ਪਟਿਆਲਾ 'ਚ ਸਵਾਈਨ ਫ਼ਲੂ ਨੇ ਦਿੱਤੀ ਦਸਤਕ, 2 ਵਿਅਕਤੀਆਂ ਦੀ ਹੋਈ ਮੌਤ
ਪਟਿਆਲਾ: ਪੰਜਾਬ ਵਿਚ ਕੋਰੋਨਾ ਤੋਂ ਬਾਅਦ ਹੁਣ ਸਵਾਈਨ ਫਲੂ ਦਾ ਖਤਰਾ ਵੱਧ ਰਿਹਾ ਹੈ। ਪਟਿਆਲਾ ਦੇ ਸ਼ਹਿਰੀ ਇਲਾਕੇ ਪੁਰਾਣਾ ਬਿਸ਼ਨ ਨਗਰ ਵਿਚੋਂ ਇਕ ਸਵਾਈਨ ਫਲੂ ਦਾ ਕੇਸ ਸਾਹਮਣੇ ਆਇਆ ਸੀ ਜਿਸਦੀ ਮੌਤ ਨਿੱਜੀ ਹਸਪਤਾਲ ਵਿੱਚ ਹੋ ਗਈ ਸੀ। ਇਸ ਦੌਰਾਨ ਅੱਜ ਸਮਾਣਾ ਹਲਕਾ ਦੇ ਕਰਹਾਲੀ ਸਾਹਿਬ ਦੇ ਨਜ਼ਦੀਕ ਪਿੰਡ ਦੂਧੜ ਤੋਂ 22 ਸਾਲਾ ਨੌਜਵਾਨ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਗਏ ਸਨ ਜਿਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਸੀ ਉਸ ਦੀ ਵੀ ਬੀਤੀ ਰਾਤ ਪੀਜੀਆਈ ਵਿਖੇ ਮੌਤ ਹੋ ਗਈ। ਸਿਹਤ ਅਧਿਕਾਰੀਆਂ ਅਨੁਸਾਰ ਲੰਘੇ ਦਿਨ ਪੁਰਾਣਾ ਬਿਸ਼ਨ ਨਗਰ ਇਲਾਕੇ ਦੇ ਵਿਚ ਸਵਾਈਨ ਫ਼ਲੂ ਦੇ ਇੱਕ ਕੇਸ ਦੀ ਪੁਸ਼ਟੀ ਹੋਈ ਸੀ । ਮਰੀਜ਼ ਕਿਡਨੀ, ਹਾਈਪਰਟੈਂਸ਼ਨ ਤੇ ਡਾਇਬੀਟੀਜ਼ ਦੀ ਬਿਮਾਰੀ ਨਾਲ ਵੀ ਪੀੜਤ ਸੀ, ਜਿਸ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮਰੀਜ਼ ਦੀ ਉਮਰ ਵੀ 50 ਸਾਲ ਦੇ ਕਰੀਬ ਸੀ। ਲੰਘੇ ਦਿਨੀਂ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਸਿਹਤ ਵਿਭਾਗ ਵਲੋਂ ਹਦਾਇਤਾਂ ਸਿਹਤ ਅਧਿਕਾਰੀਆਂ/ਕਰਮਚਾਰੀਆਂ ਵਲੋਂ ਲੋਕਾਂ ਨੂੰ ਵੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ ਹੈ ਤੇ ਇਸਦੇ ਬਚਾਅ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਤੇਜ਼ ਬੁਖ਼ਾਰ, ਖਾਂਸੀ , ਥੁੱਕਣ ਸਮੇਂ ਖੂਨ ਵਗਣਾ ਤੇ ਛਾਤੀ ਦੇ ਵਿਚ ਦਰਦ ਦੇ ਲੱਛਣ ਹਨ ਤਾਂ ਤੁਰੰਤ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਉਸ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ (ਗਗਨ ਆਹੂਜਾ ਦੀ ਰਿਪੋਰਟ ) -PTC News