ਤਿਓਹਾਰਾਂ ਦੇ ਮੱਦੇਨਜ਼ਰ ਇਨ੍ਹਾਂ ਸ਼ਹਿਰਾਂ ਵਿਚਕਾਰ ਚੱਲੇਗੀ ਸੁਪਰ-ਫਾਸਟ ਫੈਸਟੀਵਲ ਸਪੈਸ਼ਲ ਐਕਸਪ੍ਰੈਸ
Punjab-Patna Super Fast Festival Special Express: ਭਾਰਤੀ ਰੇਲਵੇ ਨੇ ਦੀਵਾਲੀ ਅਤੇ ਛਠ ਪੂਜਾ ਦੇ ਮੱਦੇਨਜ਼ਰ ਅੰਮ੍ਰਿਤਸਰ ਅਤੇ ਪਟਨਾ ਸ਼ਹਿਰਾਂ ਵਿਚਕਾਰ ਸੁਪਰ-ਫਾਸਟ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨ 18 ਤੋਂ 28 ਅਕਤੂਬਰ ਤੱਕ ਤਿੰਨ ਦਿਨ ਦੋਵਾਂ ਸ਼ਹਿਰਾਂ ਵਿਚਾਲੇ ਚੱਲੇਗੀ। ਇਹ ਟਰੇਨ 1437 ਕਿਲੋਮੀਟਰ ਦਾ ਸਫਰ ਮਹਿਜ਼ 25 ਘੰਟਿਆਂ 'ਚ ਪੂਰਾ ਕਰੇਗੀ। ਯਾਤਰੀਆਂ ਦੀ ਸਹੂਲਤ ਲਈ ਇਸ ਟਰੇਨ 'ਚ 20 ਕੋਚ ਲਗਾਏ ਜਾਣਗੇ ਜੋ ਕਿ ਨਾਨ-ਏਸੀ ਹੋਵੇਗੀ। ਇਨ੍ਹਾਂ 20 ਕੋਚਾਂ ਵਿੱਚ 18 ਕੋਚ ਸਲੀਪਰ ਹੋਣਗੇ। ਇਸ ਦੇ ਨਾਲ ਹੀ ਰੈਕ ਅਤੇ ਬੈਠਣ ਦੀ ਸਮਰੱਥਾ ਵਾਲੇ 2 ਕੋਚ ਹੋਣਗੇ। ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸੁਪਰ-ਫਾਸਟ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਰੇਲ ਗੱਡੀ ਨੰਬਰ 04076, 18, 22 ਅਤੇ 26 ਅਕਤੂਬਰ ਨੂੰ ਦੁਪਹਿਰ 2.50 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਬਾਅਦ ਦੁਪਹਿਰ 3.45 ਵਜੇ ਪਟਨਾ ਪਹੁੰਚੇਗੀ। ਇਹ ਟਰੇਨ ਦੀ ਔਸਤ ਰਫ਼ਤਾਰ 57.67 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਅਤੇ ਇਹ ਰੇਲ ਗੱਡੀ 24.55 ਘੰਟਿਆਂ ਵਿੱਚ ਆਪਣਾ ਸਫ਼ਰ ਪੂਰਾ ਕਰੇਗੀ। ਪਟਨਾ ਤੋਂ ਰਵਾਨਾ ਹੋਣ ਵਾਲੀ ਸੁਪਰ-ਫਾਸਟ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਟਰੇਨ ਨੰਬਰ 04075 ਪਟਨਾ ਤੋਂ 19, 23 ਅਤੇ 27 ਅਕਤੂਬਰ ਨੂੰ ਰਵਾਨਾ ਹੋਵੇਗੀ। ਇਹ ਟਰੇਨ ਇਨ੍ਹਾਂ ਦਿਨਾਂ ਵਿੱਚ ਸ਼ਾਮ 5.45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 6 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਦੌਰਾਨ ਇਸ ਦੀ ਔਸਤ ਸਪੀਡ 59.34 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਅਤੇ ਸਮਾਂ ਸੀਮਾ 24.15 ਘੰਟੇ ਹੋਵੇਗੀ। ਇਹ ਵੀ ਪੜ੍ਹੋ: ਡਾਕਟਰਾਂ ਨੇ 'ਆਪ' ਵਿਧਾਇਕ ਦੇ ਭਰਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੁਲਿਸ ਨੂੰ ਦਿੱਤਾ ਅਲਟੀਮੇਟਮ ਇਸ ਟਰੇਨ ਨੂੰ ਅੰਮ੍ਰਿਤਸਰ ਤੋਂ ਪਟਨਾ ਵਿਚਕਾਰ 13 ਸਟਾਪ ਮਿਲਣਗੇ। ਇਹ ਟਰੇਨ ਬਿਆਸ, ਜਲੰਧਰ ਸ਼ਹਿਰ, ਲੁਧਿਆਣਾ, ਸਰਹਿੰਦ, ਅੰਬਾਲਾ ਕੈਂਟ, ਪਾਣੀਪਤ, ਦਿੱਲੀ, ਚਿਪਿਆਨਾ ਬੁਜ਼ੁਰਗ, ਕਾਨਪੁਰ ਸੈਂਟਰਲ, ਪ੍ਰਯਾਗਰਾਜ, ਵਾਰਾਣਸੀ, ਦੀਨ ਦਿਆਲ ਉਪਾਧਿਆਏ, ਦਾਨਾਪੁਰ ਰੇਲਵੇ ਸਟੇਸ਼ਨਾਂ 'ਤੇ ਵੀ ਰੁਕੇਗੀ। ਇਨ੍ਹਾਂ 'ਚੋਂ ਜ਼ਿਆਦਾਤਰ ਸਟੇਸ਼ਨਾਂ 'ਤੇ 2 ਤੋਂ 5 ਮਿੰਟ, ਲੁਧਿਆਣਾ 'ਚ 10 ਅਤੇ ਦਿੱਲੀ 'ਚ 20 ਮਿੰਟ ਦਾ ਸਟਾਪੇਜ ਰੱਖਿਆ ਗਿਆ ਹੈ। -PTC News