Thu, Nov 14, 2024
Whatsapp

ਅਧਿਆਪਕ 1, ਵਿਦਿਆਰਥੀ 70 ! ਵੇਖੋ ਹੁਸ਼ਿਆਰਪੁਰ ਦੇ ਇੱਕ ਸਮਾਰਟ ਸਕੂਲ ਦੀ ਦਾਸਤਾਨ !

Reported by:  PTC News Desk  Edited by:  Pardeep Singh -- May 07th 2022 05:46 PM
ਅਧਿਆਪਕ 1, ਵਿਦਿਆਰਥੀ 70 ! ਵੇਖੋ ਹੁਸ਼ਿਆਰਪੁਰ ਦੇ ਇੱਕ ਸਮਾਰਟ ਸਕੂਲ ਦੀ ਦਾਸਤਾਨ !

ਅਧਿਆਪਕ 1, ਵਿਦਿਆਰਥੀ 70 ! ਵੇਖੋ ਹੁਸ਼ਿਆਰਪੁਰ ਦੇ ਇੱਕ ਸਮਾਰਟ ਸਕੂਲ ਦੀ ਦਾਸਤਾਨ !

ਹੁਸ਼ਿਆਰਪੁਰ: ਪੰਜਾਬ ਦੇ ਸਮਾਰਟ ਸਕੂਲਾਂ ਦੀ ਦਾਸਤਾਨ ਨੂੰ ਜਾਣ ਕੇ ਤੁਸੀ ਵੀ ਹੈਰਾਨ ਹੋਵੋਗੇ। ਹੁਸ਼ਿਆਰਪੁਰ ਦੇ ਹਲਕਾ ਸ਼ਾਮਚੁਰਾਸੀ ਦੇ ਪਿੰਡ ਮੇਘੋਵਾਲ ਗੰਜਿਆਂ ਦੇ ਸਮਾਰਟ ਸਕੂਲ ਵਿੱਚ 70 ਦੇ ਕਰੀਬ ਬੱਚਿਆਂ ਨੂੰ ਪੜਾਉਣ ਦੇ ਲਈ ਸਿਰਫ਼ ਤੇ ਸਿਰਫ਼ ਇੱਕੋ ਮਹਿਲਾ ਅਧਿਆਪਕ ਹੈ। ਅਧਿਆਪਕਾਂ ਵੱਲੋਂ ਖ਼ੁਦ ਹੀ ਸਕੂਲ ਨੂੰ ਖੋਲ੍ਹਿਆ ਜਾਂਦਾ ਹੈ ਤੇ ਬੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਿੱਖਿਆ ਵੀ ਖੁਦ ਹੀ ਦਿੱਤੀ ਜਾਂਦੀ ਹੈ। ਇਸ ਬਾਰੇ ਅਧਿਆਪਕ ਅਨੁਬਾਲਾ ਦਾ ਕਹਿਣਾ ਹੈ ਕਿ ਇਹ ਪ੍ਰਾਇਮਰੀ ਸਕੂਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਕੂਲ ਵਿੱਚ 70 ਬੱਚੇ ਹਨ।ਉਨ੍ਹਾਂ ਨੇ ਵਿਭਾਗ ਦੀਆਂ ਹਦਾਇਤਾਂ ਵੀ ਸਮੇਂ-ਸਮੇਂ ਤੇ ਲਾਗੂ ਕਰਦੀ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆਂ ਨੂੰ ਪੂਰੀ ਲਗਨ ਨਾਲ ਪੜ੍ਹਾਉਂਦੀ ਹਾਂ ਅਤੇ ਮੇਰੇੇ ਬੱਚਿਆ ਦਾਂ ਰਿਜ਼ਲਟ ਵੀ 100 ਫੀਸਦੀ ਹੈ। ਉਨਾਂ ਨੇ ਕਿਹਾ ਹੈ ਕਿ ਮੈਂ ਦਫ਼ਤਰੀ ਕੰਮ ਘਰ ਜਾ ਕਰਦੀ ਹਾਂ। ਅਧਿਆਪਕ ਅਨੁਬਾਲਾ ਦਾ ਕਹਿਣਾ ਹੈ ਕਿ ਵਿਭਾਗ ਮੇਰੀ ਹਰ ਗੱਲ ਨੂੰ ਸਮਝਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਛੁੱਟੀ ਲੈਣ ਤੋਂ ਪਹਿਲਾ ਵਿਭਾਗ ਨੂੰ ਸੂਚਿਤ ਕਰਨਾ ਪੈਂਦਾ ਹੈ ਫਿਰ ਵਿਭਾਗ ਕਿਸੇ ਹੋਰ ਸਕੂਲ ਦੇ ਟੀਚਰ ਨੂੰ ਇੱਧਰ ਭੇਜਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਧਿਆਪਕਾਂ ਦੀ ਭਰਤੀ ਨਾ ਹੋਣ ਕਰਕੇ ਅਧਿਆਪਕਾਂ ਦੀ ਘਾਟ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਸਕੂਲ ਬਹੁਤ ਵਧੀਆ ਹਨ ਪਰ ਅਧਿਆਪਕਾਂ ਦੀ ਘਾਟ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ। ਅਧਿਆਪਕ ਮਹਿਲਾ ਦਾ ਕਹਿਣਾ ਹੈ ਕਿ ਮੈਂ ਬੱਚਿਆਂ ਤੋਂ ਪਹਿਲਾ ਸਕੂਲ ਆਉਂਦੀ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਸਫਾਈ ਲਈ ਕੋਈ ਸਰਕਾਰੀ ਕਰਮਚਾਰੀ ਨਹੀਂ ਮਿਲਿਆ ਹੈ ਇਸ ਲਈ ਮੈਂ ਆਪਣੀ ਤਨਖਾਹ ਤੋਂ ਕਰਮਚਾਰੀ ਰੱਖਿਆ ਹੈ। ਉਹੀ ਸਫ਼ਾਈ ਕਰਦਾ ਹੈ। ਇਹ ਵੀ ਪੜ੍ਹੋ:ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਵਿਦਵਾਨ ਸਿਆਸੀ ਦਬਾਅ ਕਾਰਨ ਯੂਨੀਵਰਸਿਟੀ ਛੱਡਣ ਲਈ ਮਜਬੂਰ -PTC News


Top News view more...

Latest News view more...

PTC NETWORK