ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੀ ਹੋਈ ਦਿਲ ਦੀ ਸਰਜਰੀ, ਹੁਣ ਸਿਹਤ 'ਚ ਹੈ ਸੁਧਾਰ
ਮੁੰਬਈ: ਕਾਮੇਡੀ ਦੀ ਦੁਨੀਆ ਤੋਂ ਬਾਲੀਵੁੱਡ 'ਚ ਆ ਪਹਿਚਾਣ ਬਣਾਉਣ ਵਾਲੇ ਕਾਮੇਡੀਅਨ (Sunil Grover) ਸੁਨੀਲ ਗਰੋਵਰ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਹਾਲ ਹੀ ਦੇ ਵਿਚ ਕਾਮੇਡੀਅਨ Sunil Grover ਦੇ ਦਿਲ ਦੀ ਸਰਜਰੀ ਹੋਈ ਹੈ। ਉਸ ਦਾ ਆਪਰੇਸ਼ਨ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਹੋਇਆ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਸ ਦੀ ਹਾਲਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਪਿਛਲੇ ਹਫਤੇ, ਉਸਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਛੋਲੇ ਭਟੂਰੇ ਦੀ ਦੁਕਾਨ 'ਤੇ ਭਟੂਰੇ ਤਲਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਇੰਨਾ ਵਾਇਰਲ ਹੋ ਗਿਆ ਸੀ ਕਿ ਲੋਕਾਂ ਨੇ ਉਸ ਦਾ ਖੂਬ ਆਨੰਦ ਲਿਆ। ਕੁਝ ਪ੍ਰਸ਼ੰਸਕਾਂ ਨੇ ਪੁੱਛਿਆ ਕਿ ਕੀ ਤੁਸੀਂ ਹੁਣ ਐਕਟਿੰਗ ਛੱਡ ਦਿੱਤੀ ਹੈ?
ਇਸ ਖਬਰ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਕਿਉਂਕਿ ਸੁਨੀਲ ਗਰੋਵਰ ਹਮੇਸ਼ਾ ਆਪਣੀ ਸਿਹਤ ਦਾ ਖਿਆਲ ਰੱਖਦੇ ਹਨ ਅਤੇ ਉਹ ਬਿਲਕੁਲ ਫਿੱਟ ਵੀ ਨਜ਼ਰ ਆਉਂਦੇ ਹਨ । ਪਿਛਲੇ ਮਹੀਨੇ, ਉਸਨੂੰ ਫਿਲਮਫੇਅਰ ਦੁਆਰਾ ਸਰਵੋਤਮ ਅਦਾਕਾਰੀ ਲਈ ਓਟੀਟੀ ਅਵਾਰਡ (OTT Award) ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਐਵਾਰਡ ਜ਼ੀ5 'ਤੇ ਆਈ ਵੈੱਬ ਸੀਰੀਜ਼ ਸਨਫਲਾਵਰ ਲਈ ਮਿਲਿਆ ਹੈ। ਕੁਝ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਹੁਣ ਉਸ ਤੇ ਕਪਿਲ ਸ਼ਰਮਾ ਦਾ ਪੈਚਅੱਪ ਹੋ ਗਿਆ ਹੈ ਅਤੇ ਇਸ ਦੋਸਤੀ ਨੂੰ ਬਣਾਉਣ 'ਚ ਸਲਮਾਨ ਖਾਨ ਨੇ ਅਹਿਮ ਭੂਮਿਕਾ ਨਿਭਾਈ ਹੈ।
ਹਾਲ ਹੀ 'ਚ ਕਪਿਲ ਸ਼ਰਮਾ ਦੀ ਬਾਇਓਪਿਕ ਦਾ ਵੀ ਐਲਾਨ ਹੋਇਆ ਸੀ। ਉਦੋਂ ਵੀ ਸੁਨੀਲ ਗਰੋਵਰ ਦਾ ਨਾਂ ਚਰਚਾ 'ਚ ਆਇਆ ਸੀ ਕਿਉਂਕਿ ਕਪਿਲ ਦੀ ਜ਼ਿੰਦਗੀ 'ਚ ਸੁਨੀਲ ਨੇ ਵੱਡੀ ਭੂਮਿਕਾ ਨਿਭਾਈ ਹੈ। ਗੁੱਥੀ ਤੋਂ ਲੈ ਕੇ ਡਾਕਟਰ ਗੁਲਾਟੀ ਤੱਕ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਕਪਿਲ ਤੋਂ ਵੱਖ ਹੋਣ ਤੋਂ ਬਾਅਦ ਸੁਨੀਲ ਗਰੋਵਰ ਨੇ ਸਟਾਰ ਟੀਵੀ 'ਤੇ ਆਪਣਾ ਸ਼ੋਅ ਕਾਨਪੁਰ ਵਾਲੇ ਖੁਰਾਨਸ ਵੀ ਲਿਆਂਦਾ ਪਰ ਇਹ ਸ਼ੋਅ ਕਪਿਲ ਦੇ ਸ਼ੋਅ ਜਿੰਨਾ ਵੱਡਾ ਨਹੀਂ ਬਣ ਸਕਿਆ ਅਤੇ ਬਾਅਦ ਵਿੱਚ ਚੈਨਲ ਨੇ ਇਸ ਨੂੰ ਬੰਦ ਕਰ ਦਿੱਤਾ।
ਇਥੇ ਪੜ੍ਹੋ ਹੋਰ ਖ਼ਬਰਾਂ: 10 ਹਫ਼ਤਿਆਂ 'ਚ Omicron ਦੇ 90 ਕਰੋੜ ਤੋਂ ਵੱਧ ਮਾਮਲੇ ਆਏ ਸਾਹਮਣੇ: WHO
ਸਟਾਰ ਭਾਰਤ 'ਤੇ ਗੈਂਗਸ ਆਫ ਫਿਲਮਿਸਤਾਨ ਲਾਂਚ ਕੀਤਾ ਗਿਆ ਸੀ ਪਰ ਇੱਥੇ ਵੀ ਕਿਸਮਤ ਨੇ ਸੁਨੀਲ ਦਾ ਸਾਥ ਨਹੀਂ ਦਿੱਤਾ। ਆਪਣੀ ਸ਼ਾਨਦਾਰ ਅਦਾਕਾਰੀ ਨਾਲ, ਸੁਨੀਲ ਨੇ ਸਲਮਾਨ ਖਾਨ ਦੇ ਨਾਲ ਗੱਬਰ, ਭਾਰਤ ਅਤੇ ਪਟਾਖਾ ਵਰਗੀਆਂ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਵੈਬਸੀਰੀਜ਼ 'ਤਾਂਡਵ' 'ਚ ਉਸ ਦੀ ਭੂਮਿਕਾ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ ਸੀ।
ਇਸ ਸਮੇਂ ਹਰ ਕੋਈ ਪ੍ਰਾਰਥਨਾ ਕਰ ਰਿਹਾ ਹੈ ਕਿ ਸੁਨੀਲ ਜਲਦੀ ਠੀਕ ਹੋ ਜਾਉਣ ਅਤੇ ਘਰ ਆਵੇ ਅਤੇ ਫਿੱਟ ਹੋ ਕੇ ਕੰਮ 'ਤੇ ਪਰਤ ਆਵੇ ਤਾਂ ਜੋ ਸਾਰਿਆਂ ਨੂੰ ਫਿਰ ਤੋਂ ਹਸਾਇਆ ਜਾ ਸਕੇ। ਸਿਮੀ ਗਰੇਵਾਲ ਨੇ ਉਨ੍ਹਾਂ ਦੀ ਸਿਹਤ ਵਿੱਚ ਜਲਦੀ ਸੁਧਾਰ ਲਈ ਅਰਦਾਸ ਕੀਤੀ ਹੈ।
-PTC News