Mon, Oct 7, 2024
Whatsapp
ਪHistory Of Haryana Elections
History Of Haryana Elections

ਸੁਖਬੀਰ ਬਾਦਲ ਵੱਲੋਂ ਸੂਬਾ ਆਬਜ਼ਰਵਰਾਂ ਤੇ ਜ਼ਿਲ੍ਹਾ ਆਬਜ਼ਰਵਰਾਂ ਦਾ ਐਲਾਨ

Reported by:  PTC News Desk  Edited by:  Ravinder Singh -- September 15th 2022 05:51 PM -- Updated: September 15th 2022 05:52 PM
ਸੁਖਬੀਰ ਬਾਦਲ ਵੱਲੋਂ ਸੂਬਾ ਆਬਜ਼ਰਵਰਾਂ ਤੇ ਜ਼ਿਲ੍ਹਾ ਆਬਜ਼ਰਵਰਾਂ ਦਾ ਐਲਾਨ

ਸੁਖਬੀਰ ਬਾਦਲ ਵੱਲੋਂ ਸੂਬਾ ਆਬਜ਼ਰਵਰਾਂ ਤੇ ਜ਼ਿਲ੍ਹਾ ਆਬਜ਼ਰਵਰਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਸੂਬਾ ਤੇ ਜ਼ਿਲ੍ਹਾ ਪੱਧਰ ਉਤੇ ਆਬਜ਼ਰਵਰ ਤੇ ਕੋਆਰਡੀਨੇਸ਼ਨ ਕਮੇਟੀ ਲਾਉਣਾ ਦਾ ਫ਼ੈਸਲਾ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਬਲਵਿੰਦਰ ਸਿੰਘ ਭੂੰਦੜ ਮੁੱਖ ਸੂਬਾ ਆਬਜ਼ਰਵਰ ਹੋਣਗੇ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਲਜਾਰ ਸਿੰਘ ਰਾਣੀਕੇ, ਬੀਬੀ ਜਗੀਰ ਕੌਰ ਤੇ ਅਨਿਲ ਜੋਸੀ ਸੂਬਾ ਆਬਜ਼ਰਵਰ ਹੋਣਗੇ। ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਸੂਬਾ ਆਬਜ਼ਰਵਰਾਂ ਤੇ ਜ਼ਿਲ੍ਹਾ ਆਬਜ਼ਰਵਰਾਂ ਦਾ ਐਲਾਨਡਾ. ਦਲਜੀਤ ਸਿੰਘ ਚੀਮਾ ਨੂੰ ਕੋਆਰਡੀਨੇਸ਼ਨ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾਵਾਰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਵਿਚ ਬਿਕਰਮ ਸਿੰਘ ਮਜੀਠੀਆ ਜ਼ਿਲ੍ਹਾ ਅੰਮ੍ਰਿਤਸਰ (ਸ਼ਹਿਰੀ), ਲਖਬੀਰ ਸਿੰਘ ਲੋਧੀਨੰਗਲ ਤੇ ਹਰਮੀਤ ਸਿੰਘ ਸੰਧੂ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ), ਸਿਕੰਦਰ ਸਿੰਘ ਮਲੂਕਾ ਤੇ ਪ੍ਰਕਾਸ਼ ਚੰਦ ਗਰਗ ਜ਼ਿਲ੍ਹਾ ਪਟਿਆਲਾ, ਜਨਮੇਜਾ ਸਿੰਘ ਸੇਖੋਂ ਜ਼ਿਲ੍ਹਾ ਮੋਗਾ, ਮਹੇਸ਼ਇੰਦਰ ਸਿੰਘ ਗਰੇਵਾਲ ਜ਼ਿਲ੍ਹਾ ਰੋਪੜ, ਸ਼ਰਨਜੀਤ ਸਿੰਘ ਢਿੱਲੋਂ ਜ਼ਿਲ੍ਹਾ ਜਲੰਧਰ (ਦਿਹਾਤੀ), ਗੁਲਜਾਰ ਸਿੰਘ ਰਾਣੀਕੇ ਤੇ ਵੀਰ ਸਿੰਘ ਲੋਪੋਕੇ ਜ਼ਿਲ੍ਹਾ ਗੁਰਦਾਸਪੁਰ, ਸੁਰਜੀਤ ਸਿੰਘ ਰੱਖੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹੀਰਾ ਸਿੰਘ ਗਾਬੜੀਆ ਪੁਲਿਸ ਜ਼ਿਲ੍ਹਾ ਖੰਨਾ, ਪਰਮਬੰਸ ਸਿੰਘ ਰੋਮਾਣਾ ਤੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਜ਼ਿਲ੍ਹਾ ਬਰਨਾਲਾ, ਇਕਬਾਲ ਸਿੰਘ ਝੂੰਦਾ ਤੇ ਨੁਸਰਤ ਇਕਰਾਮ ਖਾਂ ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਮਲੇਰਕੋਟਲਾ, ਵਰਦੇਵ ਸਿੰਘ ਮਾਨ ਤੇ ਹਰਪ੍ਰੀਤ ਸਿੰਘ ਕੋਟਭਾਈ ਜ਼ਿਲ੍ਹਾ ਬਠਿੰਡਾ, ਬਲਦੇਵ ਸਿੰਘ ਮਾਨ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਜ਼ਿਲ੍ਹਾ ਮਾਨਸਾ ਆਬਜ਼ਰਵਰ ਹੋਣਗੇ। ਇਹ ਵੀ ਪੜ੍ਹੋ : ਨਸ਼ਾ ਬਣਿਆ ਨਾਸੂਰ : ਚਿੱਟੀ ਕਾਲੋਨੀ 'ਚ ਸ਼ਰੇਆਮ ਵਿਕ ਰਿਹੈ 'ਚਿੱਟਾ' ਇਸ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ ਜ਼ਿਲ੍ਹਾ ਫਰੀਦਕੋਟ, ਜੀਤਮਹਿੰਦਰ ਸਿੰਘ ਸਿੱਧੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਰਾਜੂਖੰਨਾ ਜ਼ਿਲ੍ਹਾ ਮੋਹਾਲੀ, ਸੋਹਣ ਸਿੰਘ ਠੰਡਲ ਜ਼ਿਲ੍ਹਾ ਤਰਨਤਾਰਨ, ਪਵਨ ਕੁਮਾਰ ਟੀਨੂੰ ਤੇ ਰਵੀਕਰਨ ਸਿੰਘ ਕਾਹਲੋਂ ਜ਼ਿਲ੍ਹਾ ਹੁਸ਼ਿਆਰਪੁਰ, ਤੀਰਥ ਸਿੰਘ ਮਾਹਲਾ ਪੁਲਿਸ ਜ਼ਿਲ੍ਹਾ ਜਗਰਾਉਂ, ਸੁਰਿੰਦਰ ਸਿੰਘ ਠੇਕੇਦਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ. ਸੁਖਵਿੰਦਰ ਸੁੱਖੀ ਜ਼ਿਲ੍ਹਾ ਜਲੰਧਰ (ਸਹਿਰੀ), ਗੁਰਬਚਨ ਸਿੰਘ ਬੱਬੇਹਾਲੀ ਤੇ ਰਾਜ ਕੁਮਾਰ ਗੁਪਤਾ ਜ਼ਿਲ੍ਹਾ ਪਠਾਨਕੋਟ, ਮਨਤਾਰ ਸਿੰਘ ਬਰਾੜ ਜ਼ਿਲ੍ਹਾ ਫਾਜ਼ਲਿਕਾ, ਪ੍ਰੋ. ਵਿਰਸਾ ਸਿੰਘ ਵਲਟੋਹਾ ਜ਼ਿਲ੍ਹਾ ਫਿਰੋਜ਼ਪੁਰ, ਐਨਕੇ ਸ਼ਰਮਾ ਜ਼ਿਲ੍ਹਾ ਲੁਧਿਆਣਾ (ਸ਼ਹਿਰੀ), ਜਗਬੀਰ ਸਿੰਘ ਬਰਾੜ ਤੇ ਬਰਜਿੰਦਰ ਸਿੰਘ ਬਰਾੜ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾਵਾਰ ਆਬਜ਼ਰਵਰ ਹੋਣਗੇ। -PTC News  


Top News view more...

Latest News view more...

PTC NETWORK