Taarak Mehta.. ਸ਼ੋਅ ਦੀ 'ਬਬੀਤਾ ਜੀ' ਮੁਨਮੁਨ ਦੱਤਾ ਨੇ ਗ੍ਰਿਫ਼ਤਾਰੀ ਨੂੰ ਦੱਸਿਆ ਅਫਵਾਹ
Taarak Mehta ‘Babita ji’ arrested : ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ (Taarak Mehta Ka Ooltah Chashma) ਵਿੱਚ ਬਬੀਤਾ ਜੀ (Babita ji) ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ (Munmun Dutta) ਹਾਲ ਹੀ ਵਿੱਚ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ ਵਿਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਹਰਿਆਣਾ ਦੇ ਹਾਂਸੀ ਥਾਣੇ ਪਹੁੰਚੀ ਹੈ। ਦੱਸ ਦੇਈਏ ਕਿ ਮੁਨਮੁਨ ਦੱਤਾ ਉਰਫ ਬਬੀਤਾ ਜੀ ਹਾਂਸੀ ਥਾਣੇ ‘ਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਦੇ ਤਹਿਤ ਦਰਜ ਹੋਏ ਮਾਮਲੇ ‘ਚ ਸੋਮਵਾਰ ਨੂੰ ਜਾਂਚ ਅਧਿਕਾਰੀ ਡੀਐੱਸਪੀ ਵਿਨੋਦ ਸ਼ੰਕਰ ਦੇ ਸਾਹਮਣੇ ਪੇਸ਼ ਹੋਈ। ਇਸ ਤੋਂ ਬਾਅਦ ਡੀਐਸਪੀ ਨੇ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਅਤੇ ਕਰੀਬ 4 ਘੰਟੇ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਤੋਂ ਬਾਅਦ ਉਸ ਨੂੰ ਅੰਤਰਿਮ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਦੱਸ ਦੇਈਏ ਕਿ ਮੁਨਮੁਨ ਨੇ ਇੱਕ ਵਿਸ਼ੇਸ਼ ਜਾਤੀ ਦੇ ਖਿਲਾਫ ਗਲਤ ਟਿੱਪਣੀ ਕੀਤੀ ਸੀ, ਇਸੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਮੁਨਮੁਨ ਨੇ ਆਪਣੇ ਖਿਲਾਫ ਦਰਜ ਕੇਸ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ 22 ਸਤੰਬਰ 2021 ਨੂੰ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਅਗਾਊਂ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ। ਦੂਜੇ ਪਾਸੇ ਮੁਨਮੁਨ ਦੱਤਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਰੈਗੂਲਰ ਪੁੱਛਗਿੱਛ ਲਈ ਹਰਿਆਣਾ ਦੇ ਹਾਂਸੀ ਥਾਣੇ ਗਈ ਸੀ। ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਸ ਨੂੰ ਪਹਿਲਾਂ ਹੀ ਅੰਤਰਿਮ ਜ਼ਮਾਨਤ ਮਿਲ ਚੁੱਕੀ ਸੀ। ਦੱਸ ਦੇਈਏ ਕਿ ਪਿਛਲੇ ਸਾਲ ਮੁਨਮੁਨ ਖਿਲਾਫ ਹਰਿਆਣਾ ਦੇ ਹਾਂਸੀ ਥਾਣੇ 'ਚ ਯੂ-ਟਿਊਬ ਵੀਡੀਓ 'ਚ ਜਾਤੀਗਤ ਟਿੱਪਣੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦੇਈਏ ਕਿ ਮੁਨਮੁਨ ਦੱਤਾ 2008 ਤੋਂ ਯਾਨੀ ਕਿ ਸ਼ੁਰੂ ਤੋਂ ਹੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ 2004 ਵਿੱਚ ‘ਹਮ ਸਭ ਬਾਰਾਤੀ’ ਨਾਲ ਟੀਵੀ ਉੱਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸਨੇ 2005 ਵਿੱਚ ਕਮਲ ਹਾਸਨ ਦੀ ਫਿਲਮ ‘ਮੁੰਬਈ ਐਕਸਪ੍ਰੈਸ’ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕੀਤੀ। -PTC News