ਸੁਖਬੀਰ ਸਿੰਘ ਬਾਦਲ ਅੱਜ ਹਲਕਾ ਬਟਾਲਾ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ
ਬਟਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਲਕਾ ਬਟਾਲਾ ਦੇ ਪਿੰਡ ਨੌਸ਼ਿਹਰਾ ਮੱਝਾ ਸਿੰਘ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ ਹਨ। ਸ਼੍ਰੋਮਣੀ ਅਕਾਲੀ ਦੇ ਜ਼ਿਲਾ ਯੂਥ ਪ੍ਰਧਾਨ ਰਮਨ ਸੰਧੂ ਵੱਲੋਂ ਕਰਵਾਈ ਗਈ ਮੀਟਿੰਗ ਵਿਚ ਬਟਾਲਾ ਤੋਂ ਅਕਾਲੀ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ , ਜ਼ਿਲਾਂ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ,ਲਖਬੀਰ ਸਿੰਘ ਲੋਧੀਨੰਗਲ , ਦੂਸਰੇ ਕਈ ਅਕਾਲੀ ਲੀਡਰ ਅਤੇ ਸੈਂਕੜਿਆਂ ਦੀ ਤਦਾਤ ਵਿਚ ਅਕਾਲੀ ਵਰਕਰ ਪਹੁੰਚੇ ਸਨ।
[caption id="attachment_558829" align="aligncenter" width="300"] ਸੁਖਬੀਰ ਸਿੰਘ ਬਾਦਲ ਅੱਜ ਹਲਕਾ ਬਟਾਲਾ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ[/caption]
ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਰੇ ਵਰਕਰ ਇਕਜੁੱਟ ਹੋ ਜਾਓ ਕਿਉਕਿ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਨਤੀਜੇ ਪੰਜਾਬ ਵਿਚ ਚੌਥੇ ਨੰਬਰ 'ਤੇ ਰਹਿਣਗੇ ਅਤੇ ਕਾਂਗਰਸ ਨੂੰ ਲੋਕਾਂ ਨੇ ਪਿੰਡਾਂ ਵਿਚ ਨਹੀਂ ਵੜਨ ਦੇਣਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੀਆਂ ਪਾਰਟੀਆਂ ਦੱਬਣ ਨੂੰ ਫਿਰਦੀਆ ਨੇ ਪਰ ਅਕਾਲੀ ਦਲ 5911 ਟਰੈਕਟਰ ਵਾਂਗ ਸਭ ਨੂੰ ਧੱਕੀ ਫਿਰਦਾ ਹੈ।
[caption id="attachment_558830" align="aligncenter" width="300"]
ਸੁਖਬੀਰ ਸਿੰਘ ਬਾਦਲ ਅੱਜ ਹਲਕਾ ਬਟਾਲਾ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ[/caption]
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੇ ਅਕਾਲੀ ਦਲ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਸਰਕਾਰ ਅਕਾਲੀ ਦਲ ਦੀ ਹੀ ਬਣੇਗੀ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਬਾਰੇ ਕਿਹਾ ਕੀ ਇਸ ਦੀ ਗੱਲ ਕਰਨਾ ਹੀ ਬੇਕਾਰ ਹੈ ਕਿਉਕਿ ਉਹ ਬੰਦਾ ਸੀਰੀਅਸ ਨਹੀਂ ਹੈ। ਉਹਨਾਂ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋਣੀਆਂ ਹਨ।
[caption id="attachment_558828" align="aligncenter" width="300"]
ਸੁਖਬੀਰ ਸਿੰਘ ਬਾਦਲ ਅੱਜ ਹਲਕਾ ਬਟਾਲਾ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ[/caption]
ਇਸ ਦੇ ਇਲਾਵਾ ਬੀਤੇ ਦਿਨੀ ਅਕਾਲੀ ਦਲ ਨੂੰ ਅਸਤੀਫ਼ਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਏ ਇੰਦਰਜੀਤ ਰੰਧਾਵਾ ਜੋ ਡਿਪਟੀ ਮੁੱਖ ਮੰਤਰੀ ਦੇ ਵੱਡੇ ਭਰਾ ਨੇ ਉਹਨਾਂ ਬਾਰੇ ਬੋਲਦਿਆਂ ਕਿਹਾ ਕਿ ਉਸ ਖਾਨਦਾਨ ਨੇ ਜਦੋਂ ਦਰਬਾਰ ਸਹਿਬ 'ਤੇ ਹਮਲਾ ਹੋਇਆ ਤੇ ਰੰਧਾਵਾ ਪਰਿਵਾਰ ਨੇ ਇੰਦਰਾ ਗਾਂਧੀ ਨੂੰ ਵਧਾਈ ਦਿਤੀ ਸੀ। ਕਾਂਗਰਸ ਜਿਹੜਾ ਮਰਜ਼ੀ ਸੈਲੀਬ੍ਰਿਟੀ ਲੈ ਆਵੇ ਕੋਈ ਫਰਕ ਨਹੀਂ , ਸਾਡੇ ਸਲੇਬ੍ਰਿਟੀ ਤਾਂ ਮੀਟਿੰਗ ਵਿੱਚ ਬੈਠੇ ਇਹ ਲੋਕ ਹਨ।
-PTCNews