ਕਾਂਗਰਸੀ ਆਗੂਆਂ ਲਈ ਹਾਲੈਂਡ ਤੋਂ ਦਿੱਤੀ ਗਈ 50-50 ਲੱਖ ਦੀ 'ਸੁਪਾਰੀ', ਮਾਮਲੇ 'ਚ ਆਇਆ NRIs ਤੇ ਗੈਂਗਸਟਰਾਂ ਦਾ ਨਾਮ
Supari killing from Holland for Punjab congress leaders: ਪੰਜਾਬ ਪੁਲਿਸ ਵੱਲੋਂ ਇੱਕ ਕਾਂਗਰਸ ਆਗੂ ਸਮੇਤ ਹੋਰ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਹਾਲੈਂਡ ਤੋਂ ਸੁਪਾਰੀ ਦਿੱਤੀ ਗਈ ਸੀ। ਇਸ ਸੁਪਾਰੀ ਦੀ ਰਕਮ ੫੦ ਲੱਖ ਹੈ। ਇਸ 'ਚ ਹਾਲੈਂਡ ਤੋਂ ਐਨਆਰਆਈਜ਼ ਸਮੇਤ ਕੁਝ ਗੈਂਗਸਟਰਾਂ ਸਣੇ ਕੁੱਲ ੮ ਵਿਅਕਤੀਆਂ ਨਾਮਜ਼ਦ ਕੀਤੇ ਗਏ ਹਨ। ਇਹਨਾਂ 'ਚੋਂ ੪ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਅਸਲਾ ਬਰਾਮਦ ਕੀਤੇ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਇਸ ਸੰਬੰਧੀ ਖੁਲਾਸਾ ਹੋਣ ਕਾਰਨ ਮੋਗਾ ਦੇ ਇੱਕ ਕਾਂਗਰਸੀ ਆਗੂ ਸਮੇਤ ਇੱਕ ਹੋਰ ਵਿਅਕਤੀ ਦੀ ਜਾਨ ਬਚ ਗਈ ਹੈ। Supari killing from Holland for Punjab congress leaders: ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਅਨੁਸਾਰ ਬਲਕਾ ਕਾਂਗਰਸ ਮੋਗਾ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਹਰਭਜਨ ਸਿੰਘ ਅਤੇ ਹਾਲੈਂਡ ਤੋਂ ਦੇਸ਼ ਆਏ ਗਗਨਦੀਪ ਸਿੰਘ ਨੂੰ ਮਾਰਨ ਲਈ 50-50 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ ਹੈ। ਇਸ ਮਾਮਲੇ ਸੰਬੰਧੀ ਥਾਣਾ ਨਵੀਂ ਬਰਾਦਰੀ, ਜਲੰਧਰ ੱਿਵਖੇ ਐਨਆਰਆਈਜ਼ ਸਮੇਤ ਕਈਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹਨਾਂ ਤੋਂ ਜਾਅਲੀ ਨੰਬਰ ਪਲੇਟ ਦੀ ਇੱਕ ਗੱਡੀ, 11 ਰੌਂਦ, 32 ਬੋਰ ਰਿਵਾਲਵਰ, 30 ਸਪਰਿੰਗ ਫੀਲਡ ਗੰਨ ਸਮੇਤ 4 ਰੌਂਦ ਅਤੇ ਏਅਰ ਪਿਸਟਲ ਬਰਾਮਦ ਕੀਤੇ ਗਏ ਹਨ। —PTC News