ਸੁਖਬੀਰ ਸਿੰਘ ਬਾਦਲ ਦਾ ਹਿੰਦੂ ਭਾਈਚਾਰੇ ਵੱਲੋਂ ਕੀਤਾ ਗਿਆ ਸਨਮਾਨ
ਚੰਡੀਗੜ੍ਹ: ਸ਼੍ਰੋਮਣੀ ਅਕਾਲ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਨ ਲਈ ਇਥੇ ਚੰਡੀਗੜ੍ਹ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਭਾਈਚਾਰੇ ਦੇ ਲੋਕ ਇਕੱਠਾ ਹੋਏ। ਇਸ ਦੌਰਾਨ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਉਪ ਮੁੱਖ ਮੰਤਰੀ ਦਾ ਅਹੁਦਾ ਹਿੰਦੂ ਭਾਈਚਾਰੇ ਲਈ ਰਾਖਵਾਂ ਰੱਖਣ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।
ਪੜੋ ਹੋਰ ਖਬਰਾਂ: UAE ਜਾਣ ਵਾਲਿਆਂ ਨੂੰ ਕਰਨਾ ਪਏਗਾ ਅਜੇ ਹੋਰ ਇੰਤਜ਼ਾਰ, 31 ਜੁਲਾਈ ਤੱਕ ਵਧੀ ਪਾਬੰਦੀ
ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਨ ਲਈ ਅਗਰਵਾਲ ਸਭਾ, ਬ੍ਰਾਹਮਣ ਸਭਾ, ਖੱਤਰੀ ਅਰੋੜਾ ਸਭਾ ਦੇ ਆਗੂ ਹਜ਼ਾਰਾਂ ਦੀ ਗਿਣਤੀ ਵਿਚ ਇਕੱਠਾ ਹੋਏ। ਇਸ ਦੌਰਾਨ ਭਾਈਚਾਰੇ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।
ਪੜੋ ਹੋਰ ਖਬਰਾਂ: ਕਾਂਗਰਸ ਵਿਚ ਕਾਂਟੋ-ਕਲੇਸ਼ ਦੌਰਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਸੱਦੀ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ
ਇਸ ਮੌਕੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਪੰਜਾਬ ਦੇ ਲੋਕ ਭਾਈਚਾਰੇ ਏਕੇ ਦਾ ਸਬੂਤ ਦੇ ਰਹੇ ਹਨ। ਪੰਜਾਬੀਆਂ ਨੇ ਵੱਡਾ ਦਿਲ ਕਰਕੇ ਏਕਤਾ ਦਾ ਸਬੂਤ ਦਿੱਤਾ ਹੈ। ਸਿਆਸੀ ਜਮਾਤਾਂ ਭਰਾਵਾਂ ਨੂੰ ਲੜਾ ਕੇ ਸਿਆਸਤ ਕਰਦੀਆਂ ਹਨ ਪਰ ਅਕਾਲੀ ਦਲ ਨੇ ਭਾਈਚਾਰਿਆਂ ਨੂੰ ਜੋੜ ਕੇ ਪੰਜਾਬ ਦੀ ਸ਼ਾਂਤੀ ਤੇ ਏਕਤਾ ਲਈ ਕੰਮ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਧਰਮਾਂ ਦੇ ਇਤਿਹਾਸਕ ਸਥਾਨਾਂ ਲਈ ਕੰਮ ਕੀਤਾ।
ਪੜੋ ਹੋਰ ਖਬਰਾਂ: ਪੰਜਾਬੀ ਸਣੇ 11 ਖੇਤਰੀ ਭਾਸ਼ਾਵਾਂ ‘ਚ ਬੀ.ਟੈੱਕ ਕੋਰਸ ਨੂੰ ਪ੍ਰਵਾਨਗੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ
ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿਚ ਸੁਰੱਖਿਆ ਕਾਨੂੰਨ ਉੱਤੇ ਗੱਲ ਕਰਦਿਆਂ ਕਿਹਾ ਕਿ ਮੇਰਾ ਸਿਰ ਵੱਡਿਆ ਜਾ ਸਕਦਾ ਪਰ ਸੂਬੇ ਅਮਨ ਸ਼ਾਂਤੀ ਭੰਗ ਨਹੀ ਹੋ ਸਕਦੀ।
-PTC News