ਯੂਕਰੇਨ ਤੋਂ ਪਰਤੀ ਵਿਦਿਆਰਥਣ ਨੇ ਬਿਆਨ ਕੀਤਾ ਦਰਦ
ਸ੍ਰੀ ਮੁਕਤਸਰ ਸਾਹਿਬ: ਰੂਸ ਯੂਕਰੇਨ ਦੀ ਲੜਾਈ ਵਿਚ MBBS ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਨੂੰ ਭਾਰਤ ਵਾਪਸ ਆਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਵਿਚ ਬਹੁਤ ਸਾਰੇ ਭਾਰਤੀਆਂ ਨੂੰ ਓਪਰੇਸ਼ਨ ਗੰਗਾ(Operation Ganga) ਰਾਹੀਂ ਵਾਪਸ ਲਿਆਂਦਾ ਗਿਆ ਪਰ ਹਾਲੇ ਵੀ ਕੁਝ ਭਾਰਤੀ ਯੂਕਰੇਨ ਵਿਚ ਫੱਸੇ ਹੋਏ ਹਨ। ਇਸ ਦੇ ਨਾਲ ਹੀ ਜਿਕਰਯੋਗ ਇਹ ਹੈ ਕਿ ਇਸ ਜੰਗ ਵਿਚ ਭਾਰਤ ਦੇ ਕੁਝ ਵਿਦਿਆਰਥੀਆਂ ਦੀ ਜਾਨ ਵੀ ਚਲੀ ਗਈ। ਯੂਕਰੇਨ ਵਿਚ ਫੱਸੇ ਵਿਦਿਆਰਥੀਆਂ ਨੇ ਹੱਡਬੀਤੀਆਂ ਬਿਆਨ ਕੀਤੀਆਂ। ਯੂਕਰੇਨ ਦੇ ਅੰਦਰ ਫਸੇ ਵਿਦਿਆਰਥੀਆਂ ਲਈ ਭਾਰਤੀ ਅੰਬੈਸੀ ਨਹੀਂ ਕਰ ਰਹੀ ਕੁਝ ਉੱਦਮ ਸ੍ਰੀ ਮੁਕਤਸਰ ਸਾਹਿਬ ਵਾਸੀ ਰਾਜਬੀਰ ਕੌਰ ਜੋ ਕਿ ਯੂਕਰੇਨ ਦੇ ਵਿੱਚ ਮੈਡੀਕਲ ਦੀ ਚੌਥੇ ਸਾਲ ਦੀ ਵਿਦਿਆਰਥਣ ਵਾਪਸ ਆਪਣੇ ਘਰ ਪਰਤੀ ਹੈ, ਉਸ ਨੇ ਦੱਸਿਆ ਕਿ ਯੂਕਰੇਨ ਦੇ ਵਿਚ ਭਾਰਤੀ ਵਿਦਿਆਰਥੀਆਂ ਨੂੰ ਸ਼ਹਿਰਾਂ ਦੇ ਅੰਦਰੋਂ ਕੱਢਣ ਲਈ ਅੰਬੈਸੀ ਜਾਂ ਸਰਕਾਰ ਵੱਲੋਂ ਕੋਈ ਉੱਦਮ ਨਹੀਂ ਕੀਤਾ ਜਾ ਰਿਹਾ, ਸਰਕਾਰ ਵੱਲੋਂ ਜੋ ਕਾਰਜ ਕੀਤੇ ਜਾ ਰਹੇ ਹਨ, ਉਹ ਬਾਰਡਰ ਤੱਕ ਵਿਦਿਆਰਥੀਆਂ ਦੇ ਪਹੁੰਚਣ ਤੋਂ ਬਾਅਦ ਕੀਤੇ ਜਾ ਰਹੇ ਹਨ, ਜਦ ਕਿ ਜੋ ਵਿਦਿਆਰਥੀ ਸ਼ਹਿਰਾਂ ਦੇ ਅੰਦਰ ਫਸੇ ਹੋਏ ਹਨ ਪਹਿਲ ਦੇ ਆਧਾਰ ਤੇ ਉਨ੍ਹਾਂ ਨੂੰ ਬਾਰਡਰ ਤੱਕ ਲਿਆਉਣਾ ਜ਼ਰੂਰੀ ਹੈ । ਇਹ ਵੀ ਪੜ੍ਹੋ: ਕਿਉਂ ਮਰਦਾਂ 'ਚ ਹਾਰਟ ਅਟੈਕ ਦਾ ਖ਼ਤਰਾ ਔਰਤਾਂ ਤੋਂ ਵਧੇਰੇ? ਜਾਣੋ ਕੀ ਪੂਰੀ ਕਹਾਣੀ ਸ੍ਰੀ ਮੁਕਤਸਰ ਸਾਹਿਬ ਵਾਸੀ ਰਾਜਬੀਰ ਕੌਰ ਜੋ ਕਿ ਯੂਕਰੇਨ ਦੇ ਖ਼ਾਰਕੀਵ ਵਿੱਚ ਮੈਡੀਕਲ ਸਿੱਖਿਆ ਦੇ ਚੌਥੇ ਸਾਲ ਦੀ ਵਿਦਿਆਰਥਣ ਹੁਣ ਵਾਪਸ ਸ੍ਰੀ ਮੁਕਤਸਰ ਸਾਹਿਬ ਪਰਤੀ ਹੈ। ਯੂਕਰੇਨ ਦੇ ਹਾਲਾਤਾਂ ਸਬੰਧੀ ਗੱਲਬਾਤ ਕਰਦਿਆਂ ਰਾਜਬੀਰ ਨੇ ਕਿਹਾ ਕਿ ਉੱਥੇ ਹਾਲਾਤ ਬਹੁਤ ਮਾੜੇ ਹਨ ਅਤੇ ਜੰਗ ਦੌਰਾਨ ਭਾਰਤੀ ਵਿਦਿਆਰਥੀ ਆਪਣਾ ਬਚਾਅ ਬਹੁਤ ਮੁਸ਼ਕਿਲ ਨਾਲ ਕਰ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਭਾਰਤ ਦੀ ਅੰਬੈਸੀ ਵੱਲੋਂ ਵੱਖ ਵੱਖ ਤਰ੍ਹਾਂ ਦੇ ਕਾਰਜ ਕਰਨ ਦੇ ਲਈ ਇੱਥੇ ਕਿਹਾ ਜਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਅੰਬੈਸੀ ਦੇ ਯੂਕਰੇਨ ਦੇ ਵਿੱਚ ਫਸੇ ਵਿਦਿਆਰਥੀਆਂ ਲਈ ਕੋਈ ਕੰਮ ਨਹੀਂ ਕਰ ਰਹੀ । ਜਦਕਿ ਜੋ ਵਿਦਿਆਰਥੀ ਬਾਰਡਰ ਤੱਕ ਪਹੁੰਚ ਜਾਂਦੇ ਹਨ, ਉਨ੍ਹਾਂ ਲਈ ਅੰਬੈਸੀ ਜ਼ਰੂਰ ਸਹੂਲਤ ਦੇ ਰਹੀ ਹੈ । ਉਸ ਨੇ ਕਿਹਾ ਕਿ ਅੰਬੈਸੀ ਨੂੰ ਯੂਕਰੇਨ ਦੇ ਅੰਦਰ ਫਸੇ ਵਿਦਿਆਰਥੀਆਂ ਦੇ ਲਈ ਕਾਰਜ ਕਰਨੇ ਚਾਹੀਦੇ ਹਨ, ਰਾਜਬੀਰ ਕੌਰ ਨੇ ਕਿਹਾ ਕਿ ਬੇਸ਼ੱਕ ਓਨਾ ਕੋਲ਼ੇ ਖਾਣ ਪੀਣ ਦਾ ਸਾਮਾਨ ਸਟੋਰ ਕੀਤਾ ਹੋਇਆ ਸੀ, ਪਰ ਹੁਣ ਉਹ ਸਾਮਾਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਕਈ ਵਿਦਿਆਰਥੀਆਂ ਕੋਲੋਂ ਸਾਮਾਨ ਖ਼ਤਮ ਹੋ ਗਿਆ ਸੀ। ਇਹ ਵੀ ਪੜ੍ਹੋ: 10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ: ਜ਼ਿਲ੍ਹਾ ਚੋਣ ਅਧਿਕਾਰੀ ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤੇ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ ਅਤੇ ਭਾਰਤੀ ਅੰਬੈਸੀ ਨੂੰ ਯੂਕਰੇਨ ਦੇ ਅੰਦਰ ਹੀ ਕੰਮ ਕਰਨਾ ਚਾਹੀਦਾ ਤਾਂ ਜੋ ਵਿਦਿਆਰਥੀ ਸੁਰੱਖਿਅਤ ਘਰ ਵਾਪਸ ਆ ਸਕਣ। ਰਾਜਬੀਰ ਨੇ ਦੱਸਿਆ ਕਿ ਜੇਕਰ ਵਿਦਿਆਰਥੀ ਅੰਬੈਸੀ ਤੇ ਕਾਲ ਕਰਦੇ ਹਨ ਤਾਂ ਅੱਗੋਂ ਇਹ ਜਵਾਬ ਆਉਂਦਾ ਹੈ ਕਿ ਤੁਸੀਂ ਬਾਰਡਰ ਤੱਕ ਆ ਜਾਓ ਅੱਗੇ ਸਭ ਪ੍ਰਬੰਧ ਕੀਤੇ ਹੋਏ ਹਨ, ਪਰ ਮੁਸ਼ਕਲ ਤਾਂ ਸ਼ਹਿਰਾਂ ਤੋਂ ਬਾਰਡਰ ਤਕ ਪਹੁੰਚਣ ਦੀ ਹੈ, ਅਜੋਕੇ ਵਿਦਿਆਰਥੀਆਂ ਨੂੰ ਜਿਥੇ ਵੱਖ ਵੱਖ ਵਹੀਕਲਾਂ ਰਾਹੀਂ ਪਹੁੰਚਣਾ ਪੈ ਰਿਹਾ, ਉੱਥੇ ਵਿਦਿਆਰਥੀਆਂ ਨੂੰ ਪੈਦਲ ਵੀ ਤੁਰਨਾ ਪੈ ਰਿਹਾ ਹੈ। (ਕੁਲਦੀਪ ਸਿੰਘ ਰਿੰਨੀ ਦੀ ਰਿਪੋਰਟ) -PTC News