Mon, Oct 7, 2024
Whatsapp
ਪHistory Of Haryana Elections
History Of Haryana Elections

ਸੁਨੀਲ ਜਾਖੜ ਵੱਲੋਂ ਦਿੱਤੇ ਵਿਵਾਦਿਤ ਟਿੱਪਣੀ 'ਤੇ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

Reported by:  PTC News Desk  Edited by:  Riya Bawa -- April 11th 2022 12:37 PM
ਸੁਨੀਲ ਜਾਖੜ ਵੱਲੋਂ ਦਿੱਤੇ ਵਿਵਾਦਿਤ ਟਿੱਪਣੀ 'ਤੇ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

ਸੁਨੀਲ ਜਾਖੜ ਵੱਲੋਂ ਦਿੱਤੇ ਵਿਵਾਦਿਤ ਟਿੱਪਣੀ 'ਤੇ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਉੱਤਰੀ ਦੇ ਮੋਹਤਬਾਰ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਹਾਲੇ ਨਵੀਂ ਸਰਕਾਰ ਹੈ ਜੋ ਬਦਲਾਅ ਦੀ ਗੱਲ ਕਰਦੀ ਹੈ। ਇਸ ਲਈ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਸੁਨੀਲ ਜਾਖੜ ਵਲੋਂ ਦਿੱਤੇ ਵਿਵਾਦਿਤ ਬਿਆਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨਾ ਬਣਨ ਕਾਰਨ ਸੁਨੀਲ ਜਾਖੜ ਤਲਖਿਆ ਹੋਇਆ ਹੈ। ਇਸ ਲਈ ਉਹ ਉਸ ਬੰਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ।  ਨਵੀਂ ਸਰਕਾਰ ਨੂੰ ਅਜੇ ਮੌਕਾ ਦੇਣਾ ਚਾਹੀਦਾ: ਸੁਖਬੀਰ ਬਾਦਲ ਇਸ ਤੋਂ ਬਾਅਦ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਹਾਲੇ ਨਵੀਂ ਸਰਕਾਰ ਹੈ ਜੋ ਬਦਲਾਅ ਦੀ ਗੱਲ ਕਰਦੀ ਹੈ, ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ।  ਨਵੀਂ ਸਰਕਾਰ ਨੂੰ ਅਜੇ ਮੌਕਾ ਦੇਣਾ ਚਾਹੀਦਾ: ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਇੱਕੋ-ਇੱਕ ਅਜਿਹੀ ਸਿਆਸੀ ਪਾਰਟੀ ਹੈ, ਜਿਹੜੀ ਲੋਕਾਂ ਨਾਲ ਜੁੜੀ ਹੋਈ ਹੈ ਤੇ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਪਰਿਵਾਰ ਵਾਂਗ ਸ਼ਾਮਲ ਹੁੰਦੀ ਹੈ। ਇਹ ਵੀ ਪੜ੍ਹੋ: ਹਾੜੀ ਸੀਜ਼ਨ ਦੌਰਾਨ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਪਟਿਆਲਾ ਪ੍ਰਸ਼ਾਸ਼ਨ, ਚੁੱਕਿਆ ਇਹ ਕਦਮ ਉਹ ਐਤਵਾਰ ਨੂੰ ਅਕਾਲੀ ਆਗੂ ਗੁਰਰਾਜ ਸਿੰਘ ਫੱਤਣਵਾਲਾ ਦੀ ਪਹਿਲੀ ਬਰਸੀ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਫੱਤਣਵਾਲਾ ਪਰਿਵਾਰ ਨਾਲ ਬਾਦਲ ਪਰਿਵਾਰ ਦੀ ਨਿੱਜੀ ਸਾਂਝ ਹੈ। ਇਨ੍ਹਾਂ ਦਾ ਘਰ ਅਕਾਲੀ ਦਲ ਦਾ ਹੈੱਡ ਆਫਿਸ ਹੈ। -PTC News


Top News view more...

Latest News view more...

PTC NETWORK