ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ
ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ:ਹਰੀਕੇ ਪੱਤਣ : ਤਰਨਤਾਰਨ ਦੇ ਥਾਣਾ ਹਰੀਕੇ ਅਧੀਨ ਆਉਂਦੇ ਪਿੰਡ ਪਨਗੋਟਾ ਵਿਖੇ ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ।ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
[caption id="attachment_292351" align="aligncenter" width="300"]
ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ[/caption]
ਜਾਣਕਾਰੀ ਅਨੁਸਾਰ ਜਦੋਂ ਪ੍ਰਵੀਨ ਕੌਰ ਸੁੱਤੀ ਪਈ ਸੀ ਤਾਂ ਰਾਤ 10 ਕੁ ਵਜੇ ਉਸ ਦੇ ਪਤੀ ਜਸਵੰਤ ਸਿੰਘ ਨੇ ਘੋਟਣਾ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।ਜਿਸ ਤੋਂ ਬਾਅਦ ਪੁਲਿਸ ਨੇ ਜਸਵੰਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਹੈ।
[caption id="attachment_292353" align="aligncenter" width="300"]
ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਲਯੁਗੀ ਮਾਸੜ ਨੇ ਨਾਬਾਲਿਗ ਭਾਣਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ , ਚੜਿਆ ਪੁਲਿਸ ਅੜਿੱਕੇ
ਦੱਸਿਆ ਜਾਂਦਾ ਹੈ ਕਿ ਦੋਸ਼ੀ ਜਸਵੰਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਘਰੇਲੂ ਕਲੇਸ਼ ਦੇ ਚੱਲਦਿਆਂ ਉਸਨੇ ਨਸ਼ੇ ਵਿੱਚ ਅਜਿਹਾ ਸ਼ਰਮਨਾਕ ਕਾਰਾ ਕੀਤਾ ਹੈ।ਪ੍ਰਵੀਨ ਕੌਰ ਤਿੰਨ ਬੱਚਿਆ ਦੀ ਮਾਂ ਸੀ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ