ਦਿਲਜੀਤ ਦੋਸਾਂਝ ਦੀ ਫਿਲਮ 'ਜੋਗੀ' ਨੂੰ ਦੇਖਣ ਤੋਂ ਬਾਅਦ ਸੁਖਬੀਰ ਬਾਦਲ ਦਾ ਪ੍ਰਤੀਕਰਮ
ਪੱਤਰਕਾਰ ਪ੍ਰੇਰਕ: ਦਿਲਜੀਤ ਦੋਸਾਂਝ (DILJIT DOSANJH) ਦੀ ਫਿਲਮ 'ਜੋਗੀ' (JOGI) ਬੀਤੇ ਦਿਨ 16 ਸਤੰਬਰ ਨੂੰ ਨੈੱਟਫਲਿਕਸ (NETFLIX) 'ਤੇ ਰਿਲੀਜ਼ ਹੋ ਗਈ ਹੈ। ਫਿਲਮ ਵਿੱਚ 1984 'ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕੌਮ ਲਈ ਪੈਦਾ ਹੋਏ ਔਖੇ ਵੇਲੇ ਨੂੰ ਦਰਸਾਇਆ ਗਿਆ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਦੇ ਕੰਮ ਦੀ ਵੀ ਖੂਬ ਤਾਰੀਫ਼ ਹੋ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ, ਜੋ ਬਾਲੀਵੁੱਡ (BOLLYWOOD) ਦੀਆਂ ਕਈ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਦੇਖਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (SHIROMANI AKALI DAL) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਵੀ ਟਵੀਟ ਕਰਕੇ ਫਿਲਮ 'ਚ ਸਿੱਖਾਂ 'ਤੇ ਹੋਏ ਅੱਤਿਆਚਾਰਾਂ ਨੂੰ ਯਾਦ ਕੀਤਾ। ਸੁਖਬੀਰ ਬਾਦਲ ਨੇ ਲਿਖਿਆ, ''ਫਿਲਮ #ਜੋਗੀ ਉਸ ਭਿਆਨਕ ਦਰਦ ਨੂੰ ਦਰਸਾਉਂਦੀ ਹੈ ਜੋ ਸਿੱਖ ਕੌਮ ਨੂੰ 1984 ਵਿੱਚ ਕਾਂਗਰਸ-ਪ੍ਰਯੋਜਿਤ ਨਸਲਕੁਸ਼ੀ ਵਿੱਚ ਸਹਿਣਾ ਪਿਆ ਸੀ। ਸਿੱਖਾਂ ਨੂੰ ਅਣਮਨੁੱਖੀ ਤਸੀਹੇ ਦੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਸਾਰਾ ਸਿਸਟਮ ਉਨ੍ਹਾਂ ਦੇ ਵਿਰੁੱਧ ਹੋ ਗਿਆ ਸੀ। ਭਿਆਨਕ ਸੁਪਨਾ ਬਰਕਰਾਰ ਹੈ ਕਿਉਂਕਿ ਹਜ਼ਾਰਾਂ ਬੇਕਸੂਰ ਪੀੜਤ ਅਜੇ ਵੀ ਨਿਆਂ ਦੀ ਉਡੀਕ ਕਰ ਰਹੇ ਹਨ।"
Film #Jogi mirrors the horrific pain that Sikh community had to endure in the Cong-sponsored genocide in 1984. Sikhs were targeted in the most inhuman manner & the entire system turned against them. The nightmare persists as thousands of innocent victims still await justice. 1/2 pic.twitter.com/aLS1KjbJzt — Sukhbir Singh Badal (@officeofssbadal) September 17, 2022
ਆਪਣੇ ਅਗਲੇ ਟਵੀਟ ਵਿੱਚ ਸੁਖਬੀਰ ਬਾਦਲ ਨੇ ਲਿਖਿਆ, "ਫਿਲਮ ਇੱਕ ਦੇਸ਼ਭਗਤ ਭਾਈਚਾਰੇ ਦੇ ਡੂੰਘੇ ਅਤੇ ਬੋਲਣ ਤੋਂ ਰਹਿਤ ਦਰਦ ਨੂੰ ਦਰਸਾਉਂਦੀ ਹੈ। ਮੈਂ @diljitdosanjh, @aliabbaszafar ਅਤੇ ਸਮੁੱਚੀ ਟੀਮ ਦਾ ਪੂਰਾ ਸੱਚ ਵਿਖਾਉਣ ਲਈ ਧੰਨਵਾਦ ਪ੍ਰਗਟ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਇਹ ਫਿਲਮ ਸਾਡੀ ਸਰਕਾਰ ਨੂੰ ਅਜੇ ਵੀ ਉਡੀਕਿਆ ਹੋਇਆ ਨਿਆਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰੇਗੀ।" -PTC NewsThe movie reflects a patriotic community’s profound & speechless pain.I express my gratitude to @diljitdosanjh, @aliabbaszafar & the entire team for putting the whole truth of Sikh community on celluloid. I hope this moves our govt to deliver the still awaited justice.2/2#Jogi pic.twitter.com/LGIuGdg7Am
— Sukhbir Singh Badal (@officeofssbadal) September 17, 2022