Teacher's Day: ਸ਼ਾਹਰੁਖ ਤੋਂ ਲੈ ਕੇ ਮਾਧੁਰੀ ਤੱਕ, ਜਾਣੋ ਅਸਲ ਜ਼ਿੰਦਗੀ 'ਚ ਬਾਲੀਵੁੱਡ ਸਿਤਾਰਿਆਂ ਦੇ ਗੁਰੂ ਕੌਣ ਹਨ?
Real Life Gurus Of Bollywood celebs: ਦੇਸ਼ ਭਰ 'ਚ ਅੱਜ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਕੇਵਲ ਅਧਿਆਪਕ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਉੱਚ ਅਹੁਦਿਆਂ 'ਤੇ ਪਹੁੰਚਦਾ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਕੁਝ ਸਿੱਖਣ ਜਾਂ ਬਣਨ ਲਈ, ਹਰ ਮਨੁੱਖ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਗੁਰੂ ਹੁੰਦਾ ਹੈ ਅਤੇ ਬਾਲੀਵੁੱਡ ਇਕ ਅਜਿਹੀ ਜਗ੍ਹਾ ਹੈ, ਜਿੱਥੇ ਸਿਤਾਰੇ ਆਪਣੀ ਅਦਾਕਾਰੀ, ਗਾਉਣ, ਵਜਾਉਣ, ਸਭ ਕੁਝ ਦਿਖਾਉਂਦੇ ਹਨ।
ਅਦਾਕਾਰ ਹੋਵੇ ਜਾਂ ਗਾਇਕ, ਸੈਲੇਬਸ ਵੀ ਆਪਣਾ ਕੰਮ ਬਹੁਤ ਗੰਭੀਰਤਾ ਨਾਲ ਕਰਦੇ ਹਨ। ਹਾਲਾਂਕਿ, ਇਹ ਸਭ ਕਰਨਾ ਗੁਰੂ ਤੋਂ ਬਿਨਾਂ ਮਸ਼ਹੂਰ ਹਸਤੀਆਂ ਲਈ ਵੀ ਸੰਭਵ ਨਹੀਂ ਹੈ। ਇਸੇ ਲਈ ਬਾਲੀਵੁੱਡ ਸਿਤਾਰੇ ਵੀ ਅਸਲ ਜ਼ਿੰਦਗੀ 'ਚ ਕਿਸੇ ਨਾ ਕਿਸੇ ਨੂੰ ਆਪਣਾ ਗੁਰੂ ਮੰਨਦੇ ਹਨ।
ਸ਼ਾਹ ਰੁਖ ਖਾਨ
ਬਾਲੀਵੁੱਡ ਦੇ ਕਿੰਗ ਖਾਨ ਕਹੇ ਜਾਣ ਵਾਲੇ ਸ਼ਾਹਰੁਖ ਦੀ ਐਕਟਿੰਗ ਦਾ ਹਰ ਕੋਈ ਦੀਵਾਨਾ ਹੈ। ਪ੍ਰਸ਼ੰਸਕਾਂ 'ਚ ਉਸ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਸ਼ਾਹਰੁਖ ਇੱਕ ਚੰਗੇ ਵਿਦਿਆਰਥੀ ਹੋਣ ਦੇ ਨਾਲ-ਨਾਲ ਇੱਕ ਚੰਗੇ ਅਦਾਕਾਰ ਵੀ ਰਹੇ ਹਨ। ਸ਼ਾਹਰੁਖ ਖਾਨ ਨੇ ਹੰਸਰਾਜ ਕਾਲਜ ਤੋਂ ਇਕਨਾਮਿਕਸ ਆਨਰਜ਼ ਦੀ ਪੜ੍ਹਾਈ ਕੀਤੀ ਹੈ ਅਤੇ ਉਸ ਸਮੇਂ ਉਨ੍ਹਾਂ ਨੂੰ ਅਨੀਤਾ ਨਾਂ ਦੀ ਅਧਿਆਪਕਾ ਨੇ ਪੜ੍ਹਾਇਆ ਸੀ, ਉਹ ਅਭਿਨੇਤਾ ਬਾਰੇ ਦੱਸਦੀ ਹੈ ਕਿ ਸ਼ਾਹਰੁਖ ਖਾਨ ਹਮੇਸ਼ਾ ਕਲਾਸ 'ਚ ਆਪਣੇ ਹੱਥ 'ਚ ਹਾਕੀ ਲੈ ਕੇ ਆਉਂਦੇ ਸਨ, ਉਹ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਚੰਗੇ ਸਨ।
ਮਾਧੁਰੀ ਦੀਕਸ਼ਿਤ
ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਉਸ ਦੇ ਸ਼ਾਨਦਾਰ ਡਾਂਸਿੰਗ ਹੁਨਰ ਤੋਂ ਹਰ ਕੋਈ ਜਾਣੂ ਹੈ। ਜਦੋਂ ਉਹ ਸਕ੍ਰੀਨ ਜਾਂ ਸਟੇਜ 'ਤੇ ਹੁੰਦੀ ਹੈ, ਉਹ ਆਪਣੇ ਡਾਂਸ ਅਤੇ ਅਦਭੁਤ ਐਕਸਪ੍ਰੈਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਦੱਸ ਦੇਈਏ ਕਿ ਮਾਧੁਰੀ ਦੀਕਸ਼ਿਤ ਨੇ ਬਿਰਜੂ ਮਹਾਰਾਜ ਤੋਂ ਕਲਾਸੀਕਲ ਡਾਂਸ ਦੀਆਂ ਬਾਰੀਕੀਆਂ ਸਿੱਖੀਆਂ ਹਨ। ਇਸ ਤੋਂ ਇਲਾਵਾ ਉਹ ਸਰੋਜ ਖਾਨ ਨੂੰ ਆਪਣਾ ਗੂਰੁ ਤੇ ਦੋਸਤ ਮੰਨਦੀ ਹੈ। ਹਾਲਾਂਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਦੋਵੇਂ ਬਜ਼ੁਰਗ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
ਟਾਈਗਰ ਸ਼ਰਾਫ
ਅਦਾਕਾਰ ਟਾਈਗਰ ਸ਼ਰਾਫ ਆਪਣੀ ਅਦਾਕਾਰੀ ਦੇ ਨਾਲ-ਨਾਲ ਸ਼ਾਨਦਾਰ ਡਾਂਸ ਮੂਵਜ਼ ਲਈ ਵੀ ਜਾਣਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟਾਈਗਰ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਗੁਰੂਆਂ ਨੂੰ ਦਿੰਦੇ ਹਨ। ਉਹ ਨਿਰਦੇਸ਼ਕ ਸਿਧਾਰਥ ਆਨੰਦ ਨੂੰ ਆਪਣਾ ਸਲਾਹਕਾਰ ਮੰਨਦਾ ਹੈ, ਜਦੋਂ ਕਿ ਰਿਤਿਕ ਰੋਸ਼ਨ ਨੂੰ ਅਭਿਨੇਤਾ ਨੇ ਆਪਣਾ ਆਨਸਕ੍ਰੀਨ ਗੁੂਰੁ ਕਿਹਾ ਹੈ।
-PTC News