ਸਵੀਟ ਸ਼ਾਪ ਵਾਲੇ ਦੀ ਗੁੰਡਾਗਰਦੀ- ਆਈਸਕ੍ਰੀਮ ਵਾਲੇ ਦੀ ਗੱਡੀ ਦੀ ਕੀਤੀ ਭੰਨਤੋੜ
ਅੰਮ੍ਰਿਤਸਰ: ਥਾਣਾ ਛੇਹਰਟਾ ਅਧੀਨ ਪੈਂਦੇ ਛੇਹਰਟਾ ਚੌਂਕ ਦੇ ਖੇਤਾ ਜੀ.ਟੀ ਰੋਡ ਤੋਂ ਕੁਝ ਕਦਮ ਦੂਰ ਆਈਸਕ੍ਰੀਮ ਵੇਚਣ ਵਾਲੇ ਵਾਹਨ ਦੀ ਭੰਨਤੋੜ ਕਰਨ ਅਤੇ ਉਸ ਦੇ ਮਾਲਕ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸੁਰੇਸ਼ ਚੰਦਰ ਪੁੱਤਰ ਸ਼ੰਕਰ ਲਾਲ (ਪ੍ਰਵਾਸੀ) ਵਾਸੀ ਜਵਾਹਰ ਨਗਰ ਛੇਹਰਟਾ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਉਕਤ ਜਗ੍ਹਾ 'ਤੇ ਆਪਣੀ ਆਈਸਕ੍ਰੀਮ ਦੀ ਗੱਡੀ ਲਗਾ ਕੇ ਰੋਜ਼ੀ-ਰੋਟੀ ਦਾ ਕਾਰੋਬਾਰ ਕਰ ਰਿਹਾ ਹੈ। ਸੁਰੇਸ਼ ਚੰਦਰ ਨੇ ਦੱਸਿਆ ਕਿ ਬਹਿਲ ਸਵੀਟ ਸ਼ਾਪ ਦੇ ਮਾਲਕ ਪਵਨ ਬਹਿਲ ਅਤੇ ਉਸ ਦੇ ਲੜਕੇ ਮਨੂ ਬਹਿਲ ਵੱਲੋਂ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਿਛਲੇ 2 ਮਹੀਨੇ ਪਹਿਲਾਂ ਵੀ ਉਕਤ ਵਿਅਕਤੀ ਦੀ ਸ਼ਹਿ 'ਤੇ ਮੇਰੀ ਕਾਰ ਨੇੜੇ ਆ ਕੇ ਮੇਰੇ ਜੂਸ ਦੇ ਗਲਾਸ ਅਤੇ ਹੋਰ ਸਾਮਾਨ ਤੋੜਨਾ ਸ਼ੁਰੂ ਕਰ ਦਿੱਤਾ ਜਿਸ ਸਬੰਧੀ ਸਬੰਧਿਤ ਪੁਲਿਸ ਚੌਕੀ ਕਸਬਾ ਛੇਹਰਟਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੋਹਤਬਰਾਂ ਤੋਂ ਸਾਡਾ ਰਿਸ਼ਵਤ ਲੈ ਲਿਆ ਗਿਆ ਸੀ ਪਰ ਉਕਤ ਵਿਅਕਤੀਆਂ ਵੱਲੋਂ ਦੁਸ਼ਮਣੀ ਨੂੰ ਮੁੱਖ ਰੱਖਦਿਆਂ ਦੇਰ ਰਾਤ ਕਰੀਬ 10:15 ਵਜੇ ਉਨ੍ਹਾਂ ਦੀ ਕਾਰ ਨੇੜੇ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹ ਵੀ ਪੜ੍ਹੋ:75 ਸਾਲ ਆਜ਼ਾਦੀ ਦੇ ਬੀਤਣ ਮਗਰੋਂ ਵੀ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਬਿਤਾ ਰਹੇ ਨੇ ਗ਼ੁਰਬਤ ਭਰੀ ਜ਼ਿੰਦਗੀ ਉਨ੍ਹਾਂ ਨਾਲ ਅਜਿਹਾ ਨਾ ਕਰੋ ਜਿਨ੍ਹਾਂ ਨੇ ਤੁਹਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਖਰੀਦਦਾਰੀ ਕਰਨ ਦਾ ਸਮਾਂ ਹੈ ਪਰ ਉਨ੍ਹਾਂ ਵੱਲੋਂ ਗਾਲ੍ਹਾਂ ਕੱਢਦੇ ਹੋਏ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੋਹੇ ਦੀ ਰਾਡ ਨਾਲ ਕਾਰ ਦੀ ਭੰਨਤੋੜ ਕਰ ਦਿੱਤੀ। ਇਹ ਸਾਰੀ ਘਟਨਾ ਗੱਡੀ ਵਿੱਚ ਲੱਗੇ ਸੀਟੀਈਟੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਪੁਲਿਸ ਚੌਂਕੀ ਟਾਊਨ ਛੇਹਰਟਾ ਨੂੰ ਤੁਰੰਤ ਲਿਖਤੀ ਰੂਪ ਵਿੱਚ ਦਰਖਾਸਤ ਦਿੱਤੀ ਗਈ ਹੈ। ਇਸ ਸਬੰਧੀ ਪੁਲਿਸ ਚੌਕੀ ਕਸਬਾ ਛੇਹਰਟਾ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ, ਸੁਰੇਸ਼ ਚੰਦਰ ਵੱਲੋਂ ਮੰਗ ਪੱਤਰ ਆਇਆ। ਹੈਪਵਨ ਬਹਿਲ ਅਤੇ ਮਨੂ ਬਹਿਲ ਨੂੰ ਚੌਕੀ ਬੁਲਾਇਆ ਗਿਆ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। (ਮਨਿੰਦਰ ਮੋਂਗਾ ਦੀ ਰਿਪੋਰਟ ) -PTC News