Sun, Jun 15, 2025
Whatsapp

ਤਰਨਤਾਰਨ ਪੁਲਿਸ ਨੇ ਇਕਬਾਲ ਅਫਰੀਦੀ ਗੈਂਗ ਦੇ ਸਰਗਰਮ ਮੈਂਬਰ ਰੋਬਿਨਪ੍ਰੀਤ ਸਿੰਘ ਨੂੰ ਅਸਲੇ ਸਮੇਤ ਨੂੰ ਕੀਤਾ ਕਾਬੂ

Reported by:  PTC News Desk  Edited by:  Shanker Badra -- August 27th 2019 09:53 AM
ਤਰਨਤਾਰਨ ਪੁਲਿਸ ਨੇ ਇਕਬਾਲ ਅਫਰੀਦੀ ਗੈਂਗ ਦੇ ਸਰਗਰਮ ਮੈਂਬਰ ਰੋਬਿਨਪ੍ਰੀਤ ਸਿੰਘ ਨੂੰ ਅਸਲੇ ਸਮੇਤ ਨੂੰ ਕੀਤਾ ਕਾਬੂ

ਤਰਨਤਾਰਨ ਪੁਲਿਸ ਨੇ ਇਕਬਾਲ ਅਫਰੀਦੀ ਗੈਂਗ ਦੇ ਸਰਗਰਮ ਮੈਂਬਰ ਰੋਬਿਨਪ੍ਰੀਤ ਸਿੰਘ ਨੂੰ ਅਸਲੇ ਸਮੇਤ ਨੂੰ ਕੀਤਾ ਕਾਬੂ

ਤਰਨਤਾਰਨ ਪੁਲਿਸ ਨੇ ਇਕਬਾਲ ਅਫਰੀਦੀ ਗੈਂਗ ਦੇ ਸਰਗਰਮ ਮੈਂਬਰ ਰੋਬਿਨਪ੍ਰੀਤ ਸਿੰਘ ਨੂੰ ਅਸਲੇ ਸਮੇਤ ਨੂੰ ਕੀਤਾ ਕਾਬੂ:ਤਰਨਤਾਰਨ : ਤਰਨਤਾਰਨ ਪੁਲਿਸ ਨੇ ਗੈਂਗਸਟਰ ਰੋਬਿਨਪ੍ਰੀਤ ਸਿੰਘ ਉਰਫ ਗੁਰਇਕਬਾਲ ਨੂੰ ਕਾਬੂ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਰੋਬਿਨਪ੍ਰੀਤ ਗੈਂਗਸਟਰ ਇਕਬਾਲ ਅਫਰੀਦੀ ਦਾ ਸਰਗਰਮ ਮੈਂਬਰ ਸੀ ਅਤੇ ਪੁਲਿਸ ਨੇ ਇਸ ਗੈਂਗਸਟਰ ਨੂੰ ਗੋਇੰਦਵਾਲ ਸਾਹਿਬ ਅਧੀਨ ਇਲਾਕੇ ਮਾਨਾਂਵਾਲਾ ’ਚੋਂ ਕਾਬੂ ਕੀਤਾ ਹੈ।ਇਸ ਦੌਰਾਨ ਪੁਲਿਸ ਨੇ ਗੈਂਗਸਟਰ ਕੋਲੋਂ ਲੱਖਾਂ ਰੁਪਏ ਦਾ ਮਹਿੰਗਾ ਪਿਸਤੌਲ ਅਤੇ 26 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। [caption id="attachment_333097" align="aligncenter" width="300"]TarnTaran police Gangster Robinpreet Singh Arrested
ਤਰਨਤਾਰਨ ਪੁਲਿਸ ਨੇ ਇਕਬਾਲ ਅਫਰੀਦੀ ਗੈਂਗ ਦੇ ਸਰਗਰਮ ਮੈਂਬਰ ਰੋਬਿਨਪ੍ਰੀਤ ਸਿੰਘ ਨੂੰ ਅਸਲੇ ਸਮੇਤ ਨੂੰ ਕੀਤਾ ਕਾਬੂ[/caption] ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਰੋਬਿਨਪ੍ਰੀਤ ਸਿੰਘ ਨੇ ਪਿਛਲੇ ਸਾਲ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਖੇਤਰ ਵਿਚ ਸਾਹਿਲਪ੍ਰੀਤ ਸਿੰਘ ਗੈਂਗ ਨਾਲ ਫਾਇਰਿੰਗ ਕੀਤੀ ਸੀ। ਜਿਸ ਕਰਕੇ ਪੁਲਿਸ ਨੂੰ ਇਸ ਗੈਂਗਸਟਰ ਦੀ ਕਾਫ਼ੀ ਸਮੇਂ ਤੋਂ ਭਾਲ ਸੀ।ਇਸ ਦੌਰਾਨ ਗੋਇੰਦਵਾਲ ਸਾਹਿਬ ਪੁਲਿਸ ਦੀ ਟੀਮ ਨੇ ਉਸ ਨੂੰ ਮਾਨਾਂਵਾਲਾ ਨਜ਼ਦੀਕ ਘੇਰ ਲਿਆ ਅਤੇ ਬਾਅਦ 'ਚ ਗ੍ਰਿਫ਼ਤਾਰ ਕੇ ਲਿਆ। [caption id="attachment_333100" align="aligncenter" width="300"]TarnTaran police Gangster Robinpreet Singh Arrested
ਤਰਨਤਾਰਨ ਪੁਲਿਸ ਨੇ ਇਕਬਾਲ ਅਫਰੀਦੀ ਗੈਂਗ ਦੇ ਸਰਗਰਮ ਮੈਂਬਰ ਰੋਬਿਨਪ੍ਰੀਤ ਸਿੰਘ ਨੂੰ ਅਸਲੇ ਸਮੇਤ ਨੂੰ ਕੀਤਾ ਕਾਬੂ[/caption] ਇਸ ਦੌਰਾਨ ਪੁਲਿਸ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਨੇ ਇਹ ਪਿਸਤੌਲ ਅਤੇ ਕਾਰਤੂਸ ਪਵਿੱਤਰ ਸਿੰਘ ਨਾਮਕ ਇਕ ਵਿਅਕਤੀ ਤੋਂ ਲਿਆ ਹੈ, ਜੋ ਕਿ ਇਸ ਸਮੇਂ ਅਮਰੀਕਾ ਵਿਚ ਹੈ। ਇਸ ਦੇ ਬਾਕੀ ਹੋਰ ਮੈਂਬਰਾਂ ਦੀ ਭਾਲ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। -PTCNews


Top News view more...

Latest News view more...

PTC NETWORK