ਅਮਰੀਕਾ 'ਚ ਕਿਰਪਾਨ ਪਾਉਣ ਲਈ ਵਿਦਿਆਰਥੀ ਗ੍ਰਿਫ਼ਤਾਰ, ਸਿੱਖ ਭਾਈਚਾਰੇ 'ਚ ਰੋਸ
ਨਵੀਂ ਦਿੱਲੀ, 26 ਸਤੰਬਰ: ਅਮਰੀਕਾ ਵਿੱਚ ਕਿਰਪਾਨ ਪਾਉਣ ਲਈ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦਿਆਰਥੀ ਨੇ ਖ਼ੁਦ ਇੱਕ ਵੀਡੀਓ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਵਿਦਿਆਰਥੀ ਨੇ ਇਲਜ਼ਾਮ ਲਾਇਆ ਕਿ ਅਮਰੀਕੀ ਪੁਲਿਸ ਨੇ ਉਸ ਨਾਲ ਬਦਸਲੂਖੀ ਵੀ ਕੀਤਾ। ਇਹ ਮਾਮਲਾ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦਾ ਹੈ ਤੇ ਪੀੜਤ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਘਟਨਾ ਦੀ ਵੀਡੀਓ ਟਵਿੱਟਰ 'ਤੇ ਅਪਲੋਡ ਕਰਦੇ ਹੋਏ ਪੀੜਤ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਉਸ ਨੂੰ ਕਿਰਪਾਨ ਉਤਾਰਨ ਲਈ ਕਿਹਾ। ਜਦੋਂ ਵਿਦਿਆਰਥੀ ਨੇ ਕਿਰਪਾਨ ਦੀ ਮਹੱਤਤਾ ਅਤੇ ਇਸਨੂੰ ਧਰਮ ਨਾਲ ਸਬੰਧਤ ਦੱਸਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਟਵਿਟਰ 'ਤੇ ਪੋਸਟ ਕੀਤੀ ਵੀਡੀਓ 'ਚ ਵਿਦਿਆਰਥੀ ਨੇ ਕਿਹਾ ਕਿ ਮੈਂ ਇਹ ਪੋਸਟ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਮੈਨੂੰ ਯੂਨੀਵਰਸਿਟੀ ਤੋਂ ਕੋਈ ਸਹਿਯੋਗ ਨਹੀਂ ਮਿਲੇਗਾ। ਵਿਦਿਆਰਥੀ ਨੇ ਲਿਖਿਆ ਕਿ ਕਿਸੇ ਨੇ 911 'ਤੇ ਕਾਲ ਕਰਕੇ ਮੇਰੇ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਇਸ ਤੋਂ ਬਾਅਦ ਪੁਲਿਸ ਨੇ ਆ ਕੇ ਕਿਰਪਾਨ ਉਤਾਰਨ ਲਈ ਕਿਹਾ। ਜਦੋਂ ਮੈਂ ਇਨਕਾਰ ਕੀਤਾ ਤਾਂ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਪਾਸੇ ਇਸ ਖ਼ਬਰ ਦੀ ਸੂਚਨਾ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਦੁਨੀਆ ਭਰ ਦੇ ਹੋਰ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵੀਡੀਓ ਨੂੰ 3.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਵਿਦਿਆਰਥੀ ਵੱਲੋਂ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ 85 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ। ਬਹੁਤ ਸਾਰੇ ਅਮਰੀਕੀ ਕਾਨੂੰਨੀ ਤੌਰ 'ਤੇ ਹੈਂਡਗਨ ਦੇ ਮਾਲਕ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਮੈਨੂੰ ਉਮੀਦ ਹੈ ਕਿ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਜਾਵੇਗਾ। ਇਹ ਵਿ ਪੜ੍ਹੋ: ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਲੋਕ ਹੋਏ ਖੱਜਲ, ਭਾਜਪਾ ਨੇ ਕੀਤੀ ਨਿੰਦਾ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਅਧਿਕਾਰੀ ਨੂੰ ਤਾੜਨਾ ਕਰਨੀ ਚਾਹੀਦੀ ਹੈ ਤਾਂ ਜੋ ਉਸ ਨੂੰ ਧਾਰਮਿਕ ਚੀਜ਼ਾਂ ਬਾਰੇ ਪਤਾ ਲੱਗ ਸਕੇ। ਇਕ ਹੋਰ ਯੂਜ਼ਰ ਨੇ ਕਿਹਾ ਕਿ ਅਮਰੀਕੀਆਂ ਨੂੰ ਧਰਮ ਦੀ ਮੁੱਢਲੀ ਸਮਝ ਨਹੀਂ ਹੈ। ਕਿਰਪਾਨ ਪੰਜ ਸਿੱਖ ਕੱਕਾਰਾਂ ਦਾ ਅਨਿੱਖੜਵਾਂ ਅੰਗ ਹੈ, ਜਿਨ੍ਹਾਂ ਵਿੱਚ ਕੇਸ਼, ਕੰਘਾ, ਕੜਾ, ਕਛੇੜਾ ਅਤੇ ਕਿਰਪਾਨ ਆਉਂਦੇ ਹਨ। ਕਿਰਪਾਨ ਸਿੱਖ ਮਰਦਾਂ ਅਤੇ ਔਰਤਾਂ ਦੁਆਰਾ ਪਹਿਨੀ ਜਾਂਦੀ ਹੈ। -PTC NewsI wasn’t going to post this, but I don’t think I will receive any support from @unccharlotte . I was told someone called 911 and reported me, and I got cuffed for “resisting” because I refused to let the officer take my kirpan out of the miyaan. @CLTNinerNews pic.twitter.com/Vk9b0Tspvm — امآن وڑائچ (@thatsamaan) September 23, 2022