ਪੰਜਾਬ 'ਚ ਅਪਰਾਧ ਨੂੰ ਘੱਟ ਕਰਨ ਲਈ ਹਰ ਵਰਗ ਦੇ ਲੋਕ ਦੇਣ ਸਹਿਯੋਗ: ਡੀਜੀਪੀ
ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਵੀ.ਕੇ.ਭਵਰਾ ਵੱਲੋਂ ਪ੍ਰੈਸ ਵਾਰਤਾ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਸੁਰੱਖਿਆ ਢਾਂਚੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਅਪਰਾਧ ਨੂੰ ਘੱਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਵਿੱਚ ਸੂਬੇ ਦੀ ਕਾਨੂੰਨ ਵਿਵਸਥਾ ਖਰਾਬ ਹੋਈ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਸਾਲ ਵਿੱਚ 158 ਕਤਲ ਹੋਏ ਹਨ ਅਤੇ 6 ਮਾਮਲੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ। ਡੀਜੀਪੀ ਵੀ.ਕੇ ਭਵਰਾ ਦਾ ਕਹਿਣਾ ਹੈ ਕਿ ਹੁਣ ਤੱਕ 545 ਗੈਂਗਸਟਰਾਂ ਦੀ ਪਛਾਣ ਹੋਈ ਹੈ ਅਤੇ 515 ਗ੍ਰਿਫ਼ਤਾਰ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹਰ ਮਹੀਨੇ ਵਿੱਚ 50 ਕਤਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 2021 ਵਿੱਚ 724 ਕਤਲ ਹੋਏ ਹਨ ਅਤੇ 2020 ਵਿੱਚ 765 ਕਤਲ ਹੋਏ ਸਨ।ਡੀਜੀਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਵਿੱਚ ਕਤਲ ਘੱਟ ਹੋਏ ਹਨ। ਡੀਜੀਪੀ ਭਵਰਾ ਦਾ ਕਹਿਣਾ ਹੈ ਕਿ 6 ਮਾਮਲੇ ਗੈਂਗਸਟਰਾਂ ਦੇ ਹਨ ਜਿਨ੍ਹਾ ਵਿੱਚ 24 ਲੋਕਾਂ ਉਤੇ ਕੇਸ ਦਰਜ ਹੋ ਚੁੱਕੇ ਹਨ।ਉਨ੍ਹਾਂ ਨੇ ਕਿਹਾ ਹੈ ਕਿ 7 ਪਿਸਟਲ ਅਤੇ 7 ਵਹੀਕਲ ਵੀ ਬਰਾਮਦ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਜੇ 30 ਗ੍ਰਿਫ਼ਤਾਰ ਕੀਤੇ ਜਾਣੇ ਬਾਕੀ ਹਨ। ਡੀਜੀਪੀ ਨੇ ਜਾਣਕਾਰੀ ਦਿੱਤੀ ਹੈ ਕਿ ਸੀਐਮ ਨੇ ਗੈਂਗਸਟਰ ਉੱਤੇ ਨਕੇਲ ਕਸਣ ਦੇ ਲਈ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ। ਪੁਲਿਸ ਨੂੰ ਵੀ ਅਪਡੇਟ ਕੀਤਾ ਜਾ ਰਿਹਾ ਹੈ।ਡੀਜੀਪੀ ਦਾ ਕਹਿਣਾ ਹੈ ਕਿ ਅਸੀਂ ਸਮਾਜ ਦੇ ਹਰ ਵਰਗ ਨੂੰ ਅਪੀਲ ਕਰਦੇ ਹਾਂ ਕਿ ਉਹ ਪੁਲਿਸ ਦਾ ਪੂਰਾ ਸਹਿਯੋਗ ਦੇਣ।ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਪੰਜਾਬ ਲਈ ਵੱਚਨਬੱਧ ਹੈ। ਇਹ ਵੀ ਪੜ੍ਹੋ:ਹਾੜੀ ਸੀਜ਼ਨ ਦੌਰਾਨ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਪਟਿਆਲਾ ਪ੍ਰਸ਼ਾਸ਼ਨ, ਚੁੱਕਿਆ ਇਹ ਕਦਮ -PTC News