ਭਾਰਤ ਵੱਲੋਂ ਏਅਰ ਡਿਫੈਂਸ ਸਿਸਟਮ ਦਾ ਸਫ਼ਲ ਪ੍ਰੀਖਣ
ਓਡੀਸ਼ਾ : ਭਾਰਤ ਨੇ ਅੱਜ ਉਡੀਸ਼ਾ ਦੇ ਬਾਲਾਸੋਰ ਤੱਟ ਤੋਂ ਦਰਮਿਆਨੀ ਰੇਂਜ ਦੀ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਦਰਮਿਆਨੀ ਦੂਰੀ ਦੀ ਮਿਜ਼ਾਈਲ ਏਅਰ ਡਿਫੈਂਸ ਸਿਸਟਮ ਦੀ ਸਫ਼ਲ ਪਰਖ ਕੀਤੀ। ਭਾਰਤ ਸਰਕਾਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਿਜ਼ਾਈਲਾਂ ਨੇ ਹਵਾਈ ਟੀਚੇ ਹਾਸਲ ਕੀਤੇ ਤੇ ਇਹ ਪ੍ਰੀਖਣ ਸਫਲ ਰਿਹਾ ਹੈ।
ਪਹਿਲਾ ਪ੍ਰੀਖਣ ਇੱਕ ਦਰਮਿਆਨੀ ਉਚਾਈ ਵਾਲੀ ਮਿਜ਼ਾਇਲ ਦਾ ਕੀਤਾ ਗਿਆ ਅਤੇ ਦੂਜਾ ਪ੍ਰੀਖਣ ਘੱਟ ਉਚਾਈ ਵਾਲੀ ਸਮਰੱਥਾ ਦਾ ਕੀਤਾ ਗਿਆ ਜੋ ਕਿ ਸਫਲ ਸਾਬਿਤ ਹੋਇਆ।
MRSAM ਆਰਮੀ ਹਥਿਆਰ ਪ੍ਰਣਾਲੀ ਵਿੱਚ ਮਲਟੀ-ਫੰਕਸ਼ਨ ਰਾਡਾਰ, ਮੋਬਾਈਲ ਲਾਂਚਰ ਸਿਸਟਮ ਤੇ ਹੋਰ ਵਾਹਨ ਸ਼ਾਮਲ ਹਨ।
ਆਈ.ਟੀ.ਆਰ., ਚਾਂਦੀਪੁਰ ਦੁਆਰਾ ਤਾਇਨਾਤ ਰਡਾਰ, ਇਲੈਕਟ੍ਰੋ-ਆਪਟੀਕਲ ਟਰੈਕਿੰਗ ਸਿਸਟਮ ਅਤੇ ਟੈਲੀਮੈਟਰੀ ਵਰਗੇ ਰੇਂਜ ਯੰਤਰਾਂ ਦੁਆਰਾ ਕੈਪਚਰ ਕੀਤੇ ਗਏ ਫਲਾਈਟ ਡੇਟਾ ਦੁਆਰਾ ਹਥਿਆਰ ਪ੍ਰਣਾਲੀ ਦੀ ਕਾਰਗੁਜ਼ਾਰੀ ਨੂੰ ਪ੍ਰਮਾਣਿਤ ਕੀਤਾ ਗਿਆ ਸੀ।
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਮਆਰਐਸਏਐਮ-ਆਰਮੀ ਦੇ ਸਫਲ ਉਡਾਣ ਪ੍ਰੀਖਣ ਲਈ ਡੀਆਰਡੀਓ, ਭਾਰਤੀ ਸੈਨਾ ਅਤੇ ਉਦਯੋਗ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ਦੋਵੇਂ ਸਫਲ ਪ੍ਰੀਖਣ ਨਾਜ਼ੁਕ ਸੀਮਾਵਾਂ 'ਤੇ ਟੀਚਿਆਂ ਨੂੰ ਰੋਕਣ ਲਈ ਹਥਿਆਰ ਪ੍ਰਣਾਲੀ ਦੀ ਸਮਰੱਥਾ ਨੂੰ ਸਥਾਪਿਤ ਕਰਦੇ ਹਨ। ਰੱਖਿਆ ਵਿਭਾਗ ਆਰ ਐਂਡ ਡੀ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਨੇ ਇਸ ਪ੍ਰੀਖਣ ਵਿੱਚ ਸ਼ਾਮਲ ਟੀਮਾਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਹ ਟੈਸਟ ਇੱਕ 'ਆਤਮਨਿਰਭਰ ਭਾਰਤ' ਲਈ ਪ੍ਰਮੁੱਖ ਮੀਲ ਪੱਥਰ ਸਾਬਤ ਹੋਵੇਗਾ।
ਇਹ ਵੀ ਪੜ੍ਹੋ : ਆਮਿਰ ਖ਼ਾਨ ਨੇ ਫਿਲਮ ਇੰਡਸਟਰੀ ਛੱਡਣ ਦਾ ਬਣਾ ਲਿਆ ਸੀ ਮਨ, ਜਾਣੋ ਕਾਰਨ