ਜੇ ਤੀਜੀ ਲਹਿਰ ਦੀ ਚਪੇਟ 'ਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ ? SC ਦਾ ਸਰਕਾਰ ਨੂੰ ਵੱਡਾ ਸਵਾਲ
ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਵਿਚਕਾਰ ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਉਹ ਸਵਾਲ ਪੁੱਛਿਆ ਹੈ , ਜੋ ਅੱਜ ਹਰ ਮਾਂ-ਬਾਪ ਨੂੰ ਡਰ ਰਿਹਾ ਹੈ। ਕੋਰੋਨਾ ਨਾਲ ਸਬੰਧਿਤ ਮਾਮਲਿਆਂ ਕੇਸਾਂ ਦੀ ਸੁਣਵਾਈ ਦੌਰਾਨ ਜਸਟਿਸ ਚੰਦਰਚੂੜ ਨੇ ਕਿਹਾ ਕਿ ਕਈ ਵਿਗਿਆਨੀਆਂ ਦੀ ਰਿਪੋਰਟ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਸ਼ੁਰੂ ਹੋ ਸਕਦੀ ਹੈ। ਜੇਕਰ ਬੱਚੇ ਪ੍ਰਭਾਵਿਤ ਹੁੰਦੇ ਹਨ ਤਾਂਮਾਂ-ਬਾਪ ਕੀ ਕਰਨਗੇ।
ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ
[caption id="attachment_495435" align="aligncenter" width="300"] ਜੇ ਤੀਜੀ ਲਹਿਰ ਦੀ ਚਪੇਟ 'ਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ ? SC ਦਾ ਸਰਕਾਰ ਨੂੰ ਵੱਡਾ ਸਵਾਲ[/caption]
ਕੀ ਪਲਾਨ ਹੈ, ਟੀਕਾਕਰਨ ਜਾਣਾ ਚਾਹੀਦਾ ਹੈ , ਸਾਨੂੰ ਇਸ ਨਾਲ ਨਿਪਟਨ ਦੀ ਜ਼ਰੂਰਤ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਕੇਂਦਰ ਦੀ ਗਲਤੀ ਹੈ, ਅਸੀਂ ਚਾਹੁੰਦੇ ਹਾਂ ਕਿ ਵਿਗਿਆਨਕ ਢੰਗ ਨਾਲ ਪ੍ਰਬੰਧਕੀ ਧੰਗ ਤੋਂ ਤੀਜੀ ਲਹਿਰ ਨਾਲ ਨਿਪਟਨ ਦੀ ਜ਼ਰੂਰਤ ਹੈ।
[caption id="attachment_495436" align="aligncenter" width="292"]
ਜੇ ਤੀਜੀ ਲਹਿਰ ਦੀ ਚਪੇਟ 'ਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ ? SC ਦਾ ਸਰਕਾਰ ਨੂੰ ਵੱਡਾ ਸਵਾਲ[/caption]
ਕੇਂਦਰ ਤੋਂ ਪੁੱਛਿਆ, ਤੁਹਾਡੇ ਕੋਲ ਕੀ ਪਲਾਨ ਹੈ?
ਜਸਟਿਸ ਸ਼ਾਹ ਨੇ ਕਿਹਾ ਕਿ ਹਾਲੇ ਅਸੀਂ ਦਿੱਲੀ ਨੂੰ ਦੇਖ ਰਹੇ ਹਾਂ ਪਰ ਪੇਂਡੂ ਇਲਾਕਿਆਂ ਦਾ ਕੀ , ਜਿੱਥੇ ਬਹੁਤ ਸਾਰੇ ਲੋਕ ਝਲ ਰਹੇ ਹਨ। ਤੁਹਾਨੂੰ ਇੱਕ ਰਾਸ਼ਟਰੀ ਨੀਤੀ ਬਣਾਉਣ ਦੀ ਜ਼ਰੂਰਤ ਹੈ। ਤੁਸੀਂ ਅੱਜ ਦੀ ਸਥਿਤੀ ਦੇਖ ਰਹੇ ਹੋ ਪਰ ਅਸੀਂ ਭਵਿੱਖ ਦੇਖ ਰਹੇ ਹਾਂ। ਇਸ ਦੇ ਲਈ ਤੁਹਾਡੇ ਪਾਸ ਕੀ ਪਲਾਨ ਹੈ? ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਮਹਾਂਮਾਰੀ ਦੇ ਪੜਾਅ 2 ਵਿੱਚ ਹੋ, ਦੂਜੇ ਪੜਾਅ ਵਿੱਚ ਕਈ ਮਾਪਦੰਡ ਹੋ ਸਕਦੇ ਹਨ।
ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ
[caption id="attachment_495433" align="aligncenter" width="300"]
ਜੇ ਤੀਜੀ ਲਹਿਰ ਦੀ ਚਪੇਟ 'ਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ ? SC ਦਾ ਸਰਕਾਰ ਨੂੰ ਵੱਡਾ ਸਵਾਲ[/caption]
ਮੋਦੀ ਸਰਕਾਰ ਦੇ ਵਿਗਿਆਨਕ ਸਲਾਹਕਾਰ ਵਿਜੈ ਰਾਘਵਾਨ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਜ਼ਰੂਰ ਆਵੇਗੀ। ਇਸ ਲਈ ਸਰਕਾਰ ਨੂੰ ਇਸ ਦੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਹ ਵਾਇਰਸ ਵੱਧ ਰਿਹਾ ਹੈ, ਉਸ ਨੂੰ ਦੇਖਦੇ ਹੋਏ ਕੋਰੋਨਾ ਦੀ ਤੀਜੀ ਲਹਿਰ ਨੂੰ ਕੋਈ ਨੀ ਰੋਕ ਸਕਦਾ। ਉਨ੍ਹਾਂ ਕਿਹਾ ਇਹ ਕਦੋਂ ਆਵੇਗੀ ਅਤੇ ਕਿਵੇਂ , ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ।
-PTCNews