Sat, Mar 22, 2025
Whatsapp

ਹੁਣ ਪੈਰਿਸ ਅਤੇ ਸਿੰਗਾਪੁਰ ਨਹੀਂ, ਬਲਕਿ ਇਹ ਹੈ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਹਿਰ

Reported by:  PTC News Desk  Edited by:  Shanker Badra -- December 02nd 2021 10:07 AM
ਹੁਣ ਪੈਰਿਸ ਅਤੇ ਸਿੰਗਾਪੁਰ ਨਹੀਂ, ਬਲਕਿ ਇਹ ਹੈ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਹਿਰ

ਹੁਣ ਪੈਰਿਸ ਅਤੇ ਸਿੰਗਾਪੁਰ ਨਹੀਂ, ਬਲਕਿ ਇਹ ਹੈ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਹਿਰ

ਇਜ਼ਰਾਈਲ : ਇਕਨਾਮਿਸਟ ਇੰਟੈਲੀਜੈਂਸ ਯੂਨਿਟ (EIU) ਨੇ ਦੁਨੀਆ ਭਰ ਦੇ ਸ਼ਹਿਰਾਂ ਨੂੰ ਰਹਿਣ ਦੇ ਆਧਾਰ 'ਤੇ ਰੈਂਕਿੰਗ ਕੀਤੀ ਹੈ। ਇਸ ਰੈਂਕਿੰਗ 'ਚ ਇਜ਼ਰਾਈਲ ਦੇ ਤੇਲ ਅਵੀਵ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਦੱਸਿਆ ਗਿਆ ਹੈ। ਦੁਨੀਆ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਇੱਥੇ ਰਹਿਣ ਦੀ ਕੀਮਤ ਬਹੁਤ ਜ਼ਿਆਦਾ ਹੈ। ਇਸ ਵਾਰ ਤੇਲ ਅਵੀਵ ਪਹਿਲਾਂ ਦੀ ਰਿਪੋਰਟ ਦੇ ਮੁਕਾਬਲੇ ਪੰਜ ਸਥਾਨ ਚੜ੍ਹ ਕੇ ਪਹਿਲੇ ਨੰਬਰ 'ਤੇ ਆ ਗਿਆ ਹੈ। ਇਹ ਵਿਸ਼ਵਵਿਆਪੀ ਰਹਿਣ-ਸਹਿਣ ਦੀ ਲਾਗਤ ਸੂਚਕਾਂਕ 173 ਸ਼ਹਿਰਾਂ ਵਿੱਚ ਵਸਤੂਆਂ ਅਤੇ ਸੇਵਾਵਾਂ ਲਈ ਅਮਰੀਕੀ ਡਾਲਰ ਵਿੱਚ ਕੀਮਤਾਂ ਦੀ ਤੁਲਨਾ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ। [caption id="attachment_554499" align="aligncenter" width="300"] ਹੁਣ ਪੈਰਿਸ ਅਤੇ ਸਿੰਗਾਪੁਰ ਨਹੀਂ, ਬਲਕਿ ਇਹ ਹੈ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਹਿਰ[/caption] ਇਸ ਰੈਂਕਿੰਗ 'ਚ ਸੀਰੀਆ ਦੀ ਰਾਜਧਾਨੀ ਦਮਿਸ਼ਕ ਨੂੰ ਰਹਿਣ ਲਈ ਦੁਨੀਆ ਦਾ ਸਭ ਤੋਂ ਸਸਤਾ ਸ਼ਹਿਰ ਦੱਸਿਆ ਗਿਆ ਹੈ। ਸਸਤੇ ਸ਼ਹਿਰਾਂ ਦੀ ਦਰਜਾਬੰਦੀ ਵਿੱਚ ਲੀਬੀਆ ਦਾ ਤ੍ਰਿਪੋਲੀ, ਉਜ਼ਬੇਕਿਸਤਾਨ ਦਾ ਤਾਸ਼ਕੰਦ, ਟਿਊਨੀਸ਼ੀਆ ਦਾ ਟਿਊਨਿਸ, ਕਜ਼ਾਕਿਸਤਾਨ ਦਾ ਅਲਮਾਟੀ, ਪਾਕਿਸਤਾਨ ਦਾ ਕਰਾਚੀ, ਭਾਰਤ ਦਾ ਅਹਿਮਦਾਬਾਦ, ਅਲਜੀਰੀਆ ਦਾ ਅਲਜੀਅਰਜ਼, ਅਰਜਨਟੀਨਾ ਦਾ ਬਿਊਨਸ ਆਇਰਸ ਅਤੇ ਜ਼ੈਂਬੀਆ ਦਾ ਲੁਸਾਕਾ ਵੀ ਸ਼ਾਮਲ ਹਨ। [caption id="attachment_554497" align="aligncenter" width="299"] ਹੁਣ ਪੈਰਿਸ ਅਤੇ ਸਿੰਗਾਪੁਰ ਨਹੀਂ, ਬਲਕਿ ਇਹ ਹੈ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਹਿਰ[/caption] ਤੇਲ ਅਵੀਵ ਨੂੰ ਆਪਣੀ ਰਾਸ਼ਟਰੀ ਮੁਦਰਾ, ਸ਼ੇਕੇਲ (ਯਹੂਦੀਆਂ ਦਾ ਇੱਕ ਪ੍ਰਾਚੀਨ ਸਿੱਕਾ), ਆਵਾਜਾਈ ਅਤੇ ਘਰੇਲੂ ਸਮਾਨ ਦੀਆਂ ਕੀਮਤਾਂ ਵਿੱਚ ਡਾਲਰ ਦੇ ਮੁਕਾਬਲੇ ਵਾਧੇ ਕਾਰਨ ਦਰਜਾਬੰਦੀ ਵਿੱਚ ਇਹ ਸਥਾਨ ਮਿਲਿਆ ਹੈ। ਦਰਜਾਬੰਦੀ ਵਿੱਚ ਪੈਰਿਸ ਅਤੇ ਸਿੰਗਾਪੁਰ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ। ਇਸ ਤੋਂ ਬਾਅਦ ਜ਼ਿਊਰਿਖ ਅਤੇ ਹਾਂਗਕਾਂਗ ਦਾ ਨੰਬਰ ਆਉਂਦਾ ਹੈ। ਇਸ ਦੇ ਨਾਲ ਹੀ ਨਿਊਯਾਰਕ ਨੂੰ ਛੇਵਾਂ ਜਦਕਿ ਜੇਨੇਵਾ ਨੂੰ ਸੱਤਵਾਂ ਸਥਾਨ ਮਿਲਿਆ ਹੈ। 1 ਤੋਂ 10 ਤੱਕ ਦੀ ਰੈਂਕਿੰਗ 'ਚ ਕੋਪਨਹੇਗਨ ਅੱਠਵੇਂ ਸਥਾਨ 'ਤੇ , ਲਾਸ ਏਂਜਲਸ ਨੌਵੇਂ ਸਥਾਨ 'ਤੇ ਅਤੇ ਜਾਪਾਨ ਦਾ ਓਸਾਕਾ ਸ਼ਹਿਰ 10ਵੇਂ ਸਥਾਨ 'ਤੇ ਹੈ। ਪਿਛਲੇ ਸਾਲ ਦੇ ਸਰਵੇਖਣ ਵਿਚ ਪੈਰਿਸ, ਜ਼ਿਊਰਿਖ ਅਤੇ ਹਾਂਗਕਾਂਗ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਸਨ। [caption id="attachment_554498" align="aligncenter" width="300"] ਹੁਣ ਪੈਰਿਸ ਅਤੇ ਸਿੰਗਾਪੁਰ ਨਹੀਂ, ਬਲਕਿ ਇਹ ਹੈ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਹਿਰ[/caption] ਇਸ ਸਾਲ ਦਾ ਅੰਕੜਾ ਅਗਸਤ ਅਤੇ ਸਤੰਬਰ ਦਾ ਲਿਆ ਗਿਆ ਹੈ। ਜਦੋਂ ਦੁਨੀਆ ਭਰ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਇਸ ਅਨੁਸਾਰ ਸਥਾਨਕ ਕੀਮਤਾਂ ਵਿੱਚ ਔਸਤਨ 3.5% ਦਾ ਵਾਧਾ ਹੋਇਆ ਹੈ। ਜੋ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਤੇਜ਼ ਮਹਿੰਗਾਈ ਦਰ ਹੈ। EIU 'ਤੇ ਵਿਸ਼ਵ ਵਿਆਪੀ ਲਾਗਤ ਦੀ ਹੈੱਡ ਉਪਾਸਨਾ ਦੱਤ ਦੇ ਅਨੁਸਾਰ "ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਨੇ ਚੀਜ਼ਾਂ ਦੀ ਸਪਲਾਈ ਵਿੱਚ ਵਿਘਨ ਪਾਇਆ, ਜਿਸ ਨਾਲ ਕੀਮਤਾਂ ਵਿੱਚ ਵਾਧਾ ਹੋਇਆ। -PTCNews


Top News view more...

Latest News view more...

PTC NETWORK