Thu, Apr 17, 2025
Whatsapp

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

Reported by:  PTC News Desk  Edited by:  Shanker Badra -- August 10th 2021 04:29 PM
ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੁੂਕਾ ਅਤੇ ਬਾਕੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕਿਸਾਨ ਵਿੰਗ ਦੇ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਆਗੂਆਂ ਨੂੰ ਕਿਸਾਨ ਵਿੰਗ ਦਾ ਜਿਲਾਵਾਰ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਵਿੱਚ ਬਸੰਤ ਸਿੰਘ ਕੰਗ ਪ੍ਰਧਾਨ ਜਿਲਾ ਸ੍ਰੀ ਮੁਕਤਸਰ ਸਾਹਿਬ, ਚਮਕੌਰ ਸਿੰਘ ਮਾਨ ਜਿਲਾ ਬਠਿੰਡਾ ਸ਼ਹਿਰੀ, ਕੰਵਲਪ੍ਰੀਤ ਸਿੰਘ ਕਾਕੀ ਜਿਲਾ ਗੁਰਦਾਸਪੁਰ, ਦਿਲਬਾਗ ਸਿੰਘ ਬਾਬਾ ਮਣਕੂਮਾਜਰਾ ਜਿਲਾ ਰੋਪੜ੍ਹ, ਜਸਬੀਰ ਸਿੰਘ ਧੰਮੀ ਜਿਲਾ ਬਰਨਾਲਾ, ਕਰਨੈਲ ਸਿੰਘ ਡਡਿਆਣਾ ਜਿਲਾ ਫਤਿਹਗੜ੍ਹ ਸਾਹਿਬ, ਸਰਬਜੀਤ ਸਿੰਘ ਠਾੜਾ ਜਿਲਾ ਫਰੀਦਕੋਟ, ਹਵਾ ਸਿੰਘ ਪੂਨੀਆਂ ਜਿਲਾ ਫਾਜਿਲਕਾ, ਬਲਵਿੰਦਰ ਸਿੰਘ ਮੱਲਾਂਵਾਲਾ ਖਾਸ ਜਿਲਾ ਫਿਰੋਜਪੁਰ, ਇਕਬਾਲ ਸਿੰਘ ਜੌਹਲ ਜਿਲਾ ਹੁਸ਼ਿਆਰਪੁਰ, ਗੁਰਦਿਆਲ ਸਿੰਘ ਨਿੱਝਰ ਜਿਲਾ ਜਲੰਧਰ, ਗੁਰਿੰਦਰਜੀਤ ਸਿੰਘ ਭੁੱਲਰ ਜਿਲਾ ਕਪੂਰਥਲਾ, ਜਸਵਿੰਦਰ ਸਿੰਘ ਤਮਾ ਖੁਰਦ ਪ੍ਰਧਾਨ ਪੁਲਿਸ ਜਿਲਾ ਖੰਨਾ, ਅਮਰਜੀਤ ਸਿੰਘ ਲੰਢੇਕੇ ਜਿਲਾ ਮੋਗਾ, ਸਰਬਜੀਤ ਸਿੰਘ ਕਾਦੀਮਾਜਰਾ ਜਿਲਾ ਮੋਹਾਲੀ, ਦਲਜੀਤ ਸਿੰਘ ਮਾਹੀਚੱਕ ਜਿਲਾ ਪਠਾਨਕੋਟ, ਸਤਨਾਮ ਸਿੰਘ ਲਾਦੀਆਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਵਿੰਦਰ ਸਿੰਘ ਕਾਕੜਾ ਪ੍ਰਧਾਨ ਜਿਲਾ ਸੰਗਰੂੁਰ ਦੇ ਨਾਮ ਸਾਮਲ ਹਨ। ਉਹਨਾਂ ਦੱਸਿਆ ਕਿ ਕਿਸਾਨ ਵਿੰਗ ਦੀ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। -PTCNews


Top News view more...

Latest News view more...

PTC NETWORK