ਚੰਨੀ-ਸਿੱਧੂ ਦੀ ਕੇਦਾਰਨਾਥ ਯਾਤਰਾ 'ਤੇ ਸੁਨੀਲ ਜਾਖੜ ਨੇ ਕਸਿਆ ਤੰਜ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅੱਜ ਇਕੱਠੇ ਕੇਦਾਰਨਾਥ ਲਈ ਰਵਾਨਾ ਹੋਏ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਮੌਜੂਦ ਹਨ।
[caption id="attachment_545928" align="aligncenter" width="588"] ਚੰਨੀ-ਸਿੱਧੂ ਦੀ ਕੇਦਾਰਨਾਥ ਯਾਤਰਾ 'ਤੇ ਸੁਨੀਲ ਜਾਖੜ ਨੇ ਕਸਿਆ ਤੰਜ[/caption]
ਸੁਨੀਲ ਜਾਖੜ ਨੇ ਕਾਂਗਰਸ ਦੀ ਕੇਦਾਰਨਾਥ ਯਾਤਰਾ 'ਤੇ ਟਵੀਟ ਕੀਤਾ ਹੈ।ਇਸ ਟਵੀਟ 'ਚ ਉਨ੍ਹਾਂ ਕਿਹਾ ਕਿ 'ਸਿਆਸੀ' ਸ਼ਰਧਾਲੂ, ਪਰ ਹਰ ਕੋਈ ਇੱਕ ਵੱਖਰੇ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 'ਮੈਂ ਤਾਂ ਪੀਰ ਮਨਾਵਨ ਚੱਲੀ ਆ ! ਸਵਾਲ ਇਹ ਹੈ : ਕਿਹੜਾ ਪੀਰ।
[caption id="attachment_545927" align="aligncenter" width="224"]
ਚੰਨੀ-ਸਿੱਧੂ ਦੀ ਕੇਦਾਰਨਾਥ ਯਾਤਰਾ 'ਤੇ ਸੁਨੀਲ ਜਾਖੜ ਨੇ ਕਸਿਆ ਤੰਜ[/caption]
ਦੱਸ ਦੇਈਏ ਕਿ ਦੇਹਰਾਦੂਨ 'ਚ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ, ਹਰੀਸ਼ ਚੌਧਰੀ ਅਤੇ ਰਾਣਾ ਕੇਪੀ ਸਿੰਘ ਨੇ ਕਾਂਗਰਸ ਨੇਤਾ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।
-PTCNews