Sushant Singh Rajput Case: ਰੀਆ ਚੱਕਰਵਰਤੀ ਦੀਆਂ ਵਧੀਆ ਮੁਸ਼ਕਿਲਾਂ, ਡਰੱਗਸ ਸਪਲਾਈ ਕਰਨ ਦਾ ਲੱਗਾ ਇਲਜ਼ਾਮ
Rhea Chakraborty Charged: ਸੁਸ਼ਾਂਤ ਸਿੰਘ ਕਤਲ ਕੇਸ ਵਿੱਚ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਰਿਆ ਚੱਕਰਵਰਤੀ 'ਤੇ ਡਰੱਗ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਰੀਆ ਅਤੇ ਉਸ ਦੇ ਭਰਾ ਸ਼ੌਵਿਕ ਦਾ ਨਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਚਾਰਜਸ਼ੀਟ ਵਿੱਚ ਸ਼ਾਮਲ ਹੈ। NCB ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਆਪਣੇ ਭਰਾ ਸੌਵਿਕ ਸਮੇਤ ਹੋਰ ਦੋਸ਼ੀਆਂ ਤੋਂ ਕਈ ਵਾਰ ਗਾਂਜਾ ਖਰੀਦਿਆ ਸੀ ਅਤੇ ਅਭਿਨੇਤਾ ਸੁਸ਼ਾਂਤ ਸਿੰਘ ਨੂੰ ਦਿੱਤਾ ਸੀ। ਦੱਸ ਦੇਈਏ ਕਿ ਐਨਸੀਬੀ ਨੇ ਹਾਲ ਹੀ ਵਿੱਚ ਐਨਡੀਪੀਐਸ ਅਦਾਲਤ ਵਿੱਚ ਸੁਸ਼ਾਂਤ ਮੌਤ ਮਾਮਲੇ ਵਿੱਚ 35 ਮੁਲਜ਼ਮਾਂ ਖ਼ਿਲਾਫ਼ ਦੋਸ਼ਾਂ ਦਾ ਚਾਰਜਸ਼ੀਟ ਦਾਖ਼ਲ ਕੀਤਾ ਸੀ, ਜਿਸ ਦੀ ਸੁਣਵਾਈ ਮੰਗਲਵਾਰ ਨੂੰ ਹੋਈ। ਇਹ ਵੀ ਪੜ੍ਹੋ: ਬਲੌਂਗੀ ਸਥਿਤ ਗਊਸ਼ਾਲਾ ਦੀ 10 ਏਕੜ ਜ਼ਮੀਨ ਦਾ ਮਾਮਲਾ ਪਹੁੰਚਿਆ ਹਾਈਕੋਰਟ, ਬਲਬੀਰ ਸਿੱਧੂ ਨੂੰ ਮਿਲੀ ਰਾਹਤ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਕਿਵੇਂ ਹੋਈ ਇਸ ਦੀ ਜਾਂਚ ਪਹਿਲਾਂ ਹੀ ਸੀਬੀਆਈ ਨੂੰ ਸੌਂਪੀ ਗਈ ਸੀ। ਇਸ ਦੇ ਨਾਲ ਹੀ ਐਨਸੀਬੀ ਇਸ ਮਾਮਲੇ ਦੀ ਡਰੱਗਜ਼ ਦੇ ਇੰਗਲ ਤੋਂ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਮੌਤ ਨਾਲ ਡਰੱਗਜ਼ ਦਾ ਕੀ ਸਬੰਧ ਹੈ, NCB ਇਸ ਦੀ ਜਾਂਚ ਕਰ ਰਹੀ ਹੈ। ਚਾਰਜਸ਼ੀਟ 'ਚ ਇਹ ਵੀ ਕਿਹਾ ਗਿਆ ਹੈ ਕਿ ਰੀਆ ਦਾ ਭਰਾ ਸ਼ੌਵਿਕ ਨਸ਼ੇ ਦੇ ਸੌਦਾਗਰ ਦੇ ਸੰਪਰਕ 'ਚ ਸੀ। ਉਹ ਆਰਡਰ ਦਿੰਦੇ ਸਨ, ਜੋ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਭੇਜੇ ਜਾਂਦੇ ਸਨ। ਦੋਸ਼ਾਂ ਅਨੁਸਾਰ, ਸਾਰੇ ਮੁਲਜ਼ਮਾਂ ਨੇ ਮਾਰਚ 2020 ਤੋਂ ਦਸੰਬਰ ਦੇ ਵਿਚਕਾਰ ਹਾਈ ਸੁਸਾਇਟੀ ਅਤੇ ਬਾਲੀਵੁੱਡ ਵਿੱਚ ਨਸ਼ਿਆਂ ਦੀ ਖਰੀਦ, ਵਿਕਰੀ ਅਤੇ ਵੰਡ ਲਈ ਇੱਕ ਦੂਜੇ ਨਾਲ ਜਾਂ ਸਮੂਹਾਂ ਵਿੱਚ ਇੱਕ ਅਪਰਾਧਿਕ ਸਾਜ਼ਿਸ਼ ਰਚੀ। ਇਹ ਵੀ ਦੱਸਿਆ ਗਿਆ ਸੀ ਕਿ ਮੁਲਜ਼ਮ ਮੁੰਬਈ ਮੈਟਰੋਪੋਲੀਟਨ ਖੇਤਰ ਦੇ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਿੱਤ ਪ੍ਰਦਾਨ ਕਰਦਾ ਸੀ ਅਤੇ ਗਾਂਜਾ, ਚਰਸ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਸੀ। -PTC News