ਬਰਫੀਲੇ ਤੂਫਾਨ 'ਚ ਸ਼ਹੀਦ ਹੋਏ ਬਲਜਿੰਦਰ ਸਿੰਘ ਨੂੰ ਨਮ-ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਬਰਫੀਲੇ ਤੂਫਾਨ 'ਚ ਸ਼ਹੀਦ ਹੋਏ ਬਲਜਿੰਦਰ ਸਿੰਘ ਨੂੰ ਨਮ-ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ,ਟਾਂਡਾ: ਬੀਤੀ 17 ਜਨਵਰੀ ਨੂੰ ਗਲੇਸ਼ੀਅਰ 'ਚ ਦੇਸ਼ ਦੀ ਰਾਖੀ ਲਈ ਤਾਇਨਾਤ ਪਿੰਡ ਜਹੂਰਾ ਦਾ ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ।
ਜਿਸ ਦੋਰਾਨ ਅੱਜ ਫੌਜੀ ਜਵਾਨ ਬਲਜਿੰਦਰ ਸਿੰਘ ਨੂੰ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦੇ ਦਿੱਤੀ ਗਈ।ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚ ਤੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਸਨ।
ਹੋਰ ਪੜ੍ਹੋ: ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 2 RPF ਜਵਾਨ, ਦੇਖ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ
ਜਿਵੇਂ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਜਹੂਰਾ 'ਚ ਪਹੁੰਚੀ ਤਾਂ ਚਾਰੋਂ ਪਾਸੇ ਚੀਕ-ਚਿਹਾੜਾ ਪੈ ਗਿਆ।ਪਰਿਵਾਰਿਕ ਮੈਬਰਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਸੀ। ਅੰਤਿਮ ਵਿਦਾਈ ਸਮੇਂ ਫੌਜ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦੇ ਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ।
-PTC News