ਬਰਨਾਲਾ ਵਿਖੇ ਰੈਲੀ 'ਚ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਔਰਤਾਂ ਲਈ ਕੀਤੇ ਵੱਡੇ ਐਲਾਨ
ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਵਿਖੇ ਵਿਧਾਨ ਸਭਾ ਹਲਕਾ ਰਿਜ਼ਰਵ ਭਦੌੜ ਦੀ ਚੋਣ ਰੈਲੀ 'ਚ ਪੁੱਜੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਐਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਇਹ ਪਾਰਟੀ ਸਿਰਫ ਪੰਜਾਬ ਦੇ ਲੋਕਾਂ ਲਈ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨਾਲ ਭਦੌੜ ਤੋਂ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ, ਇਕਬਾਲ ਸਿੰਘ ਝੂੰਦਾਂ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਰੈਲੀ 'ਚ ਸ਼ਿਰਕਤ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ 'ਤੇ ਤਨਜ਼ ਕੱਸੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜਿੱਥੇ ਵੱਡੇ-ਵੱਡੇ ਵਾਅਦੇ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵੀ ਪੰਜਾਬੀਆਂ ਨੂੰ ਸਿਰਫ ਲਾਅਰੇ ਲਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਉਹ ਲੋਕਾਂ ਨੂੰ ਇਹ ਸਹੂਲਤਾਂ ਦੇਣਗੇ- ਜਿੰਨੇ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ, ਸਭ ਦੇ ਦੁਬਾਰਾ ਨੀਲੇ ਕਾਰਡ ਬਣਾਏ ਜਾਣਗੇ। ਨੀਲੇ ਕਾਰਡ ਪਰਿਵਾਰਾਂ 'ਚ ਸ਼ਾਮਲ ਔਰਤਾਂ ਦੇ ਖਾਤੇ 'ਚ ਹਰ ਮਹੀਨੇ 2000 ਰੁਪਏ ਪਾਏ ਜਾਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਤੀਰਥ ਯਾਤਰਾ, ਨੀਲੇ ਕਾਰਡ ਦੀ ਸਹੂਲਤ, ਸਾਂਝ ਕੇਂਦਰ, ਸ਼ਗਨ, ਪੈਨਸ਼ਨ, ਐੱਸਸੀ ਸਕਾਲਰਸ਼ਿਪ ਕਾਂਗਰਸ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ 4.5 ਲੱਖ ਬੱਚੇ ਐੱਸਸੀ ਸਕਾਲਰਸ਼ਿਪ ਰਾਹੀਂ ਮੁਫ਼ਤ ਸਿੱਖਿਆ ਲੈ ਰਹੇ ਸਨ ਪਰ ਚੰਨੀ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ। ਸਾਡੀ ਸਰਕਾਰ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਦੁਨੀਆਂ ਦੇ ਨਕਸ਼ੇ 'ਤੇ ਪਹੁੰਚਾਈ ਪਰ ਕਾਂਗਰਸ ਨੇ ਬੰਦ ਕੀਤੀ। ਇਕੱਲੇ ਭਾਖੜਾ ਡੈਮ ਤੋਂ ਬਿਨਾਂ ਬਾਕੀ ਸਾਰੇ ਡੈਮ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਬਣੇ। ਕਿਸਾਨੀ ਸੰਘਰਸ਼ ਦਾ ਮੁੱਖ ਮੁੱਦਾ ਐੱਮਐੱਸਪੀ ਸੀ। ਕਿਸਾਨਾਂ ਨੂੰ ਟਰੈਕਟਰ 'ਤੇ ਲੱਗ ਰਹੇ ਟੈਕਸ ਤੋਂ ਸਾਡੀ ਸਰਕਾਰ ਨੇ ਮੁਕਤੀ ਦਿਵਾਈ। ਕਾਂਗਰਸ ਦੀ ਗੁੰਡਾਗਰਦੀ 'ਚ ਜਿਹੜੇ ਵੀ ਅਫ਼ਸਰ ਦਾ ਰੋਲ ਹੋਇਆ ਉਹ ਅੰਦਰ ਜਾਵੇਗਾ। ਝੂਠੇ ਕੀਤੇ ਦਰਜ ਮਾਮਲੇ ਪਹਿਲੇ ਸੈਸ਼ਨ ਚ ਹੀ ਰੱਦ ਹੋਣਗੇ। 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਮਨਾਈ ਜਾਵੇਗੀ। ਕੇਜਰੀਵਾਲ ਨੂੰ ਅੜੇ ਹੱਥੀ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਸ ਨੂੰ ਦਿੱਲੀ 'ਚ ਗਾਰੰਟੀਆਂ ਦੇਣੀਆਂ ਚਾਹੀਦੀਆਂ ਹਨ ਜਿੱਥੇ ਉਸ ਦੀ ਸਰਕਾਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ 'ਚ ਅਮਨ ਸ਼ਾਤੀ ਤੇ ਸਾਰੇ ਧਰਮਾਂ ਦਾ ਸਤਿਕਾਰ ਕਰੀ ਝੂਠਾ ਵਾਅਦਾ ਨਹੀਂ ਕਰਨਾ ਜੋ ਕਿਹਾ ਉਹ ਕਰਨਾ ਹੈ। ਉਨ੍ਹਾਂ ਕਿਹਾ ਕਿ 1996 'ਚ ਬਸਪਾ ਨਾਲ ਗਠਜੋੜ ਦੌਰਾਨ ਨਤੀਜੇ ਚੰਗੇ ਮਿਲੇ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਵਾਅਦੇ ਕੀਤੇ ਜਿਵੇਂ ਕਿ ਨੀਲੇ ਕਾਰਡ ਪਹਿਲੇ ਮਹਿਨੇ ਬਣਨਗੇ, ਨੀਲੇ ਕਾਰਡ ਧਾਰਕ ਦੀ ਔਰਤ ਨੂੰ ਦੋ ਹਜ਼ਾਰ ਰੁਪਿਆ ਮਹੀਨਾ ਮਿਲੇਗਾ, 400 ਯੂਨਿਟ ਬਿਜਲੀ ਫਰੀ, ਹਰੇਕ ਪਰਿਵਾਰ ਦਾ ਦੱਸ ਲੱਖ ਸਿਹਤ ਬੀਮਾ ਹੋਵੇਗਾ, ਵਿਦਿਆਰਥੀਆਂ ਨੂੰ ਦੱਸ ਲੱਖ ਦੀ ਮੁਫ਼ਤ ਪੜ੍ਹਾਈ ਹੋਵੇਗੀ, 25000 ਅਬਾਦੀ 'ਚ 1 ਮੈਗਾ ਸਕੂਲ ਬਣੇਗਾ, 10 ਲੱਖ ਦਾ ਦੁਕਾਨ ਬੀਮਾ, 5 ਲੱਖ ਦਾ ਕਰਜ਼ਾ ਬਿਨਾ ਵਿਆਜ ਕੰਮ ਲਈ ਬੇਰੁਜ਼ਗਾਰਾਂ ਨੂੰ ਮਿਲੇਗਾ ਇਸ ਨਾਲ ਹੀ ਉਨ੍ਹਾਂ ਕਈ ਹੋਰ ਵੱਡੇ ਵਾਅਦੇ ਕੀਤੇ। -PTC News