ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਮਾਹਿਲਪੁਰ ਸਕੂਲ ਦੀ ਅਚਨਚੇਤ ਚੈਕਿੰਗ
ਗੜ੍ਹਸ਼ੰਕਰ: ਦੁਪਹਿਰ 12 ਵਜੇ ਦੇ ਕਰੀਬ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਮਾਹਿਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਅਚਨਚੇਤ ਚੈਕਿੰਗ ਕੀਤੀ। ਸਕੂਲ ਵਿਚ ਚਲ ਰਹੇ ਫੁੱਟਬਾਲ ਵਿੰਗ ਦੇ ਵਿਦਿਆਰਥੀਆਂ ਨੇ ਵੀ ਮੰਤਰੀ ਸਾਹਿਬ ਨੂੰ ਰੱਜ ਕੇ ਦੁਖੜੇ ਸੁਣਾਏ। ਮੰਤਰੀ ਨੇ ਤੁਰੰਤ ਹੀ ਇਸ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ। ਮੀਤ ਹੇਅਰ ਨੇ ਦੱਸਿਆ ਕਿ ਸਕੂਲ ਅਕਾਦਮੀ ਵਿਚ ਖਿਡਾਰੀਆਂ ਨੂੰ ਰੋਟੀ ਬਾਹਰੋਂ ਖਾਣੀ ਪੈ ਰਹੀ ਹੈ। ਇਸ ਲਈ ਜਿੰਮੇਵਾਰ ਬਖਸ਼ੇ ਨਹੀਂ ਜਾਣਗੇ। ਅਕਾਲੀ ਕਾਂਗਰਸ ਤੇ ਹੱਲਾ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਬਜਰੀ ਰੇਤਾ ਖਾਣ ਵਾਲੇ ਪੰਜਾਬ ਹਿਤੈਸ਼ੀਆਂ ਨੂੰ ਬਦਨਾਂਮ ਨਹੀਂ ਕਰਦੇ ਸਗੋਂ ਪੰਜਾਬ ਦੇ ਲੋਕਾਂ ਵਲੋਂ ਮਿਲੇ ਫਤਵੇ ਨੂੰ ਹਜ਼ਮ ਨਹੀਂ ਕਰ ਰਹੇ। ਓਹਨਾ ਕਿਹਾ ਕਿ ਆਪ ਸਰਕਾਰ ਜਲਦ ਹੀ ਸੂਬੇ ਨੂੰ ਪਟਰੀ ਤੇ ਲੈ ਆਵੇਗੀ। ਇਹ ਵੀ ਪੜ੍ਹੋ:ਦਿੱਲੀ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਲੜਕੀ ਦੀ ਹੋਈ ਮੌਤ -PTC News