ਖਹਿਰਾ ਨੂੰ ਵਿਧਾਇਕੀ ਤੋਂ ਧੋਣਾ ਪੈ ਸਕਦੈ ਹੱਥ, ਸਪੀਕਰ ਵੱਲੋਂ ਭੇਜਿਆ ਨੋਟਿਸ ਮਿਲਿਆ
ਖਹਿਰਾ ਨੂੰ ਵਿਧਾਇਕੀ ਤੋਂ ਧੋਣਾ ਪੈ ਸਕਦੈ ਹੱਥ, ਸਪੀਕਰ ਵੱਲੋਂ ਭੇਜਿਆ ਨੋਟਿਸ ਮਿਲਿਆ,ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਦੇ ਨੇਤਾਰਹਿ ਚੁੱਕੇ ਅਤੇ ਆਪਣੀ ਵੱਖਰੀ ਪਾਰਟੀ ਬਣਾਉਣ ਵਾਲੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਹੁਣ ਖੁੱਸ ਸਕਦੀ ਹੈ, ਕਿਉਂਕਿ ਉਨ੍ਹਾਂ ਨੂੰ ਹੁਣ ਵਿਧਾਨ ਸਭਾ ਦੇ ਸਪੀਕਰ ਵੱਲੋਂ ਭੇਜਿਆ ਗਿਆ ਨੋਟਿਸ ਮਿਲ ਗਿਆ ਹੈ।
ਜਿਸ ਕਾਰਨ ਹੁਣ ਉਹ ਜਲਦੀ ਇਸ ਅਹੁਦੇ ਤੋਂ ਹਟ ਸਕਦੇ ਹਨ। ਦੱਸਣਯੋਗ ਹੈ ਕਿ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਪਿਛਲੇ ਦਿਨੀਂ ਅਕਾਲੀ ਦਲ ਵੱਲੋਂ 'ਆਪ' ਦੇ ਅਸਤੀਫਾ ਦੇ ਚੁੱਕੇ ਵਿਧਾਇਕਾਂ ਦੀ ਸਥਿਤੀ ਬਾਰੇ ਚੁੱਕੇ ਸਵਾਲ 'ਤੇ ਕਿਹਾ ਸੀ ਕਿ ਖਹਿਰਾ ਨੋਟਿਸ ਪ੍ਰਾਪਤ ਨਹੀਂ ਕਰ ਰਹੇ।
ਜਦਕਿ ਖਹਿਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਵੀ ਨੋਟਿਸ ਹੀ ਨਹੀਂ ਮਿਲਿਆ। ਹੁਣ ਦੇਖਣਾ ਇਹ ਹੋਵੇਗਾ ਕਿ ਖਹਿਰਾ ਵੱਲੋਂ ਨੋਟਿਸ ਦਾ ਜਵਾਬ ਦੇਣ 'ਤੇ ਖਹਿਰਾ ਦੀ ਵਿਧਾਇਕੀ ਸਬੰਧੀ ਕੀ ਫੈਸਲਾ ਲਿਆ ਜਾਂਦਾ ਹੈ।
-PTC News