ਵਾਰਮਰ 'ਚ ਤਕਨੀਕੀ ਖ਼ਰਾਬੀ ਕਾਰਨ ਤਾਪਮਾਨ ਵਧਿਆ, ਦੋ ਨਵਜੰਮੇ ਬੱਚਿਆਂ ਦੀ ਹੋਈ ਮੌਤ
ਜੈਪੁਰ : ਅਜਮੇਰ ਦੇ ਸਰਕਾਰੀ ਹਸਪਤਾਲ 'ਚ 'ਵਾਰਮਰ' ਦੇ ਵੱਧ ਤਾਪਮਾਨ ਕਾਰਨ ਦੋ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਹਾਦਸਾ ਸਰਕਾਰੀ ਹਸਪਤਾਲ ਦੇ ਜ਼ੱਚਾ-ਬੱਚਾ ਸੈਕਸ਼ਨ ਵਿੱਚ ਹੋਇਆ। ਬੱਚਿਆਂ ਨੂੰ ਗਰਮ ਰੱਖਣ ਲਈ 'ਵਾਰਮਰ' ਵਰਤਿਆ ਜਾਂਦਾ ਹੈ। ਤਕਨੀਕੀ ਖਰਾਬੀ ਕਾਰਨ ਤਾਪਮਾਨ ਅਚਾਨਕ ਵਧਣ ਕਾਰਨ 12 ਦਿਨਾਂ ਦੀ ਬੱਚੀ ਅਤੇ ਪੰਜ ਦਿਨਾਂ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਜਮੇਰ ਦੇ ਬੇਵਰ ਸ਼ਹਿਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦੋ ਨਵਜੰਮੇ ਬੱਚਿਆਂ ਨੂੰ ਗਰਮ ਰੱਖਣ ਲਈ ਵਾਰਮਰ ਵਿੱਚ ਰੱਖਿਆ ਗਿਆ ਸੀ। ਇਸ ਵਾਰਮਰ ਵਿਚ ਤਕਨੀਕੀ ਖ਼ਰਾਬੀ ਆ ਗਈ ਅਤੇ ਅਚਾਨਕ ਵਾਰਮਰ ਦਾ ਤਾਪਮਾਨ ਵੱਧ ਗਿਆ। ਇਹ ਹਾਦਸਾ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਵਾਪਰਿਆ ਹੈ। ਤਾਪਮਾਨ ਜ਼ਿਆਦਾ ਵੱਧਣ ਕਾਰਨ ਦੋਵੇਂ ਬੱਚਿਆਂ ਦੀ ਮੌਤ ਹੋ ਗਈ। ਪ੍ਰਾਪਤ ਅੰਕੜਿਆਂ ਅਨੁਸਾਰ ਵਾਰਮਰ ਵਿੱਚ ਤਕਨੀਕੀ ਖ਼ਰਾਬੀ ਦੇ ਕਾਰਨ ਇੱਕ 12 ਦਿਨਾਂ ਦੇ ਬੱਚੇ ਅਤੇ ਇੱਕ ਪੰਜ ਦਿਨ ਦੇ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ, “ਨਵਜੰਮੇ ਬੱਚਿਆਂ ਦੀ ਮੌਤ ਵਾਰਮਰ ਵਿੱਚ ਅਚਾਨਕ ਤਾਪਮਾਨ ਵਧਣ ਕਾਰਨ ਹੋਈ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਵਿੱਚ ਇਹ ਘਟਨਾ ਵਾਪਰਨ ਨਾਲ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਬੱਚਿਆਂ ਦੇ ਮਾਪੇ ਬੁਰੀ ਟੁੱਟ ਗਏ ਹਨ ਤੇ ਉਨ੍ਹਾਂ ਰੋ-ਰੋ ਕੇ ਬੁਰਾ ਹਾਲ ਹੈ। ਇਹ ਵੀ ਪੜ੍ਹੋ : ਬਿਜਲੀ ਮੁਫ਼ਤ ਦੇਣ ਸਬੰਧੀ 'ਆਪ' ਨੇ ਪੰਜਾਬ ਨੂੰ 'ਸ਼੍ਰੇਣੀਆਂ' 'ਚ ਵੰਡਿਆ : ਨਵਜੋਤ ਸਿੰਘ ਸਿੱਧੂ