ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਗੀ ਭੈਣ ਵੱਲੋਂ ਭਰਾ ਖ਼ਿਲਾਫ਼ ਹੈਰਾਨੀਜਨਕ ਖੁਲਾਸੇ
ਅੰਮ੍ਰਤਿਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਹਮੇਸ਼ਾਂ ਤੋਂ ਹੀ ਆਪਣੇ ਬੇਬਾਕ ਬਿਆਨਾਂ ਲਈ ਵਿਰੋਧੀਆਂ ਜਾਂ ਮੀਡੀਆ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਉਹ ਅੱਜ ਇੱਕ ਵਾਰ ਫਿਰ ਤੋਂ ਭਾਰਤ ਵਰਸ਼ ਵਿੱਚ ਚਰਚਾ ਦਾ ਵਿਸ਼ਾ ਬਣ ਉੱਭਰੇ ਹਨ। ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ ਵਿਖੇ ਬੀਐਸਐਫ ਅਤੇ ਨਸ਼ਾ ਤਸਕਰਾਂ ਵਿਚਕਾਰ ਗੋਲੀਬਾਰੀ, 1 ਜਵਾਨ ਫੱਟੜ ਦਰਸਲ ਇਸ ਵਾਰ ਖ਼ਬਰਾਂ ਵਿੱਚ ਬਣਨ ਦਾ ਅਸਲ ਕਾਰਨ ਸਿੱਧੂ ਦਾ ਏਤਰਾਜ਼ਯੋਗ ਬਿਆਨ ਨਹੀਂ ਬਲਕਿ ਉਨ੍ਹਾਂ ਦੀ ਭੈਣ ਵੱਲੋਂ ਆਪਣੇ ਭਰਾ ਖ਼ਿਲਾਫ਼ ਦਿੱਤਾ ਗਿਆ ਹੈਰਾਨੀਜਨਕ ਬਿਆਨ ਹੈ। ਦੁੱਖੀ ਭੈਣ ਨੇ ਆਪਣੀ ਮਾਂ ਦੀ ਦੁਖਦ ਅਤੇ ਦਿਲ ਨੂੰ ਛੂਹਣ ਵਾਲੀ ਕਹਾਣੀ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ, ਜੋ ਮਾਨਸਿਕ ਤੌਰ 'ਤੇ ਤਸੀਹੇ ਝੱਲ ਰਹੀ ਸੀ, ਡਿਪਰੈਸ਼ਨ ਅਤੇ ਬਿਮਾਰੀ ਨਾਲ ਪੀੜਤ ਸੀ, ਆਪਣੇ ਪਿਆਰੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਵੱਲੋਂ "ਅਣਜਾਣ ਮਰਨ ਲਈ ਛੱਡ ਦਿੱਤੀ ਗਈ ਸੀ।" ਸੁਮਨ ਦਾ ਕਹਿਣਾ ਕਿ ਸਿੱਧੂ ਨੇ ਲੋਕਾਂ ਨੂੰ ਝੂਠ ਬੋਲਿਆ ਕਿ ਜਦੋਂ ਉਹ ਦੋ ਸਾਲ ਦੇ ਸਨ ਤਾਂ ਉਸਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਸੁਮਨ ਤੂਰ ਨੇ ਦੱਸਿਆ ਕਿ ਉਸ ਦੀ ਮਾਂ ਦੀ ਦਿੱਲੀ ਰੇਲਵੇ ਸਟੇਸ਼ਨ 'ਤੇ ਲਾਵਾਰਿਸ ਹਾਲਤ 'ਚ ਮੌਤ ਹੋ ਗਈ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਪਰਿਵਾਰਕ ਜਾਇਦਾਦ ਨੂੰ ਹੜੱਪਣ ਲਈ ਸਿੱਧੂ ਵੱਲੋਂ ਇਹ ਹਰਕਤ ਕੀਤੀ ਗਈ ਸੀ। ਸ਼੍ਰੀਮਤੀ ਸੁਮਨ ਤੂਰ ਜੋ ਇੱਕ ਐੱਨਆਰਆਈ ਅਤੇ ਯੂਐਸ ਨਾਗਰਿਕ ਨੇ ਉਨ੍ਹਾਂ ਇਹ ਵੱਡਾ ਖੁਲਾਸਾ ਕੀਤਾ ਹੈ। ਸਿੱਧੂ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਈ ਸੀ, ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਉਸ ਦਾ ਮੋਬਾਈਲ ਨੰਬਰ ਵੀ ਬੰਦ ਸੀ। ਤੂਰ ਨੇ ਅੱਗੇ ਦੋਸ਼ ਲਾਇਆ ਕਿ ਵੱਡੀ ਭੈਣ ਦੀ ਇੱਕ ਦੁਰਘਟਨਾ ਵਿੱਚ ਦੁਖਦਾਈ ਮੌਤ ਤੋਂ ਬਾਅਦ ਵੀ ਪੰਜਾਬ ਕਾਂਗਰਸ ਸੂਬਾ ਪ੍ਰਧਾਨ ਵੱਲੋਂ ਸੰਵੇਦਨਾ ਦਾ ਇੱਕ ਸ਼ਬਦ ਵੀ ਜ਼ਾਹਿਰ ਨਹੀਂ ਕੀਤੀ ਗਿਆ ਸੀ। ਸੁਮਨ ਤੂਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਮੁੱਦੇ 'ਤੇ ਨਵਜੋਤ ਸਿੰਘ ਸਿੱਧੂ ਤੋਂ ਜਵਾਬ ਮੰਗਣ ਦੀ ਅਪੀਲ ਕੀਤੀ। ਸੁਮਨ ਤੂਰ ਮੁਤਾਬਕ ਉਹ ਨਿਰਮਲ ਭਗਵੰਤ ਤੋਂ ਹੀ ਜੰਮੀ, ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਹੈ। ਦਸਣਯੋਗ ਹੈ ਕਿ ਉਹ ਆਪਣੇ ਪਰਿਵਾਰ ਦੀ ਦੁਖਦਾਈ ਕਹਾਣੀ ਦੀਆਂ ਦਰਦਨਾਕ ਘਟਨਾਵਾਂ ਨੂੰ ਬਿਆਨ ਕਰਦੇ ਹੋਏ ਭਾਵਨਾਤਮਕ ਤੌਰ 'ਤੇ ਟੁੱਟ ਗਈ। ਇਹ ਵੀ ਪੜ੍ਹੋ: 2022 ਪੰਜਾਬ ਚੋਣਾਂ: ਭਾਜਪਾ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਖੇਰੂ ਖੇਰੂ ਹੋਣਾ ਸ਼ੁਰੂ ਹੋ ਗਿਆ ਸੀ। ਤੂਰ ਨੇ ਦੱਸਿਆ ਕਿ ਭੋਗ ਦੀ ਰਸਮ ਖਤਮ ਹੁੰਦੇ ਹੀ ਨਵਜੋਤ ਸਿੱਧੂ ਨੇ ਅਚਾਨਕ ਆਪਣੀ ਮਾਂ ਅਤੇ ਭੈਣ ਜਾਨੀ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਸੁਮਨ ਤੂਰ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਮਾਂ ਅਤੇ ਪਿਤਾ ਦੇ ਵਿਛੋੜੇ ਬਾਰੇ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਸੱਸ ਜਸਵੀਰ ਕੌਰ ਨੇ ਸਾਡਾ ਘਰ ਬਰਬਾਦ ਕਰਿਆ ਹੈ। - PTC News