ਸੁੁਖਬੀਰ ਸਿੰਘ ਬਾਦਲ ਨੇ ਕਣਕ ਦੀ ਬਰਾਮਦ ਉਪਰ ਪਾਬੰਦੀ ਦੀ ਕੀਤੀ ਜ਼ੋਰਦਾਰ ਨਿਖੇਧੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਕਣਕ ਦੀ ਬਰਾਮਦ ਉਪਰ ਪਾਬੰਦੀ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਗਰਮੀ ਕਾਰਨ ਕਣਕ ਦੇ ਘੱਟ ਝਾੜ ਨਿਕਲਣ ਕਾਰਨ ਕਿਸਾਨਾਂ ਨੂੰ ਘੱਟ ਤੋਂ ਘੱਟ 500 ਰੁਪਏ ਫੀ ਕੁਇੰਟਲ ਕੁਇੰਟਲ ਮੁਆਵਜ਼ਾ ਮਿਲਣਾ ਚਾਹੀਦਾ ਹੈ। Sukhbir Singh Badal, Wheat, Punjabi news, latest news, Government " width="750" height="390" />
ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਬਰਾਮਦ ’ਤੇ ਪਾਬੰਦੀ ਤੁਰੰਤ ਖਤਮ ਕੀਤੀ ਜਾਵੇ ਤਾਂ ਜੋ ਕਿਸਾਨਾਂਨੂੰ ਜਿਣਸ ਦਾ ਸਹੀ ਭਾਅ ਮਿਲ ਸਕੇੇ। ਉਹਨਾਂ ਕਿਹਾ ਕਿ ਕਣਕ ਦੀ ਬਰਾਮਦ ’ਤੇ ਪਾਬੰਦੀ ਤੁਰੰਤ ਖਤਮ ਕੀਤੀ ਜਾਣੀ ਚਾਹੀਦੀ ਹੈੇ। ਉਹਨਾਂ ਕਿਹਾ ਕਿ ਮੰਗ ਵਿਚ ਗਿਰਾਵਟ ਕਾਰਨ ਅਰਥਚਾਰੇ ’ਤੇ ਮਾਰੂ ਅਸਰ ਪਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੁੰ ਸਭ ਤੋਂ ਵੱਧ ਮਾਰ ਪਵੇਗੀ। ਉਹਨਾਂ ਕਿਹਾ ਕਿ ਬਰਾਮਦ ’ਤੇ ਪਾਬੰਦੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਮਾਰ ਪਵੇਗੀ ਕਿਉਂਕਿ ਪੰਜਾਬ ਵਿਚ ਇਸ ਵਾਰ ਕਣਕ ਦਾ ਝਾੜ 33 ਫੀਸਦੀ ਘੱੱਟ ਗਿਆ ਹੈ ਤੇ ਮੌਸਮ ਦੀ ਮਾਰ ਕਿਸਾਨਾਂ ਨੂੰ ਸਭ ਤੋਂ ਵੱਧ ਪਈ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਸੁੱਕੇ ਦਾਣੇ ਦੇ ਮਾਮਲੇ ਵਿਚ ਦਿੱਤੀ ਰਿਆਇਤ ’ਤੇ ਵੀ ਸਵਾਲ ਚੁੱੱਕਿਆ ਤੇ ਕਿਹਾ ਕਿ ਸਰਕਾਰ ਨੇ ਥਾਣੇ ਵਿਚ 33 ਫੀਸਦੀ ਦੀ ਥਾਂ ’ਤੇ ਸਿਰਫ 12 ਫੀਸਦੀ ਦੀ ਰਿਆਇਤ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਕਿਸਾਨਾਂ ਦੇ ਹੋਏ ਅਸਲ ਨੁਕਸਾਨ ਤੋਂ ਧਿਆਨ ਪਾਸੇ ਕਰਨ ਦਾ ਯਤਨ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਨੂੰ ਇਸ ਆਫਤ ਤੋਂ ਰਾਹਤ ਦੇਣ ਦਾ ਇਕੋ ਇਕ ਰਾਹ ਇਸਨੂੰ ਕੌਮੀ ਆਫਦਾ ਐਲਾਨਣ ਵਿਚ ਹੈ ਤੇ ਇਸ ਅਨੁਸਾਰ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਹਾਹੀਦਾ ਹੈ । ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਕੁਝ ਵੀ ਨਹੀਂ ਸੋਚਿਆ। ਉੁਹਨਾਂ ਕਿਹਾ ਕਿ ਕਿਸਾਨਾਂਨੂੰ ਜੋ ਵੀ ਮੁਸ਼ਕਿਲ ਇਸ ਮੌਸਮ ਵਿਚ ਦਰਪੇਸ਼ ਆਈ ਹੈ, ਉਹ ਕੁਦਰਤੀ ਆਫਤ ਹੈ ਤੇ ਇਸ ਮੁਤਾਬਕ ਹੀ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। -PTC News