Wed, Nov 13, 2024
Whatsapp

ਕੋਰੋਨਾ ਸਮੀਖਿਆ ; ਟੀਕਾਕਰਨ ਤੋਂ ਵਾਂਝੇ ਵਿਦਿਆਰਥੀ ਵੀ ਆ ਸਕਣਗੇ ਸਕੂਲ

Reported by:  PTC News Desk  Edited by:  Ravinder Singh -- May 03rd 2022 06:10 PM
ਕੋਰੋਨਾ ਸਮੀਖਿਆ ; ਟੀਕਾਕਰਨ ਤੋਂ ਵਾਂਝੇ ਵਿਦਿਆਰਥੀ ਵੀ ਆ ਸਕਣਗੇ ਸਕੂਲ

ਕੋਰੋਨਾ ਸਮੀਖਿਆ ; ਟੀਕਾਕਰਨ ਤੋਂ ਵਾਂਝੇ ਵਿਦਿਆਰਥੀ ਵੀ ਆ ਸਕਣਗੇ ਸਕੂਲ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਮੁੜ ਚੌਕਸ ਹੋ ਗਿਆ ਹੈ ਤੇ ਕੋਰੋਨਾ ਸਬੰਧੀ ਪਾਬੰਦੀਆਂ ਵਾਲੀ ਲਾਗੂ ਕਰ ਦਿੱਤੀਆਂ ਹਨ। ਇਸ ਸਬੰਧੀ ਅੱਝ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਯੂਟੀ ਪ੍ਰਸ਼ਾਸਨ ਦੇ ਸਕੱਤਰ ਸਿਹਤ ਨਾਲ ਕੋਵਿਡ ਲਾਗ ਦੀ ਪਾਜ਼ੇਟਿਵ ਦਰ ਤੇ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਸਮੀਖਿਆ ਕੀਤੀ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੋਰੋਨਾ ਸਬੰਧੀ ਸਿਹਤ ਸਕੱਤਰ ਨਾਲ ਕੀਤੀ ਸਮੀਖਿਆਸਮੀਖਿਆ ਦੌਰਾਨ ਸਕੱਤਰ ਸਿਹਤ ਨੇ ਦੱਸਿਆ ਕਿ ਰੋਜ਼ਾਨਾ ਕੋਰੋਨਾ ਪਾਜ਼ੇਟਿਵ ਮਾਮਲੇ ਆਮ ਤੌਰ 'ਤੇ 10 ਤੋਂ 12 ਹੁੰਦੇ ਹਨ ਅਤੇ ਹਫਤਾਵਾਰੀ ਪਾਜ਼ੇਟਿਵਿਟੀ ਦਰ 01.00% ਤੋਂ ਘੱਟ ਹੈ। ਪਹਿਲੀ ਖ਼ੁਰਾਕ ਨਾਲ 15 ਸਾਲ ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਕੋਵੈਕਸਿਨ ਟੀਕਾਕਰਨ ਲਗਭਗ 98% ਹੈ। ਪਹਿਲੀ ਖ਼ੁਰਾਕ ਨਾਲ 12 ਸਾਲ ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦਾ ਕੋਰਬੀਵੈਕਸ ਟੀਕਾਕਰਨ ਲਗਭਗ 60% ਹੈ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੋਰੋਨਾ ਸਬੰਧੀ ਸਿਹਤ ਸਕੱਤਰ ਨਾਲ ਕੀਤੀ ਸਮੀਖਿਆਯੂਟੀ ਚੰਡੀਗੜ੍ਹ ਵਿੱਚ ਮੌਜੂਦਾ ਪਾਜ਼ੇਟਿਵਿਟੀ ਦਰ ਤੇ ਕੋਵਿਡ ਟੀਕਾਕਰਨ ਦੀ ਸਥਿਤੀ ਉਤੇ ਵਿਚਾਰ ਕਰਨ ਤੋਂ ਬਾਅਦ ਪ੍ਰਸ਼ਾਸਕ ਦੇ ਸਲਾਹਕਾਰ ਨੇ ਫ਼ੈਸਲਾ ਕੀਤਾ ਕਿ 12 ਸਾਲ ਤੋਂ 18 ਸਾਲ ਦੀ ਉਮਰ ਸਮੂਹ ਦੇ ਟੀਕਾਕਰਨ ਤੋਂ ਵਾਂਝੇ ਵਿਦਿਆਰਥੀਆਂ ਨੂੰ ਸਰੀਰਕ ਮੋਡ ਵਿੱਚ ਕਲਾਸਾਂ ਵਿੱਚ ਹਾਜ਼ਰ ਹੋਣ ਤੋਂ ਸੀਮਤ ਕਰਨ ਦਾ ਫ਼ੈਸਲਾ ਅਗਲੇ ਹੁਕਮਾਂ ਤੱਕ ਮੁਲਤਵੀ ਰੱਖਿਆ ਜਾਵੇਗਾ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੋਰੋਨਾ ਸਬੰਧੀ ਸਿਹਤ ਸਕੱਤਰ ਨਾਲ ਕੀਤੀ ਸਮੀਖਿਆਪ੍ਰਸ਼ਾਸਕ ਯੂਟੀ ਦੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਨਾਗਰਿਕਾਂ ਨੂੰ ਜਾਗਰੂਕ ਕਰਨਾ ਤੇ ਸੂਚਿਤ ਕਰਨਾ ਪ੍ਰਸ਼ਾਸਨ ਦਾ ਫਰਜ਼ ਹੈ। ਉਸ ਨੇ ਯੂਟੀ ਚੰਡੀਗੜ੍ਹ ਦੇ ਸਾਰੇ ਅਧਿਆਪਕਾਂ ਨੂੰ ਦੁਬਾਰਾ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਕੋਵਿਡ ਟੀਕਾਕਰਨ ਬਾਰੇ ਜਾਗਰੂਕ ਕਰਨ। ਉਨ੍ਹਾਂ ਸਮੂਹ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਕੋਵਿਡ ਤੋਂ ਬਚਾਅ ਦਾ ਟੀਕਾਕਰਨ ਜ਼ਰੂਰ ਕਰਵਾਉਣ। ਇਹ ਵੀ ਪੜ੍ਹੋ : ਬਿਜਲਈ ਸਕੂਟੀ ਨੂੰ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਹੋਇਆ ਸੁਆਹ


Top News view more...

Latest News view more...

PTC NETWORK