ਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ ਤੇ ਚੰਨੀ ਨੂੰ ਲੈ ਕੇ ਕਹੀ ਇਹ ਵੱਡੀ ਗੱਲ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਸਿਆਸਤ ਗਰਮਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨੇ ਸਾਧੇ ਹਨ। ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕੇਜਰੀਵਾਲ ਨੂੰ ਮੌਕਾ ਦਿਉ ਪਰ ਕੇਜਰੀਵਾਲ ਨੇ ਪਿਛਲੇ ਵਾਰੀ ਆਪਣੇ ਉਮੀਦਵਾਰਾਂ ਚੋਣ ਮੈਦਾਨ ਵਿੱਚ ਉਤਾਰੇ ਸਨ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਹ ਉਮੀਦਵਾਰ ਜਿਹੜੇ ਜਿੱਤੇ ਸਨ ਉਹ ਕਿ ਲੋਕਾਂ ਵਿੱਚ ਗਏ ਜਾਂ ਜਿਹੜੇ ਹਾਰ ਗਏ ਸਨ ਉਨ੍ਹਾਂ ਉਮੀਦਵਾਰਾਂ ਵਿਚੋਂ ਕੋਈ ਉਮੀਦਵਾਰ ਪੰਜਾਬ ਦੇ ਲੋਕਾਂ ਵਿਚ ਗਏ। ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ ਮਗਰੋਂ ਕਿਸੇ ਨੇ ਸਾਰ ਨਹੀਂ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕੋਰੋਨਾ ਕਾਲ ਮੌਕੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸਾਰ ਲਈ? ਉਨ੍ਹਾਂ ਨੇ ਕਿਹਾ ਕਿ ਕੋਰੋਨਾ ਸਮੇਂ ਕੇਜਰੀਵਾਲ ਵੱਲੋਂ ਕੋਈ ਲੰਗਰ ਲਗਾਇਆ।ਉਨ੍ਹਾਂ ਨੇ ਕਿਹਾ ਹੈ ਕਿ ਇਹ ਕੇਜਰੀਵਾਲ ਪੰਜਾਬ ਪੱਖੀ ਨਹੀਂ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੇਜਰੀਵਾਲ ਕਹਿੰਦਾ ਹੈ ਕਿ ਬਦਲਾਅ ਲਿਆਵਾਂਗਾ, ਕੇਜਰੀਵਾਲ ਦੀ ਪਾਰਟੀ ਵਿੱਚ ਜ਼ਰੂਰ ਬਦਲਾਅ ਆਇਆ ਹੈ ਕਿ ਕਿਓਂਕਿ ਇਨ੍ਹਾਂ ਦੀ ਪਾਰਟੀ ਦੇ 117 ਸੀਟਾਂ ਵਿਚੋਂ 65 ਉਮੀਦਵਾਰ ਦਲ ਬਦਲੋ ਲੋਕ ਹਨ। ਜਿਹੜੇ ਦੂਜੀਆਂ ਪਾਰਟੀਆਂ ਵਿਚੋਂ ਲਿਆਂਦੇ ਗਏ ਹਨ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਪੈਸਿਆਂ ਨਾਲ ਟਿਕਟਾਂ ਦਿੰਦੀ ਹੈ ਉਸ ਉੱਤੇ ਪੰਜਾਬ ਦੇ ਲੋਕ ਕਿਵੇਂ ਯਕੀਨ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਚੰਨੀ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਬੱਚਿਆਂ ਦਾ ਵਜ਼ੀਫਾ ਖਾਧਾ ਗਿਆ ਅਤੇ ਉਦੋਂ ਕਿਉਂ ਨਹੀਂ ਬੋਲੇ ਜਦੋਂ ਗਰੀਬਾਂ ਦੇ ਨੀਲੇ ਕਾਰਡ ਬੰਦ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਰੇਤ ਮਾਫੀਆ ਚੰਨੀ ਨੂੰ ਰਾਹੁਲ ਗਾਂਧੀ ਨੇ ਗਰੀਬਾਂ ਦਾ ਮੁੱਖ ਮੰਤਰੀ ਕਿਹਾ ਹੈ। ਇਹ ਵੀ ਪੜ੍ਹੋ:ਓਮੀਕਰੋਨ ਦਾ ਸੈਕਸ ਲਾਈਫ਼ 'ਤੇ ਕੀ ਹੋਵੇਗਾ ਅਸਰ, ਜਾਣੋ ਡਿਟੇਲ -PTC News