Thu, Nov 14, 2024
Whatsapp

'ਸੁਖਬੀਰ @ 7': ਰੋਜ਼ਾਨਾ ਸ਼ਾਮੀ ਸੱਤ ਵਜੇ ਜਨਤਾ ਨਾਲ ਰੂਬਰੂ ਹੋਣਗੇ ਸੁਖਬੀਰ ਸਿੰਘ ਬਾਦਲ

Reported by:  PTC News Desk  Edited by:  Jasmeet Singh -- January 31st 2022 06:01 PM -- Updated: February 09th 2022 12:59 PM
'ਸੁਖਬੀਰ @ 7': ਰੋਜ਼ਾਨਾ ਸ਼ਾਮੀ ਸੱਤ ਵਜੇ ਜਨਤਾ ਨਾਲ ਰੂਬਰੂ ਹੋਣਗੇ ਸੁਖਬੀਰ ਸਿੰਘ ਬਾਦਲ

'ਸੁਖਬੀਰ @ 7': ਰੋਜ਼ਾਨਾ ਸ਼ਾਮੀ ਸੱਤ ਵਜੇ ਜਨਤਾ ਨਾਲ ਰੂਬਰੂ ਹੋਣਗੇ ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਪੰਜਾਬ ਦੇ ਲੋਕ ਪੰਜਾਬ ਦੀਆਂ ਪਾਰਟੀਆਂ ਤੋਂ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਦੇ ਆਗੂਆਂ ਵੱਲੋਂ ਪੰਜਾਬ ਬਾਰੇ ਕੀ ਵਿਜ਼ਨ ਹੈ। ਜਨਤਾ ਦੀ ਇਸ ਮੰਗ ਨੂੰ ਲੈ ਕੇ ਪੀਟੀਸੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜਿਸਦੇ ਤਹਿਤ ਪੀਟੀਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਦੇ ਰੂਬਰੂ ਕਰਵਾਉਣ ਲਈ ਇਕ ਨਵਾਂ ਤੇ ਨਿਵੇਕਲਾ ਸ਼ੋਅ 'ਸੁਖਬੀਰ @ 7' ਲੈ ਕੇ ਆ ਰਿਹਾ ਹੈ। ਇਸ ਸ਼ੋਅ ਵਿੱਚ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪੰਜਾਬੀਅਤ ਬਾਰੇ ਉਨ੍ਹਾਂ ਦਾ ਜੋ ਵਿਜ਼ਨ ਹੈ ਉਸ ਵਿਜ਼ਨ ਨੂੰ ਦਰਸ਼ਕਾਂ ਨਾਲ ਸਾਂਝਾ ਕਰਨਗੇ। ਇਸ ਸ਼ੋਅ ਵਿੱਚ ਪੰਜਾਬ ਦੀ ਡਿਵੈਲਪਮੈਂਟ ਲਈ ਜੋ ਨੀਤੀਆ ਲੈ ਕੇ ਆਉਣਗੇ ਉਨ੍ਹਾਂ ਬਾਰੇ ਉਹ ਪੰਜਾਬ ਦੀ ਜਨਤਾ ਨਾਲ ਗੱਲਬਾਤ ਕਰਨਗੇ। ਇਸ ਸ਼ੋਅ ਵਿੱਚ ਪੈਨਲ ਵੀ ਹੋਵੇਗਾ ਜੋ ਸੁਖਬੀਰ ਸਿੰਘ ਬਾਦਲ ਤੋਂ ਪੰਜਾਬ ਦੇ ਵਿਕਾਸ ਬਾਰੇ ਸਵਾਲ ਪੁੱਛਣਗੇ। ਇਸ ਤੋਂ ਇਲਾਵਾ ਪੰਜਾਬ ਦੇ ਲੋਕ ਫੋਨ ਅਤੇ ਵਾਟਸ ਐਪ ਦੁਆਰਾ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਸੁਖਬੀਰ ਸਿੰਘ ਬਾਦਲ ਜਵਾਬ ਦੇਣਗੇ ਅਤੇ ਪੰਜਾਬ ਬਾਰੇ ਆਪਣੇ ਵਿਜ਼ਨ ਲੋਕਾਂ ਦੇ ਸਾਹਮਣੇ ਰੱਖਣਗੇ। ਇਹ ਵੀ ਪੜ੍ਹੋ: ਬਲਵੰਤ ਸਿੰਘ ਰਾਜੋਆਣਾ ਦਾ ਵੱਡਾ ਬਿਆਨ, ਜਾਣੋ ਸ਼੍ਰੋਮਣੀ ਅਕਾਲੀ ਦਲ ਬਾਰੇ ਕੀ ਕਿਹਾ ਇਸ ਸ਼ੋਅ ਵਿੱਚ ਪੰਜਾਬ ਦਾ ਕੋਈ ਆਮ ਨਾਗਰਿਕ ਵੀ ਸੰਪਰਕ ਕਰਕੇ ਸੁਖਬੀਰ ਸਿੰਘ ਬਾਦਲ ਨਾਲ ਵਾਰਤਾ ਕਰ ਸਕੇਗਾ ਅਤੇ ਨਾ ਸਿਰਫ਼ ਆਪਣੇ ਇਲਾਕੇ, ਖ਼ੇਤਰ ਜਾਂ ਹਲਕੇ ਦੀਆਂ ਪਰੇਸ਼ਾਨੀਆਂ ਦੱਸ ਸਕੇਗਾ। ਬਲਕਿ ਇਹ ਵੀ ਜਾਣ ਸਕੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਸ ਇਲਾਕੇ ਦੇ ਵਿਕਾਸ ਨੂੰ ਲੈ ਕੇ ਕੀ ਯੋਜਨਾ ਹੋਣ ਵਾਲੀ ਹੈ। ਤੁਸੀਂ ਵੀ ਰੋਜ਼ਾਨਾ ਸ਼ਾਮੀ 7 ਵਜੇ ਘਰ ਬੈਠੇ ਹੀ ਪੀਟੀਸੀ ਚੈਨਲ 'ਤੇ ਇਸ ਸ਼ੋਅ ਦਾ ਆਨੰਦ ਮਾਨ ਸਕਦੇ ਹੋ ਤੇ ਆਪਣੇ ਹਲਕੇ ਦੇ ਵਿਕਾਸ ਕਰਜਾਂ ਨੂੰ ਲੈ ਕੇ ਅਕਾਲੀ ਦਲ ਦੀ ਤਜਵੀਜ ਦੀ ਜਾਣਕਾਰੀ ਹਾਸਿਲ ਕਰ ਸਕਦੇ ਹੋ। ਕੋਵਿਡ ਮਹਾਂਮਾਰੀ ਦੀ ਵਾਪਸੀ 'ਤੇ ਜਿੱਥੇ ਦੇਸ਼ ਅਤੇ ਵਿਸ਼ਵ ਸਿਆਸਤਾਂ ਅੱਤ ਚਿੰਤਤ ਸਨ। ਉੱਥੇ ਪੰਜਾਬ ਦੇ ਨਾਲ ਨਾਲ ਭਾਰਤ ਰਾਜ ਦੇ ਚਾਰ ਹੋਰ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹਨ। ਅਫ਼ਸੋਸ ਕੋਰੋਨਾ ਪਾਬੰਦੀਆਂ ਦੇ ਮੱਦੇਨਜ਼ਰ ਮਜਬੂਰਨ ਭਾਰਤੀ ਚੋਣ ਕਮਿਸ਼ਨ ਨੂੰ ਜਨਤੱਕ ਇਕੱਠ 'ਤੇ ਪਾਬੰਦੀਆਂ ਲਾਉਣੀਆਂ ਪਾਈਆਂ। ਲੇਕਿੰਨ ਚੋਣਾਂ ਦੇ ਮਾਹੌਲ ਨੂੰ ਵੇਖਦਿਆਂ ਚੋਣ ਕਮਿਸ਼ਨ ਨੂੰ ਆਪਣੇ ਦਿੱਤੇ ਫੈਸਲੇ ਨੂੰ ਮੁੜ ਤੋਂ ਵਿਚਾਰਨਾ ਪਿਆ ਅਤੇ ਉਨ੍ਹਾਂ ਮਹਿਜ਼ 300 ਲੋਕਾਂ ਦੀ ਹਾਜ਼ਰੀ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਜਨਤੱਕ ਸਮਾਗਮਾਂ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦਿੱਤੀ ਗਈ। ਹਾਲਾਂਕਿ ਕਮਿਸ਼ਨ ਨੇ ਹਾਲ ਹੀ ਵਿੱਚ ਸਰੀਰਕ ਰੈਲੀਆਂ ਵਿੱਚ ਵੱਧ ਤੋਂ ਵੱਧ 1000 ਲੋਕਾਂ ਦੀ ਸਮਰੱਥਾ ਦੀ ਇਜਾਜ਼ਤ ਦਿੱਤੀ ਹੈ।ਅੰਦਰੂਨੀ ਮੀਟਿੰਗਾਂ ਵਿੱਚ ਵੱਧ ਤੋਂ ਵੱਧ 500 ਲੋਕਾਂ ਦੀ ਸਮਰੱਥਾ ਦੀ ਇਜਾਜ਼ਤ ਦਿੱਤੀ ਗਈ ਹੈ। ਨਾਲ ਹੀ, 20 ਲੋਕਾਂ ਨੂੰ ਘਰ-ਘਰ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਚੋਣ ਕਮਿਸ਼ਨ ਨੇ ਰੈਲੀਆਂ 'ਤੇ ਪਾਬੰਦੀ 11 ਫਰਵਰੀ ਤੱਕ ਵਧਾ ਦਿੱਤੀ ਹੈ ਪਰ ਤਿੰਨ ਕਰੋੜ ਦੀ ਅਬਾਦੀ ਤੱਕ ਆਪਣੀ ਆਵਾਜ਼ ਪਹੁੰਚਾਉਣਾ ਅੱਜੇ ਵੀ ਇੱਕ ਔਖਾ ਕਾਰਜ ਸੀ, ਜਿਸ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਇੱਕੋ ਇੱਕ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਸੂਬੇ ਦਾ ਸਭ ਤੋਂ ਪਹਿਲਾ ਵਰਚੁਅਲ ਸੰਵਾਦ ਕਰਦਿਆਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਸੰਬੋਧਨ ਕੀਤਾ ਗਿਆ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵਰਚੁਅਲ ਸੰਵਾਦ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਪਹਿਲੀ ਪਾਰਟੀ ਬਣ ਉੱਭਰੀ ਸੀ। ਇਹ ਵੀ ਪੜ੍ਹੋ: ਨਾਬਾਲਗ ਲੜਕੇ ਨੇ ਫੁੱਟਪਾਥ 'ਤੇ ਬੈਠੇ ਲੋਕਾਂ 'ਤੇ ਚੜ੍ਹਾਈ ਕਾਰ, ਚਾਰ ਔਰਤਾਂ ਦੀ ਮੌਤ ਇਸੀ ਤਰ੍ਹਾਂ ਇੱਕ ਵਾਰ ਫਿਰ ਪੰਜਾਬ ਦੀ ਪੰਥਕ ਪਾਰਟੀ ਲੋਕਾਂ ਲਈ ਲੈ ਕੇ ਆਈ ਹੈ 'ਸੁਖਬੀਰ @ 7' ਜਿੱਥੇ ਰਾਜ ਨੂੰ ਪਿਛਾਂਹ ਰੱਖਦਿਆਂ ਸੇਵਾ ਨੂੰ ਅਗਾਂਹਾਂ ਰੱਖਿਆ ਗਿਆ ਤੇ ਲੋਕਾਂ ਦੀ ਆਵਾਜ਼ ਨੂੰ ਪਹਿਲੀ ਤਵੱਜੋ ਦਿੱਤੀ ਗਈ ਹੈ। -PTC News


Top News view more...

Latest News view more...

PTC NETWORK