ਕਰਜ਼ੇ ਤੋਂ ਦੁਖੀ ਔਰਤ ਆਪਣੀ ਕਿਡਨੀ ਵੇਚਣ ਲਈ ਮਜ਼ਬੂਰ , ਪੰਜਾਬ ਸਰਕਾਰ ਤੋਂ ਮੰਗੀ ਇਜਾਜ਼ਤ
ਕਰਜ਼ੇ ਤੋਂ ਦੁਖੀ ਔਰਤ ਆਪਣੀ ਕਿਡਨੀ ਵੇਚਣ ਲਈ ਮਜ਼ਬੂਰ , ਪੰਜਾਬ ਸਰਕਾਰ ਤੋਂ ਮੰਗੀ ਇਜਾਜ਼ਤ: ਤਲਵੰਡੀ ਸਾਬੋਂ :ਪੰਜਾਬ ਦੇ ਵਿੱਚ ਜਿਥੇ ਆਏ ਦਿਨ ਕਿਸਾਨ ਕਰਜ਼ੇ ਦੇ ਕਰਕੇ ਆਤਮ ਹੱਤਿਆ ਕਰ ਰਹੇ ਹਨ ,ਓਥੇ ਹੀ ਕੈਂਸਰ ਪੀੜਤ ਅਤੇ ਕਰਜ਼ੇ ਦੇ ਬੋਝ ਹੇਠ ਦੱਬੀਆਂ ਔਰਤਾਂ ਵੀਆਤਮ ਹੱਤਿਆ ਕਰਨ ਲਈ ਤਿਆਰ ਬੈਠੀਆਂ ਹਨ।ਜਿਥੇ ਇੱਕ ਔਰਤ ਕਰਜ਼ਾ ਉਤਾਰਨ ਲਈ ਆਪਣੀ ਕਿਡਨੀ ਵੇਚਣ ਲਈ ਤਿਆਰ ਹੈ। ਇਹ ਮਾਮਲਾ ਸਬ ਡਿਵੀਜ਼ਨ ਮੋੜ ਮੰਡੀ ਦੇ ਪਿੰਡ ਸੰਦੋਹਾ ਦਾ ਹੈ।
[caption id="attachment_337393" align="aligncenter" width="300"] ਕਰਜ਼ੇ ਤੋਂ ਦੁਖੀ ਔਰਤ ਆਪਣੀ ਕਿਡਨੀ ਵੇਚਣ ਲਈ ਮਜ਼ਬੂਰ , ਪੰਜਾਬ ਸਰਕਾਰ ਤੋਂ ਮੰਗੀ ਇਜਾਜ਼ਤ[/caption]
ਜਿਥੇ ਮੂਰਤੀ ਕੌਰ ਨਾਂਅ ਦੀ ਇੱਕ ਔਰਤ ਆਪਣੀ ਕਿਡਨੀ ਵੇਚਣ ਲਈ ਮਜ਼ਬੂਰ ਹੈ। ਉਸ ਨੇ ਦੱਸਿਆ ਹੈ ਕਿ ਉਸਦਾ ਪਤੀ ਨਰਸਿੰਘ ਕੈਂਸਰ ਨਾਲ ਪੀੜਤ ਸੀ ਅਤੇ ਉਸਦੇ ਇਲਾਜ਼ ਲਈ ਉਕਤ ਔਰਤ ਨੇ ਕਰਜ਼ਾ ਲਿਆ ਸੀ ,ਜੋ ਅੱਜ ਉਸਦੇ ਗਲੇ ਦੀ ਹੱਡੀ ਬਣ ਗਿਆ ਹੈ।
[caption id="attachment_337391" align="aligncenter" width="300"]
ਕਰਜ਼ੇ ਤੋਂ ਦੁਖੀ ਔਰਤ ਆਪਣੀ ਕਿਡਨੀ ਵੇਚਣ ਲਈ ਮਜ਼ਬੂਰ , ਪੰਜਾਬ ਸਰਕਾਰ ਤੋਂ ਮੰਗੀ ਇਜਾਜ਼ਤ[/caption]
ਮੂਰਤੀ ਕੌਰ ਦਾ ਕਹਿਣਾ ਹੈ ਕਿ ਉਸਨੇ ਬੈਂਕ ਤੋਂ ਕਰਜ਼ਾ ਲਿਆ ਸੀ ਅਤੇ ਸਾਰਾ ਪੈਸਾ ਆਪਣੇ ਪਤੀ ਦੇ ਇਲਾਜ਼ 'ਤੇ ਲਗਾ ਦਿੱਤਾ ਹੈ। ਇਲਾਜ਼ ਦੇ ਦੌਰਾਨ ਉਸਦੇ ਪਤੀ ਦੀ ਮੌਤ ਹੋ ਗਈ ਹੈ ਪਰ ਕਰਜ਼ਾ ਨਾ ਮੋੜਨ ਕਰਕੇ ਬੈਂਕ ਵੱਲੋਂ ਚੈੱਕ ਬਾਊਂਸ ਦਾ ਮਾਮਲਾ ਅਦਾਲਤ 'ਚ ਪੇਸ਼ ਕੀਤਾ ਗਿਆ ,ਜਿਸ ਤੋਂ ਬਾਅਦ ਅਦਾਲਤ ਨੇ ਉਕਤ ਔਰਤ ਨੂੰ ਸਜ਼ਾ ਅਤੇ ਜੁਰਮਾਨਾ ਸੁਣਾਇਆ ਹੈ।
[caption id="attachment_337389" align="aligncenter" width="300"]
ਕਰਜ਼ੇ ਤੋਂ ਦੁਖੀ ਔਰਤ ਆਪਣੀ ਕਿਡਨੀ ਵੇਚਣ ਲਈ ਮਜ਼ਬੂਰ , ਪੰਜਾਬ ਸਰਕਾਰ ਤੋਂ ਮੰਗੀ ਇਜਾਜ਼ਤ[/caption]
ਇਸ ਦੌਰਾਨ ਮੂਰਤੀ ਕੌਰ ਕੋਲ ਆਪਣੇ ਵਕੀਲ ਨੂੰ ਦੇਣ ਲਈ ਪੈਸੇ ਵੀ ਨਹੀਂ ਹਨ। ਉਸ ਕੋਲ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਦੋ ਬੱਚੇ ਹਨ।ਮੂਰਤੀ ਕੌਰ ਨੇ ਮੀਡਿਆ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਰਜ਼ਾ ਮੁਆਫ਼ ਨਹੀਂ ਹੋ ਸਕਦਾ ਤਾਂ ਮੈਨੂੰ ਕਿਡਨੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਂ। ਇਸ ਦੇ ਨਾਲ ਹੀ ਮੂਰਤੀ ਨੂੰ ਜੇਲ੍ਹ ਜਾਣ ਦਾ ਵੀ ਡਰ ਹੈ, ਜੇਕਰ ਉਹ ਜੇਲ੍ਹ ਚਲੀ ਗਈ ਸੀ ਤਾਂ ਉਸਦੇ ਪਿੱਛੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਹੈ। ਜਿਸ ਕਰਕੇ ਉਹ ਆਪਣੀ ਕਿਡਨੀ ਵੇਚ ਕੇ ਆਪਣਾ ਕਰਜ਼ਾ ਉਤਾਰਨਾ ਚਾਹੁੰਦੀ ਹੈ।
-PTCNews
View this post on Instagram