Thu, Dec 12, 2024
Whatsapp

ਨੌਜਵਾਨ 'ਤੇ ਕ੍ਰਿਪਾਨਾਂ ਤੇ ਗੰਡਾਸਿਆਂ ਨਾਲ ਕੀਤਾ ਜਾਨਲੇਵਾ ਹਮਲਾ

Reported by:  PTC News Desk  Edited by:  Ravinder Singh -- April 23rd 2022 05:21 PM
ਨੌਜਵਾਨ 'ਤੇ ਕ੍ਰਿਪਾਨਾਂ ਤੇ ਗੰਡਾਸਿਆਂ ਨਾਲ ਕੀਤਾ ਜਾਨਲੇਵਾ ਹਮਲਾ

ਨੌਜਵਾਨ 'ਤੇ ਕ੍ਰਿਪਾਨਾਂ ਤੇ ਗੰਡਾਸਿਆਂ ਨਾਲ ਕੀਤਾ ਜਾਨਲੇਵਾ ਹਮਲਾ

ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿੱਚ ਲੁੱਟ-ਖੋਹ, ਚੋਰੀ, ਝਪਟਮਾਰੀ ਤੇ ਹੋਰ ਅਪਰਾਧਿਕ ਵਾਰਦਾਤਾਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਅਪਰਾਧੀ ਬੇਖੌਫ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ। ਨੌਜਵਾਨ 'ਤੇ ਕ੍ਰਿਪਾਨਾਂ ਤੇ ਗੰਡਾਸਿਆਂ ਨਾਲ ਕੀਤਾ ਜਾਨਲੇਵਾ ਹਮਲਾਅਜਿਹੀ ਹੀ ਘਟਨਾ ਪਟਿਆਲਾ ਵਿਖੇ ਵਾਪਰੀ ਜਿਥੇ ਇਕ ਨੌਜਵਾਨ ਨੂੰ 5-6 ਬਦਮਾਸ਼ਾਂ ਵੱਲੋਂ ਸ਼ਰੇਆਮ ਕਿਰਪਾਨਾਂ ਤੇ ਗੰਡਾਸਿਆਂ ਨਾਲ ਵੱਢੇ ਜਾਣ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ। ਦੇਰ ਰਾਤ ਇਕ ਦੁਕਾਨ ਵਿੱਚ ਕੁਝ ਬਦਮਾਸ਼ਾਂ ਵੱਲੋਂ ਇਕ ਨੌਜਵਾਨ ਉਤੇ ਹਮਲਾ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਇਕ ਦੋ ਨੌਜਵਾਨਾਂ ਨੇ ਰੁਮਾਲ ਨਾਲ ਮੂੰਹ ਢਕੇ ਹੋਏ ਸਨ ਜਦਕਿ ਬਾਕੀ ਨੌਜਵਾਨ ਬਿਨਾਂ ਮੂੰਹ ਢਕੇ ਹੋਏ ਸਨ। ਨੌਜਵਾਨ 'ਤੇ ਕ੍ਰਿਪਾਨਾਂ ਤੇ ਗੰਡਾਸਿਆਂ ਨਾਲ ਕੀਤਾ ਜਾਨਲੇਵਾ ਹਮਲਾਬੇਖੌਫ ਬਦਮਾਸ਼ਾਂ ਨੇ ਸ਼ਰੇਆਮ ਕਿਰਪਾਨਾਂ ਤੇ ਗੰਡਾਸਿਆਂ ਨਾਲ ਨੌਜਵਾਨ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਵਿਚਕਾਰ ਬਦਮਾਸ਼ਾਂ ਨੇ ਨੌਜਵਾਨ ਉਤੇ ਕਈ ਵਾਰ ਹਮਲਾ ਬੋਲਿਆ। ਨੌਜਵਾਨ ਆਪਣੀ ਜਾਨ ਬਚਾਉਣ ਲਈ ਇਕ ਦੁਕਾਨ ਵਿੱਚ ਵੜ ਜਾਂਦਾ ਹੈ ਪਰ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਕ੍ਰਿਪਾਨਾਂ ਗੰਡਾਸਿਆਂ ਨਾਲ ਦੁਕਾਨ ਵਿੱਚ ਵੜ ਕੇ ਕਈ ਉਸ ਉਤੇ ਹਮਲਾ ਬੋਲ ਦਿੰਦੇ ਹਨ। ਨੌਜਵਾਨ 'ਤੇ ਕ੍ਰਿਪਾਨਾਂ ਤੇ ਗੰਡਾਸਿਆਂ ਨਾਲ ਕੀਤਾ ਜਾਨਲੇਵਾ ਹਮਲਾਪਟਿਆਲਾ ਸ਼ਹਿਰ ਵਿੱਚ ਵੱਧ ਰਹੀਆਂ ਅਜਿਹੀਆਂ ਵਾਰਦਾਤਾਂ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਵਿੱਚ ਕੁਝ ਦਿਨ ਪਹਿਲਾ ਇਕ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਪੁਲਿਸ ਨੇ ਬਾਅਦ ਵਿੱਚ ਮੁਲਜ਼ਮਾਂ ਨੂੰ ਫੜ ਲਿਆ ਗਿਆ ਹੈ। ਇਸ ਤੋਂ ਇਲਾਵਾ ਘਟਨਾਵਾਂ ਵਾਪਰਨ ਨਾਲ ਲੋਕਾਂ ਨੂੰ ਸੁਖਾਵਾਂ ਮਾਹੌਲ ਨਹੀਂ ਮਿਲ ਰਿਹਾ ਹੈ। ਇਹ ਵੀ ਪੜ੍ਹੋ : ਅਲਕਾ ਲਾਂਬਾ ਦੇ ਘਰ ਪੁਲਿਸ ਭੇਜਣਾ ਬਦਲੇ ਦੀ ਕਾਰਵਾਈ : ਰਣਦੀਪ ਸੁਰਜੇਵਾਲਾ


Top News view more...

Latest News view more...

PTC NETWORK