ਕਾਂਗਰਸ ਵਿਚ ਕਾਂਟੋ-ਕਲੇਸ਼ ਦੌਰਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਸੱਦੀ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ
ਚੰਡੀਗੜ੍ਹ: ਪੰਜਾਬ ਵਿਚ ਜਿਵੇਂ-ਜਿਵੇਂ 2022 ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਓਧਰ ਇਕ ਪਾਸੇ ਕਾਂਗਰਸ ਪਾਰਟੀ ਦਾ ਸਿੱਧੂ-ਕੈਪਟਨ ਦਾ ਮਸਲਾ ਹੱਲ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸੇ ਵਿਚਾਲੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦੀ ਹੈ।
ਪੜੋ ਹੋਰ ਖਬਰਾਂ: ਬੀਤੇ 24 ਘੰਟਿਆਂ ਦੌਰਾਨ ਦੇਸ਼ ‘ਚ ਮੁੜ ਵਧੇ ਕੋਰੋਨਾ ਵਾਇਰਸ ਦੇ ਮਾਮਲੇ, 518 ਲੋਕਾਂ ਨੇ ਗੁਆਈ ਜਾਨ
ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪ੍ਰਧਾਨ ਵਲੋਂ 19 ਜੁਲਾਈ ਬਾਅਦ ਦੁਪਹਿਰ 3 ਵਜੇ ਸੱਦੀ ਇਸ ਮੀਟਿੰਗ ਵਿਚ ਸੂਬੇ ਦੇ ਸਾਰੇ ਵਿਧਾਇਕਾਂ ਅਤੇ ਜਿਲ੍ਹ ਪ੍ਰਧਾਨਾਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਮਤਾ ਪਾਸ ਕੀਤਾ ਜਾਵੇਗਾ ਕਿ ਪੰਜਾਬ ਬਾਰੇ ਜੋ ਵੀ ਫੈਸਲਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਲਵੇਗੀ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਕਾਂਗਰਸੀ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਇਹ ਮੀਟਿੰਗ ਪੰਜਾਬ ਕਾਂਗਰਸ ਭਵਨ ਵਿਚ ਹੋਵੇਗੀ। ਇਸ ਮੀਟਿੰਗ ਦੌਰਾਨ ਹਾਈਕਮਾਂਡ ਨੂੰ ਪੰਜਾਬ ਇਕਾਈ ਬਾਰੇ ਫੈਸਲਾ ਜਲਦ ਲੈਣ ਬਾਰੇ ਵੀ ਮਤਾ ਪਾਸ ਕੀਤਾ ਜਾਵੇਗਾ।
ਪੜੋ ਹੋਰ ਖਬਰਾਂ: 6 ਦਿਨ ਦੇ ਮਾਸੂਮ ਦਾ 1.40 ਲੱਖ ਰੁਪਏ ’ਚ ਕਰ ਦਿੱਤਾ ਸੌਦਾ, ਪਿਓ ਸਣੇ 3 ਗ੍ਰਿਫਤਾਰ
ਦੱਸ ਦਈਏ ਕਿ ਪੰਜਾਬ ਵਿਚ ਕਾਂਗਰਸ ਨੂੰ ਲੈ ਕੇ ਚੱਲ ਰਹੇ ਸੰਕਟ ਦੌਰਾਨ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ 19 ਜੁਲਾਈ ਨੂੰ ਕਾਂਗਰਸ ਦੇ ਪੰਜਾਬ ਨਾਲ ਸਬੰਧਤ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨਾਲ ਵਰਚੂਅਲ ਬੈਠਕ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਪੰਜਾਬ ਕਾਂਗਰਸ ਵਿਚ ਚੱਲ ਰਹੇ ਇਸ ਸੰਕਟ ਦਾ ਨਿਪਟਾਰਾ ਕਰਨ ਸਬੰਧੀ ਕਾਂਗਰਸੀ ਸੰਸਦ ਮੈਂਬਰਾਂ ਦੀ ਰਾਏ ਲਈ ਜਾਵੇਗੀ।
ਪੜੋ ਹੋਰ ਖਬਰਾਂ: UAE ਜਾਣ ਵਾਲਿਆਂ ਨੂੰ ਕਰਨਾ ਪਏਗਾ ਅਜੇ ਹੋਰ ਇੰਤਜ਼ਾਰ, 31 ਜੁਲਾਈ ਤੱਕ ਵਧੀ ਪਾਬੰਦੀ
-PTC News