ਕਾਬੁਲ ਵਿਚ ਹਸਪਤਾਲ ਦੇ ਬਾਹਰ ਹੋਇਆ ਵੱਡਾ ਧਮਾਕਾ, 19 ਲੋਕਾਂ ਦੀ ਹੋਈ ਮੌਤ
Kabul Hospital blast: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਫੌਜੀ ਹਸਪਤਾਲ ਦੇ ਸਾਹਮਣੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੰਗਲਵਾਰ ਨੂੰ ਇੱਕ ਬੰਬ ਧਮਾਕਾ ਕੀਤਾ ਗਿਆ। ਦੇਸ਼ 'ਚ ਸੱਤਾ 'ਤੇ ਕਾਬਜ਼ ਤਾਲਿਬਾਨ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਇਸ ਵੱਡੇ ਧਮਾਕੇ ਕਰਕੇ 19 ਲੋਕਾਂ ਦੀ ਮੌਤ ਹੋ ਗਈ ਹੈ। ਸੂਤਰਾਂ ਦੇ ਮੁਤਾਬਿਕ 19 ਲਾਸ਼ਾਂ ਅਤੇ ਲਗਭਗ 50 ਜ਼ਖਮੀ ਲੋਕਾਂ ਨੂੰ ਕਾਬੁਲ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।"
ਤਾਲਿਬਾਨ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਐਸੋਸੀਏਟਿਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਕਾਬੁਲ ਦੇ ਸਰਦਾਰ ਮੁਹੰਮਦ ਦਾਊਦ ਖਾਨ ਮਿਲਟਰੀ ਹਸਪਤਾਲ ਦੇ ਬਾਹਰ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਉਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਘਟਨਾ ਸਥਾਨ 'ਤੇ ਕੋਈ ਹੋਰ ਧਮਾਕਾ ਹੋਇਆ ਸੀ। ਇਕ ਰਿਪੋਰਟ ਮੁਤਾਬਿਕ ਰਾਜਧਾਨੀ ਕਾਬੁਲ ਦੇ ਪੁਲਿਸ ਜ਼ਿਲ੍ਹਾ-10 ਵਿੱਚ ਅੱਜ ਦੋ ਬੰਬ ਧਮਾਕੇ ਹੋਏ। ਪਹਿਲਾ ਧਮਾਕਾ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ ਦੇ ਸਾਹਮਣੇ ਕੀਤਾ ਗਿਆ ਸੀ, ਜਦਕਿ ਦੂਜਾ ਧਮਾਕਾ ਵੀ ਇਕ ਹੋਰ ਹਸਪਤਾਲ ਦੇ ਨੇੜੇ ਕੀਤਾ ਗਿਆ ਸੀ। ਬੰਬ ਧਮਾਕੇ ਤੋਂ ਬਾਅਦ ਕਾਫੀ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ। ਇਸ ਦੇ ਨਾਲ ਹੀ ਕਈ ਚਸ਼ਮਦੀਦਾਂ ਨੇ ਕਾਬੁਲ ਵਿੱਚ ਭਾਰੀ ਗੋਲਾਬਾਰੀ ਦੀ ਆਵਾਜ਼ ਵੀ ਸੁਣੀ ਹੈ। -PTC NewsAfghanistan | 19 dead, 50 wounded in Kabul hospital attack, reports AFP quoting official — ANI (@ANI) November 2, 2021