ਰਾਘਵ ਚੱਢਾ ਨੂੰ ਸੁਨੀਲ ਜਾਖੜ ਦੀ ਹਮਦਰਦੀ, ਕਿਹਾ ਕਾਂਗਰਸ ਕਰ ਰਹੀ ਹੈ ਕਾਂਗਰਸ ਨੂੰ ਹਰਾਉਣ ਦਾ ਕੰਮ
ਕਪੂਰਥਲਾ: ਕਪੂਰਥਲਾ 'ਚ ਪੁਹੁੰਚੇ ਰਾਘਵ ਚੱਢਾ ਨੇ ਰਾਣਾ ਗੁਰਜੀਤ ਸਿੰਘ ਤੇ ਕਾਂਗਰਸ 'ਤੇ ਨਿਸ਼ਾਨੇ ਸਾਧੇ ਹਨ। ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਹਿੰਦੂ ਹੋਣ ਦੀ ਸਜ਼ਾ ਭੁਗਤਣੀ ਪੈ ਰਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੁਨੀਲ ਜਾਖੜ ਨੂੰ ਸੀਐਮ ਇਸ ਲਈ ਨਹੀਂ ਬਣਾਇਆ ਗਿਆ ਕਿਉਂਕਿ ਉਹ ਹਿੰਦੂ ਸੀ। ਕਪੂਰਥਲਾ 'ਚ ਰਾਘਵ ਚੱਢਾ ਨੇ ਰਾਣਾ ਗੁਰਜੀਤ ਸਿੰਘ ਤੇ ਕਾਂਗਰਸ 'ਤੇ ਨਿਸ਼ਾਨੇ ਸਾਧੇ ਹਨ ਕਿਹਾ ਕਿ ਕਾਂਗਰਸ ਹੀ ਕਾਂਗਰਸ ਨੂੰ ਹਰਾਉਣ ਦਾ ਕੰਮ ਕਰ ਰਹੀ ਹੈ ਜਿਵੇਂ ਤੁਸੀਂ ਜਾਣਦੇ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਖ਼ਿਲਾਫ਼ ਕਾਂਗਰਸੀ ਰਾਣਾ ਗੁਰਜੀਤ ਸਿੰਘ ਦਾ ਬੇਟਾ ਆਜ਼ਾਦ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ STF ਵੱਲੋਂ ਫੜਿਆ ਨਸ਼ਾ ਤਸਕਰ ਕਬੱਡੀ ਪ੍ਰਮੋਟਰ ਜੀਤਾ ਮੌੜ ਕਾਲਾ ਸੰਘਿਆ ਦੇ ਪੋਸਟਰ ਦੇ ਨਾਲ ਫੋਟੋਆ ਰਾਣਾ ਗੁਰਜੀਤ ਸਿੰਘ ਦੇ ਨਾਲ ਰੋੜ ਸ਼ੋਅ ਦੋਰਾਨ ਸ਼ਰੇਆਮ ਪਬਲਿਸ਼ ਪੋਸਟਰ ਰਾਹੀਂ ਕੀਤਾ। ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਕਪੂਰਥਲਾ ਦੇ ਵਿੱਚ ਪਾਰਟੀ ਉਮੀਦਵਾਰ ਮੰਜੂ ਰਾਣਾ ਦੀ ਚੋਣ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਰਾਘਵ ਚੱਢਾ ਨੇ ਕਿਹਾ ਕਿ ਕਪੂਰਥਲਾ ਵਿੱਚ ਕਾਂਗਰਸ ਅਤੇ ਅਕਾਲੀ ਦਲ ਰਲ ਕੇ ਚੋਣ ਲੜ ਰਿਹਾ ਹੈ। ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੀ ਆਪਣੀ ਪਾਰਟੀ ਕਾਂਗਰਸ ਨੇ ਹੀ ਉਨ੍ਹਾਂ ਦੇ ਨਾਲ ਚੰਗਾ ਵਰਤਾਓ ਨਹੀਂ ਕੀਤਾ, ਸੁਨੀਲ ਜਾਖੜ ਨੂੰ ਹਿੰਦੂ ਹੋਣ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਰਾਘਵ ਚੱਢਾ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਹਵਾ ਚੱਲ ਰਹੀ ਹੈ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਕਾਂਗਰਸੀਆਂ ਨੂੰ ਹਰਾਉਣ ਵਾਸਤੇ ਜੋੜ ਲਗਾ ਲਏ ਹਨ ਕਪੂਰਥਲਾ ਤੋਂ ਕਾਂਗਰਸ ਦੇ ਮੰਤਰੀ ਆਪਣੇ ਪੁੱਤਰ ਨੂੰ ਹਲਕਾ ਸੁਲਤਾਨਪੁਰ ਲੋਧੀ ਵਿੱਚ ਜਤਾਉਣ ਵਾਸਤੇ ਕਾਂਗਰਸੀ ਉਮੀਦਵਾਰ ਦਾ ਹੀ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਲੋਕ ਆਪਣੀ ਬੇਟੀ ਮੰਜੂ ਰਾਣਾ ਨੂੰ ਜਿਤਾਉਣਗੇ ਅਤੇ ਵੱਡੇ ਵੱਡੇ ਸਿਆਸਤਦਾਨ ਇਸ ਵਾਰ ਹਾਰਨਗੇ ਆਮ ਆਦਮੀ ਜਿੱਤੇਗਾ ਤੇ ਸਿਆਸਤਦਾਨ ਹਾਰਨਗੇ। -PTC News