Sun, May 4, 2025
Whatsapp

ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਪਹੁੰਚੇ ਥਰਿਆਲ , ਫੁੱਫੜ ਤੇ ਫੁਫੇਰੇ ਭਰਾ ਦੀ ਹੋ ਗਈ ਸੀ ਹੱਤਿਆ

Reported by:  PTC News Desk  Edited by:  Shanker Badra -- September 16th 2020 02:14 PM
ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਪਹੁੰਚੇ ਥਰਿਆਲ , ਫੁੱਫੜ ਤੇ ਫੁਫੇਰੇ ਭਰਾ ਦੀ ਹੋ ਗਈ ਸੀ ਹੱਤਿਆ

ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਪਹੁੰਚੇ ਥਰਿਆਲ , ਫੁੱਫੜ ਤੇ ਫੁਫੇਰੇ ਭਰਾ ਦੀ ਹੋ ਗਈ ਸੀ ਹੱਤਿਆ

ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਪਹੁੰਚੇ ਥਰਿਆਲ , ਫੁੱਫੜ ਤੇ ਫੁਫੇਰੇ ਭਰਾ ਦੀ ਹੋ ਗਈ ਸੀ ਹੱਤਿਆ:ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਅੱਜ ਪਠਾਨਕੋਟ ਦੇ ਕਸਬਾ ਮਾਧੋਪੁਰ ਦੇ ਪਿੰਡ ਥਰਿਆਲ ਵਿਖੇ ਪਹੁੰਚੇ ਹਨ ,ਜਿੱਥੇ ਉਹ ਆਪਣੀ ਭੂਆ ਦੇ ਘਰ ਗਏ ਹਨ। ਇਸ ਦੌਰਾਨ ਸੁਰੇਸ਼ ਰੈਨਾ ਨੇ ਹਸਪਤਾਲ ਵਿੱਚ ਦਾਖ਼ਲ ਆਪਣੀ ਭੂਆ ਆਸ਼ਾ ਦੇਵੀ ਅਤੇ ਜ਼ਖ਼ਮੀ ਹੋਏ ਹੋਰ ਮੈਂਬਰਾਂ ਦਾ ਹਾਲ ਚਾਲ ਪੁੱਛਿਆ ਹੈ। [caption id="attachment_431326" align="aligncenter" width="300"] ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਪਹੁੰਚੇ ਥਰਿਆਲ , ਫੁੱਫੜ ਤੇ ਫੁਫੇਰੇ ਭਰਾ ਦੀ ਹੋ ਗਈ ਸੀ ਹੱਤਿਆ[/caption] ਹੋਰ ਖ਼ਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਦਰਅਸਲ ‘ਚ 19 ਅਗਸਤ ਨੂੰ ਪਠਾਨਕੋਟ ਦੇ ਮਾਧੋਪੁਰ ਖੇਤਰ ਦੇ ਥਰਿਆਲ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੁਰੇਸ਼ ਰੈਨਾ ਦੀ ਭੂਆ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ ਤੇ ਭੂਆ ਦੇ ਬੇਟੇ ਕੌਸ਼ਲ ਕੁਮਾਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ, ਜਦਕਿ ਉਨ੍ਹਾਂ ਦੀ ਭੂਆ ਆਸ਼ਾ ਦੇਵੀ ਦੀ ਹਾਲਾਤ ਅਜੇ ਵੀ ਗੰਭੀਰ ਬਣੀ ਹੋਈ ਹੈ। [caption id="attachment_431327" align="aligncenter" width="300"] ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਪਹੁੰਚੇ ਥਰਿਆਲ , ਫੁੱਫੜ ਤੇ ਫੁਫੇਰੇ ਭਰਾ ਦੀ ਹੋ ਗਈ ਸੀ ਹੱਤਿਆ[/caption] ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਕਟਰ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਮੈਂ ਅੱਜ ਪਰਿਵਾਰ ਵਾਲਿਆਂ ਨੂੰ ਮਿਲਿਆ ਹਾਂ ਤੇ ਪੁਲਿਸ ਚੰਗਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਵੀ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ। ਪਰਿਵਾਰ ਦੁੱਖ ਦੀ ਘੜੀ 'ਚੋਂ ਗੁਜ਼ਰ ਰਿਹਾ ਹੈ। ਹੋਰ ਖ਼ਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : [caption id="attachment_431325" align="aligncenter" width="300"] ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਪਹੁੰਚੇ ਥਰਿਆਲ , ਫੁੱਫੜ ਤੇ ਫੁਫੇਰੇ ਭਰਾ ਦੀ ਹੋ ਗਈ ਸੀ ਹੱਤਿਆ[/caption] ਦੱਸ ਦੇਈਏ ਕਿ ਇਸ ਹਮਲੇ ਤੋਂ ਬਾਅਦ ਰੈਨਾ ਨੇ ਟਵੀਟ ਕਰਕੇ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਅਜੇ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਰੈਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਦੋਸ਼ੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਤੋਂ ਬਾਅਦ ਸੁਰੇਸ਼ ਰੈਨਾ ਨੇ ਦੋ ਹੋਰ ਟਵੀਟ ਕੀਤੇ ਸਨ। -PTCNews


Top News view more...

Latest News view more...

PTC NETWORK