ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆਵਾਂ ਜੇਈਈ ਮੇਨਜ਼ ਅਤੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਬਾਰੇ ਸਸਪੈਂਸ ਜਲਦੀ ਖਤਮ ਹੋ ਜਾਵੇਗਾ. ਸੂਤਰਾਂ ਮੁਤਾਬਿਕ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਐਜੂਕੇਟਨ ਮੰਤਰਾਲੇ ਜਲਦੀ ਹੀ ਮੁੱਖ ਪ੍ਰੀਖਿਆਵਾਂ ਦੇ ਦੋ ਬਾਕੀ ਸੰਸਕਰਣਾਂ ਦੇ ਆਯੋਜਨ ਬਾਰੇ ਫੈਸਲਾ ਲੈਣ ਲਈ ਸਥਿਤੀ ਦੀ ਸਮੀਖਿਆ ਕਰੇਗਾ। ਸੂਤਰਾਂ ਮੁਤਾਬਿਕ "ਜੇਈਈ-ਮੇਨਜ਼ ਦੇ ਲੰਬਿਤ ਸੰਸਕਰਣਾਂ ਦੇ ਕਾਰਜਕਾਲ ਦੇ ਤਹਿ ਬਾਰੇ ਅਤੇ ਇਹ ਫੈਸਲਾ ਕਰਨ ਲਈ ਜਲਦੀ ਹੀ ਇੱਕ ਸਮੀਖਿਆ ਬੈਠਕ ਕੀਤੀ ਜਾਏਗੀ ਕਿ ਕੀ ਨੀਟ-ਯੂਜੀ ਪਹਿਲੀ ਅਗਸਤ ਨੂੰ ਆਯੋਜਿਤ ਕੀਤੀ ਜਾ ਸਕਦੀ ਹੈ।
ਇਹ ਪੜ੍ਹੋ :ਪੰਜਾਬ ‘ਚ ਕੋਰੋਨਾ ਤੋਂ ਮਿਲੀ ਵੱਡੀ ਰਾਹਤ, 4,426 ਲੋਕ ਹੋਏ ਕੋਰੋਨਾ ਤੋਂ ਠੀਕ
ਇਹ ਵੀ ਪੜ੍ਹੋ : :ਮੁੱਖ ਮੰਤਰੀ ਅੱਜ ਜਾਣਗੇ ਦਿੱਲੀ,3 ਮੈਂਬਰੀ ਕਮੇਟੀ ਵਿਚਕਾਰ ਹੋਵੇਗੀ ਮੁਲਾਕਾਤ
ਸਰਕਾਰ ਨੇ ਮੰਗਲਵਾਰ ਨੂੰ 12ਵੀਂ ਦੀ ਪ੍ਰੀਖਿਆ ਰੱਦ ਕਰਦੇ ਹੋਏ ਮੁਕਾਬਲੇ ਦੀ ਪ੍ਰੀਖਿਆ ਸਬੰਧੀ ਕੋਈ ਫ਼ੈਸਲਾ ਨਹੀਂ ਕੀਤਾ। ਇਸੇ ਲੜੀ ਤਹਿਤ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੇ. ਈ. ਈ. ਅਤੇ ‘ਨੀਟ’ ਪ੍ਰੀਖਿਆ ਤਾਂ ਸਰਕਾਰ ਜ਼ਰੂਰ ਕਰਵਾਏਗੀ। ਸੂਤਰਾਂ ਦੀ ਮੰਨੀਏ ਤਾਂ ਅਪ੍ਰੈਲ ਅਤੇ ਮਈ ’ਚ ਟਾਲੀ ਜੇ. ਈ. ਈ. ਮੇਨਸ ਦੀ ਪ੍ਰੀਖਿਆ ਹੁਣ ਜੁਲਾਈ ਦੇ ਅਖ਼ੀਰ ਜਾਂ ਅਗਸਤ ਦੇ ਸ਼ੁਰੂ ਵਿਚ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਐਡਵਾਂਸ ਪ੍ਰੀਖਿਆ ਸਤੰਬਰ ’ਚ ਹੋਵੇਗੀ।
ਮਾਹਰਾਂ ਮੁਤਾਬਕ ਅਕਤੂਬਰ ਦੇ ਮੱਧ ਤੱਕ ਕਾਊਂਸਲਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਵਾਂ ਸੈਸ਼ਨ ਸ਼ੁਰੂ ਹੋਵੇਗਾ। ਨਾਲ ਹੀ ਵਿਦਿਆਰਥੀਆਂ ਨੂੰ ਘੱਟ ਸਮੇਂ ’ਚ ਉਨ੍ਹਾਂ ਦੀ ਪਸੰਦ ਦੀ ਸਟ੍ਰੀਮ ਦਿੰਦੇ ਹੋਏ ਜਲਦ ਨਵਾਂ ਸੈਸ਼ਨ ਸ਼ੁਰੂ ਕਰਨ ਲਈ ਕਾਊਂਸਲਿੰਗ ਰਾਊਂਡਸ ਨੂੰ 7 ਤੋਂ ਘਟਾ ਕੇ 6 ਤੱਕ ਘੱਟ ਕੀਤਾ ਜਾ ਸਕਦਾ ਹੈ।
ਐਜੂਸਕੇਅਰ ਇੰਸਟੀਚਿਊਟ ਦੇ ਸਾਇੰਸ ਵਿੰਗ ਡਾਇਰੈਕਟਰ ਤੇਜਵੀਰ ਸਿੰਘ ਨੇ ਕਿਹਾ ਕਿ ਬੱਚਿਆਂ ਕੋਲ 2 ਮਹੀਨੇ ਦਾ ਸਮਾਂ ਅਤੇ ਹੁਣ ਜਦੋਂ 12ਵੀਂ ਦੀ ਪ੍ਰੀਖਿਆ ਰੱਦ ਹੋ ਚੁੱਕੀ ਹੈ ਤਾਂ ਬੱਚੇ ਚੰਗੀ ਤਰ੍ਹਾਂ ਜੇ. ਈ. ਈ. ਅਤੇ ‘ਨੀਟ’ ਦੀ ਤਿਆਰੀ ਕਰ ਸਕਦੇ ਹਨ।