Fri, Dec 27, 2024
Whatsapp

ਹੋਸਟਲ 'ਚ ਇਕ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Reported by:  PTC News Desk  Edited by:  Pardeep Singh -- May 07th 2022 07:55 PM -- Updated: May 07th 2022 08:15 PM
ਹੋਸਟਲ 'ਚ ਇਕ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਹੋਸਟਲ 'ਚ ਇਕ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਲੁਧਿਆਣਾ:ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਹੋਸਟਲ ਨੰਬਰ 11 ਵਿੱਚ ਰੇਣੂਕਾ ਨਾਮਕ ਬੀਐਸਸੀ ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦਿਆਰਥਣ ਪਠਾਨਕੋਟ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰਕ ਤਣਾਅ ਕਾਰਨ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁੁਲਿਸ ਦਾ ਕਹਿਣਾ ਹੈ ਤਫਦੀਸ਼ ਚੱਲ ਰਹੀ ਹੈ। ਹੋਸਟਲ ਦੇ ਸੁਪਰਵਾਈਜਰ ਰਾਜ ਕੁਮਾਰ ਦਾ ਕਹਿਣਾ ਹੈ ਕਿ ਮੈਨੂੰ ਸ਼ਾਮ ਨੂੰ ਫੋਨ ਗਿਆ ਤਾਂ ਉਦੋਂ ਹੀ ਹੋਸਟਲ ਆਇਆ। ਉਨ੍ਹਾਂ ਨੇ ਕਿਹਾ ਹੈ ਕਿ ਹੋਸਟਲ ਵਾਰਡਨ ਅਤੇ ਕਈ ਅਧਿਕਾਰੀ ਸੂਚਨਾ ਮਿਲਦੇ ਸਾਰ ਹੀ ਆ ਗਏ ਸਨ।ਉਨ੍ਹਾਂ ਨੇ ਦੱਸਿਆ ਕੁੜੀ ਬਹੁਤ ਚੰਗੇ ਸੁਭਾਅ ਦੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ। ਅਪਡੇਟ ਜਾਰੀ ... ਇਹ ਵੀ ਪੜ੍ਹੋ:ਕਿਸਾਨਾਂ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਕੀਤੀ ਮੀਟਿੰਗ -PTC News


Top News view more...

Latest News view more...

PTC NETWORK