ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਕਹੀ ਇਹ ਵੱਡੀ ਗੱਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕਰਕੇ ਇਕ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਐਸਵਾਈ ਐਲ ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਨੂੰ ਟਵੀਟ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਟਵੀਟ ਵਿੱਚ ਲਿਖਿਆ ਹੈ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਜ਼ਬੂਤੀ ਨਾਲ ਜਵਾਬ ਦੇਣ ਕਿ ਉਹ ਤੁਹਾਨੂੰ SYL ਦੀ ਉਸਾਰੀ ਬਾਰੇ ਕਹਿਣਾ ਬੰਦ ਕਰਨ। ਭਗਵੰਤ ਮਾਨ ਦੀ ਚੁੱਪੀ ਪੰਜਾਬੀਆਂ ਦਾ ਫ਼ਿਕਰ ਵਧਾ ਰਹੀ ਹੈ'' ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਐਸਵਾਈਐਲ ਦੇ ਮੁੱਦੇ ਤੇ ਮੁੱਖ ਮੰਤਰੀ ਦੀ ਚੁੱਪ ਪੰਜਾਬੀਆਂ ਲਈ ਫਿਕਰ ਵਧਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾ ਹੀ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਦਿਆ ਉੱਤੇ ਲੜਨਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਪੰਜਾਬ ਦੇ ਲਈ ਖੜ੍ਹਾ ਹਾਂ। ਇਹ ਵੀ ਪੜ੍ਹੋ:ਹੋਲਾ ਮਹੱਲਾ ਮਨਾਉਣ ਪਹੁੰਚੀ ਲੜਕੀ ਨਾਲ ਜਬਰ ਜਨਾਹ -PTC NewsI request Punjab CM @BhagwantMann to firmly tell Haryana CM @mlkhattar to stop asking him (Mr Mann) to construct SYL canal & give our river water to Delhi & Haryana.Delhi govt too must be similarly told to keep off. our waters Mr Mann’s silence is extremely worrying for Punjabis. pic.twitter.com/IxQ6sBCObX — Sukhbir Singh Badal (@officeofssbadal) March 18, 2022