ਸੁਖਦੇਵ ਸਿੰਘ ਪੰਜਾਬ ਸਟੇਟ ਸ਼ੋਸ਼ਲ ਸਕਿਊਰਟੀ ਬੋਰਡ ਮੈਂਬਰ ਨਿਯੁਕਤ, ਸੀ ਐਮ ਦਾ ਕੀਤਾ ਧੰਨਵਾਦ
ਰੋਪੜ,19 ਮਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਯੂਨੀਅਨ ਟਰੇਡ ਆਗੂ ਸੁਖਦੇਵ ਸਿੰਘ ਰੋਪੜ ਨੂੰ ਪੰਜਾਬ ਸਟੇਟ ਸੋਸ਼ਲ ਸਕਿਉਰਿਟੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ।ਪੰਜਾਬ ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੁਖਦੇਵ ਸਿੰਘ ਰੋਪੜ ਨੂੰ ਬੋਰਡ ਚ ਬਤੌਰ ਕਰਮਚਾਰੀ ਵਜੋ ਮੈੰਬਰ ਨਿਯੁਕਤ ਕੀਤਾ ਗਿਆ ਹੈ ।
Read More : ਅੱਜ, ਭਲਕੇ ਹੋ ਸਕਦੀ ਹੈ ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਸ਼
ਜਿਕਰਯੋਗ ਹੈ ਕਿ ਇਸ ਤੋ ਪਹਿਲਾ ਵੀ ਸੁਖਦੇਵ ਸਿੰਘ ਰੋਪੜ ਪੰਜਾਬ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਅਤੇ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਮੈਂਬਰ ਹਨ।ਉਨਾ ਦੀ ਇਸ ਨਿਯੁਕਤੀ ਤੇ ਵੱਖ ਵੱਖ ਆਗੂਆਂ ਵੱਲੋ ਜੋਰਦਾਰ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ।