ਦੇਸ਼ ਦੀ ਰਾਜਧਾਨੀ 'ਚ ਗਰਮੀ ਨੇ ਤੋੜੇ ਪੁਰਾਣੇ ਰਿਕਾਰਡ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਰਿਪੋਰਟ ਵਿੱਚ ਅੱਜ ਸਵੇਰੇ ਰਾਜਧਾਨੀ ਦਿੱਲੀ ਦਾ ਘੱਟੋ-ਘੱਟ ਤਾਪਮਾਨ ਸਫਦਰਜੰਗ ਖੇਤਰ ਵਿੱਚ 20.1, ਪਾਲਮ 23.7, ਲੋਧੀ ਰੋਡ 19.3 ਅਤੇ ਰਿਜ ਖੇਤਰ ਵਿੱਚ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ ਦੋ-ਤਿੰਨ ਡਿਗਰੀ ਵੱਧ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ।ਦੱਸਣਯੋਗ ਹੈ ਕਿ ਇਸ ਵਾਰ ਮਾਰਚ ਦੇ ਮਹੀਨੇ 'ਚ ਰਿਕਾਰਡ ਤੋੜ ਗਰਮੀ ਦੇ ਨਾਲ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਜਿਸ ਦਾ ਅਸਰ ਉੱਤਰੀ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ 'ਚ ਆਏ ਅਚਾਨਕ ਬਦਲਾਅ ਅਤੇ ਹੀਟਵੇਵ ਕਾਰਨ ਦਿੱਲੀ ਦੇ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੇ ਪਿਛਲੇ ਸਮੇਂ ਵਿੱਚ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਰਾਜਧਾਨੀ ਦਿੱਲੀ ਦਾ ਤਾਪਮਾਨ ਹੋਰ ਵੀ ਵਧਣ ਦੀ ਸੰਭਾਵਨਾ ਹੈ। ਸਾਲ 1945 ਵਿੱਚ ਮਾਰਚ ਮਹੀਨੇ ਰਾਜਧਾਨੀ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜੋ ਇਸ ਸਾਲ ਰਾਜਧਾਨੀ ਦਿੱਲੀ ਵਿੱਚ ਇਹ ਅੰਕੜਾ ਪਾਰ ਕਰ ਗਿਆ ਹੈ। ਅਜਿਹੇ 'ਚ ਇਸ ਵਾਰ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਥੋੜਾ ਸਾਵਧਾਨ ਰਹਿਣ ਦੇ ਨਾਲ-ਨਾਲ ਹੀਟਵੇਵ ਨੂੰ ਦੇਖਦੇ ਹੋਏ ਸਾਰੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ। ਇਹ ਵੀ ਪੜ੍ਹੋ:ਪ੍ਰੀਤ ਹਰਪਾਲ ਨੂੰ ਜਨਮ ਦਿਨ ਮੁਬਾਰਕ -PTC News