ਹਰਿਆਣਾ ਦੀ ਤਨਿਸ਼ਕਾ ਬਣੀ NEET ਦੀ ਟਾਪਰ, 10ਵੀਂ ਤੋਂ ਹੀ ਸ਼ੁਰੂ ਕੀਤੀ ਸੀ ਤਿਆਰੀ
ਹਰਿਆਣਾ: ਹਰਿਆਣਾ ਦੀ ਧੀ ਤਨਿਸ਼ਕਾ ਯਾਦਵ ਨੇ NEET UG 2022 ਦੀ ਪ੍ਰੀਖਿਆ ਵਿੱਚ ਇਤਿਹਾਸ ਰਚ ਦਿੱਤਾ ਹੈ। ਤਨਿਸ਼ਕਾ ਨੇ ਪੂਰੇ ਦੇਸ਼ 'ਚ ਟਾਪ ਕੀਤਾ ਹੈ। ਉਸ ਨੇ 720 ਵਿੱਚੋਂ 715 ਅੰਕ ਪ੍ਰਾਪਤ ਕੀਤੇ ਹਨ। ਤਨਿਸ਼ਕਾ ਦੀ ਇਸ ਪ੍ਰਾਪਤੀ ਨਾਲ ਪੂਰੇ ਇਲਾਕੇ 'ਚ ਜਸ਼ਨ ਦਾ ਮਾਹੌਲ ਹੈ। ਤਨਿਸ਼ਕਾ ਨਾਰਨੌਲ ਦੇ ਪਿੰਡ ਮਿਰਜ਼ਾਪੁਰ ਬਛੌੜ ਦੀ ਰਹਿਣ ਵਾਲੀ ਹੈ। ਉਸਨੇ ਨਾਰਨੌਲ ਦੇ ਯਦੁਵੰਸ਼ੀ ਸਿੱਖਿਆ ਨਿਕੇਤਨ ਵਿੱਚ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਰਹਿ ਕੇ 12ਵੀਂ ਤੱਕ ਦੀ ਪੜ੍ਹਾਈ ਕੀਤੀ। ਤਨਿਸ਼ਕਾ ਦੇ ਮਾਤਾ-ਪਿਤਾ ਇਸ ਪਿੰਡ ਵਿੱਚ ਰਹਿੰਦੇ ਹਨ ਅਤੇ ਦੋਵੇਂ ਸਰਕਾਰੀ ਅਧਿਆਪਕ ਵਜੋਂ ਕੰਮ ਕਰ ਰਹੇ ਹਨ।
ਨਾਰਨੌਲ ਦੇ ਪੇਂਡੂ ਮਾਹੌਲ ਵਿੱਚ ਵੱਡੀ ਹੋਈ, ਤਨਿਸ਼ਕਾ ਯਾਦਵ ਨੇ ਉਹ ਕਰ ਦਿਖਾਇਆ ਜੋ ਅੱਜ ਤੱਕ ਇਲਾਕੇ ਵਿੱਚ ਕਿਸੇ ਨੇ ਨਹੀਂ ਕੀਤਾ ਸੀ। ਤਨਿਸ਼ਕਾ ਨੇ ਪੂਰੇ ਦੇਸ਼ ਵਿੱਚ NEET UG 2022 ਦੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਤਨਿਸ਼ਕਾ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਲਈ ਕੋਈ ਖਾਸ ਸਮਾਂ ਨਹੀਂ ਕੱਢਿਆ ਪਰ ਉਸ ਨੇ 10ਵੀਂ ਜਮਾਤ ਤੋਂ ਹੀ NEET ਦੀ ਤਿਆਰੀ ਸ਼ੁਰੂ ਕਰ ਦਿੱਤੀ। ਤਨਿਸ਼ਕਾ ਨੇ ਦੱਸਿਆ ਕਿ ਜੇਕਰ ਪੂਰੀ ਲਗਨ ਅਤੇ ਮਿਹਨਤ ਨਾਲ ਤਿਆਰੀ ਕੀਤੀ ਜਾਵੇ ਤਾਂ ਸਫਲਤਾ ਪ੍ਰਾਪਤ ਕਰਨਾ ਕੋਈ ਔਖੀ ਗੱਲ ਨਹੀਂ ਹੈ।
ਇਹ ਵੀ ਪੜ੍ਹੋ:ਪੰਜਾਬ ਦੇ ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ : ਸੁਖਬੀਰ ਸਿੰਘ ਬਾਦਲ
ਤਨਿਸ਼ਕਾ ਦੇ ਪਿਤਾ ਕ੍ਰਿਸ਼ਨ ਕੁਮਾਰ ਪਿੰਡ ਮਿਰਜ਼ਾਪੁਰ ਬਛੌੜ ਦੇ ਇੱਕ ਸਕੂਲ ਵਿੱਚ ਸਰਕਾਰੀ ਅਧਿਆਪਕ ਵਜੋਂ ਕੰਮ ਕਰਦੇ ਹਨ। ਇਸ ਦੇ ਨਾਲ ਹੀ ਮਾਤਾ ਸਰਿਤਾ ਯਾਦਵ ਸਹਿਮਾ ਦੇ ਸਰਕਾਰੀ ਸਕੂਲ ਵਿੱਚ ਪੀਜੀਟੀ ਹਿਸਟਰੀ ਦੀ ਲੈਕਚਰਾਰ ਹੈ। ਤਨਿਸ਼ਕਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਦਾਦਾ ਰਾਮ ਅਵਤਾਰ ਯਾਦਵ, ਸੀਆਰਪੀਐਫ ਤੋਂ ਸੇਵਾਮੁਕਤ ਡਿਪਟੀ ਕਮਾਂਡੈਂਟ ਅਤੇ ਦਾਦੀ ਰੇਸ਼ਮੀ ਦੇਵੀ ਨੂੰ ਦਿੱਤਾ।
-PTC News