ਲੋਕ ਸਭਾ ਚੋਣਾਂ 2019 : ਤਲਵੰਡੀ ਸਾਬੋਂ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਕਾਂਗਰਸੀ ਵਰਕਰਾਂ 'ਤੇ ਲੱਗੇ ਭੰਨਤੋੜ ਦੇ ਇਲਜ਼ਾਮ
ਲੋਕ ਸਭਾ ਚੋਣਾਂ 2019 : ਤਲਵੰਡੀ ਸਾਬੋਂ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਕਾਂਗਰਸੀ ਵਰਕਰਾਂ 'ਤੇ ਲੱਗੇ ਭੰਨਤੋੜ ਦੇ ਇਲਜ਼ਾਮ:ਹੁਸ਼ਿਆਰਪੁਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ।ਜਿਸ ਵਿੱਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ ਵੋਟਾਂ ਪੈ ਰਹੀਆਂ ਹਨ। [caption id="attachment_297307" align="aligncenter" width="300"] ਲੋਕ ਸਭਾ ਚੋਣਾਂ 2019 : ਤਲਵੰਡੀ ਸਾਬੋਂ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਕਾਂਗਰਸੀ ਵਰਕਰਾਂ 'ਤੇ ਲੱਗੇ ਭੰਨਤੋੜ ਦੇ ਇਲਜ਼ਾਮ[/caption] ਇਸ ਦੌਰਾਨ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਤਲਵੰਡੀ ਸਾਬੋਂ ਤੋਂ ਹਿੰਸਾ ਦੀ ਖ਼ਬਰ ਆ ਰਹੀ ਹੈ।ਓਥੇ ਤਲਵੰਡੀ ਸਾਬੋਂ ਦੇ ਵਾਰਡ ਨੰਬਰ -8 ਵਿੱਚ ਹੰਗਾਮਾ ਹੋਇਆ ਹੈ।ਇਸ ਦੌਰਾਨ ਸਥਾਨਕ ਲੋਕਾਂ ਨੇ ਕਾਂਗਰਸ 'ਤੇ ਫਾਇਰਿੰਗ ਕਰਨ ਅਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਹੈ।ਦੱਸਿਆ ਜਾਂਦਾ ਹੈ ਕਿ ਓਥੇ ਸਥਿਤੀ ਤਣਾਅਪੂਰਨ ਹੈ ਅਤੇ ਕਾਂਗਰਸੀਆਂ ਵਰਕਰਾਂ ਨੇ ਬੂਥ 'ਚ ਲੱਗੀਆਂ ਕੁਰਸੀਆਂ ਅਤੇ ਹੋਰ ਸਮਾਨ ਦੀ ਭੰਨਤੋੜ ਕੀਤੀ ਹੈ। [caption id="attachment_297305" align="aligncenter" width="300"] ਲੋਕ ਸਭਾ ਚੋਣਾਂ 2019 : ਤਲਵੰਡੀ ਸਾਬੋਂ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਕਾਂਗਰਸੀ ਵਰਕਰਾਂ 'ਤੇ ਲੱਗੇ ਭੰਨਤੋੜ ਦੇ ਇਲਜ਼ਾਮ[/caption] ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। [caption id="attachment_297312" align="aligncenter" width="300"] ਲੋਕ ਸਭਾ ਚੋਣਾਂ 2019 : ਤਲਵੰਡੀ ਸਾਬੋਂ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਕਾਂਗਰਸੀ ਵਰਕਰਾਂ 'ਤੇ ਲੱਗੇ ਭੰਨਤੋੜ ਦੇ ਇਲਜ਼ਾਮ[/caption] ਹੋਰ ਖਬਰਾਂ:ਲੋਕ ਸਭਾ ਚੋਣਾਂ 2019 : ਹਲਕਾ ਹੁਸ਼ਿਆਰਪੁਰ ‘ਚ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ ਇਸੇ ਤਰ੍ਹਾਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੁੱਲ 36 ਉਮੀਦਵਾਰ ਚੋਣ ਲੜ ਰਹੇ ਹਨ।ਜਿਨ੍ਹਾਂ ਵਿਚ 9 ਔਰਤਾਂ ਵੀ ਸ਼ਾਮਲ ਹਨ।ਇਸ ਹਲਕੇ ਵਿਚ ਵੋਟਿੰਗ ਲਈ ਕੁੱਲ 597 ਪੋਲਿੰਗ ਬੂਥ ਬਣਾਏ ਗਏ।ਚੰਡੀਗੜ੍ਹ ਵਿਚ ਕੁੱਲ ਵੋਟਰਾਂ ਜੀ ਗਿਣਤੀ 6,46,084 ਹੈ।ਜਿਨ੍ਹਾਂ ਵਿਚ 3,41,640 ਪੁਰਸ਼ ਵੋਟਰ ਨੇ ਅਤੇ 3,04,423 ਮਹਿਲਾ ਵੋਟਰ ਜਦਕਿ 21 ਵੋਟਰ ਤੀਜੇ ਲਿੰਗ ਦੇ ਸ਼ਾਮਲ ਹਨ।ਇਨ੍ਹਾਂ ਵੋਟਾਂ ਤੋਂ ਬਾਅਦ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਜਾਵੇਗੀ।ਜਿਸ ਤੋਂ 23 ਮਈ ਨੂੰ ਹੀ ਪਤਾ ਚੱਲੇਗਾ ਕਿ ਕਿਸ-ਕਿਸ ਉਮੀਦਵਾਰ ਦੇ ਸਿਰ ਜਿੱਤ ਦਾ ਸਿਹਰਾ ਸਜਦਾ ਹੈ। -PTCNews ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ