ਹਰਿਆਣਾ ਦੇ ਸਕੂਲਾਂ 'ਚ 30 ਜੂਨ ਤੱਕ ਰਹਿਣਗੀਆਂ ਗਰਮੀਆਂ ਦੀਆਂ ਛੁੱਟੀਆਂ, 1 ਜੁਲਾਈ ਤੋਂ ਖੁੱਲਣਗੇ ਸਕੂਲ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸੂਬੇ ਵਿਚ ਸਕੂਲਾਂ ਨੂੰ ਖੋਲਣ ਬਾਰੇ ਵੱਡਾ ਫੈਸਲਾ ਕੀਤਾ ਹੈ। ਸੂਬੇ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਵਧਾ ਦਿੱਤੀ ਗਈਆਂ ਹਨ। ਸਕੂਲਾਂ ਵਿਚ ਹੁਣ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਰਹਿਣਗੀਆਂ ਅਤੇ 1 ਜੁਲਾਈ ਤੋਂ ਸਕੂਲ ਖੁੱਲਣਗੇ। 1 ਜੁਲਾਈ ਤੋਂ ਸਕੂਲਾਂ ਵਿਚ ਕਲਾਸਾਂ ਲੱਗਣਗੀਆਂ ਜਾਂ ਆਨਲਾਈਨ ਪੜਾਈ ਹੋਵੇਗੀ ਇਹ ਅਜੇ ਸਪੱਸ਼ਟ ਨਹੀਂ ਹੈ। ਗਰਮੀਆਂ ਦੀਆਂ ਛੁੱਟੀਆਂ ਅੱਜ ਸਮਾਪਤ ਹੋ ਰਹੀਆਂ ਸਨ। ਪਹਿਲਾਂ ਦੱਸਿਆ ਗਿਆ ਸੀ ਕਿ ਬੁੱਧਵਾਰ 16 ਜੂਨ ਤੋਂ ਆਨਲਾਈਨ ਕਲਾਸਾਂ ਲੱਗਣਗੀਆਂ।
ਪੜੋ ਹੋਰ ਖਬਰਾਂ:ਇਕ ਸਾਲ ਤੱਕ ਮਜ਼ਬੂਤ ਰਹਿੰਦੀ ਹੈ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ‘ਇਮਿਊਨਿਟੀ’
ਸੂਬੇ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਚੱਲਦੇ ਸਕੂਲਾਂ ਵਿਚ ਸਮੇਂ ਨਾਲ ਗਰਮੀਆਂ ਦੀਆਂ ਛੁੱਟੀਆਂ ਐਲਾਨ ਕੀਤੀਆਂ ਗਈਆਂ ਸਨ। ਸੋਮਵਾਰ ਨੂੰ ਦੱਸਿਆ ਗਿਆ ਸੀ ਕਿ ਸਕੂਲਾਂ ਵਿਚ ਬੁੱਧਵਾਰ ਸਵੇਰੇ ਸਾਢੇ ਨੌ ਵਜੇ ਤੋਂ ਪਹਿਲੀ ਤੋਂ ਬਾਰਹਵੀਂ ਤੱਕ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਪੜਾਈ ਸ਼ੁਰੂ ਹੋ ਜਾਵੇਗੀ।
ਪੜੋ ਹੋਰ ਖਬਰਾਂ: ਪਤੀ ਨੇ ਬਣਾਈ ਨਵੀਂ ਗਰਲਫ੍ਰੈਂਡ ਤਾਂ ਮਹਿਲਾ ਨੇ ਮਾਰ ਦਿੱਤੇ ਆਪਣੇ ਹੀ 5 ਬੱਚੇ
ਸੂਬੇ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਇੱਥੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਸੂਬੇ ਵਿਚ ਕੋਰੋਨਾ ਦੇ ਹਾਲਾਤ ਅਜੇ ਵੀ ਬਣੇ ਹੋਏ ਹਨ। ਅਜਿਹੇ ਵਿਚ ਹਰਿਆਣਾ ਸਰਕਾਰ ਨੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ 30 ਜੂਨ ਤੱਕ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਰਹਿਣਗੀਆਂ।
ਪੜੋ ਹੋਰ ਖਬਰਾਂ: ਮੁੱਖ ਮੰਤਰੀ ਤੋਂ ਘੁਟਾਲਿਆਂ ਦਾ ਹਿਸਾਬ ਮੰਗਣ ‘ਤੇ ਅਕਾਲੀ ਵਰਕਰਾਂ ਨੂੰ ਮਿਲੀਆਂ ਪਾਣੀ ਦੀਆਂ ਬੁਛਾੜਾਂ ਤੇ ਲਾਠੀਆਂ
-PTC News