ਮੁੱਖ ਮੰਤਰੀ ਪੰਜਾਬ ਨਿਵਾਸ ਤੋਂ ਮਹਿਜ਼ ਕਿਲੋਮੀਟਰ ਦੀ ਦੂਰੀ 'ਤੇ ਜ਼ਬਰਦਸਤ ਰੋਸ ਮੁਜ਼ਾਹਰਾ
ਚੰਡੀਗੜ੍ਹ, 15 ਅਗਸਤ: ਕਲ ਸ਼ਾਮ ਨੂੰ ਆਈ ਤੇਜ਼ ਬਾਰਿਸ਼ ਦੀ ਵਜ੍ਹਾ ਤੋਂ ਸਿਸਵਾ ਨੇੜੇ ਟਾਂਡਾ ਕਰੋੜਾਂ ਪਿੰਡ ਜਾਉਂਦੇ ਵੇਲੇ ਚੋਅ 'ਚ ਲੰਘਦਿਆਂ 3 ਲੋਕ ਵਹਿ ਗਏ ਸਨ। ਇਹ ਤਿੰਨੋ ਇੱਕੋ ਪਰਿਵਾਰ ਦੇ ਮੈਂਬਰ ਸਨ ਜਿਨ੍ਹਾਂ ਵਿੱਚ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੀ ਬੱਚੀ ਸੀ। ਦੱਸ ਦੇਈਏ ਕਿ ਜਿਥੇ ਬੱਚੀ ਨੂੰ ਪਿੰਡ ਵਾਸੀਆਂ ਵੱਲੋਂ ਬਚਾਅ ਲਿਆ ਗਿਆ ਤੇ ਸੈਕਟਰ 16 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਉਥੇ ਹੀ ਉਸਨੂੰ ਸੱਟਾਂ ਲਗੀਆਂ ਨੇ ਪਰ ਉਹ ਖਤਰੇ ਤੋਂ ਬਾਹਰ ਹੈ। ਜਦਕਿ ਬੱਚੀ ਦੀ ਮਾਂ ਦੀ ਮ੍ਰਿਤਕ ਦੇਹ ਦੀ ਵੀ ਥੋੜੀ ਦੂਰੋਂ ਰਿਕਵਰੀ ਹੋ ਚੁੱਕੀ ਹੈ ਤੇ ਬਾਲੜੀ ਦਾ ਪਿਓ ਅੱਜੇ ਵੀ ਲਾਪਤਾ ਹੈ। ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ 'ਚ ਕਈ ਬਰਸਾਤੀ ਚੋਅ ਲੰਗਦੇ, ਜਿਨ੍ਹਾਂ 'ਚ ਮੀਂਹ ਦੌਰਾਨ ਪਾਣੀ ਚੜ੍ਹ ਜਾਂਦਾ 'ਤੇ ਆਲੇ ਦੁਆਲੇ ਦੇ ਪਿੰਡਾਂ 'ਚ ਵਸਦੇ ਲੋਕਾਂ ਨੂੰ ਆਉਣ-ਜਾਣ ਵੇਲੇ ਖਾਸੀਆਂ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ। ਮਹੀਨੇ ਪਹਿਲੇ ਵੀ ਟਾਂਡਾ ਕਰੋੜਾਂ ਨੇੜੇ ਇਸੀ ਚੋਅ 'ਚ ਇੱਕ ਮੁੰਡਾ ਕੁੜੀ ਵਹਿ ਗਏ ਸਨ ਉਦੋਂ ਵੀ ਪਿੰਡ ਵਾਲਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਪਰ ਉੱਚ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨੀ ਸਰਕੀ। ਜਿਸ ਤੋਂ ਬਾਅਦ ਅੱਜ ਪਿੰਡ ਵਾਲਿਆਂ ਨੇ ਮਹਿਲਾ ਦੀ ਮ੍ਰਿਤਕ ਦੇਹ ਨਵਾਂ ਗਾਓਂ ਲਿਆ ਸੜਕ ਦੇ ਵਿਚਕਾਰ ਰੱਖ ਪ੍ਰਦਰਸ਼ਨ ਕੀਤਾ ਤੇ ਬੱਚਿਆਂ ਦੀ ਪੜਾਈ 'ਤੇ ਬਣਦੇ ਮੁਆਵਜ਼ੇ ਦੀ ਮੰਗ ਕੀਤੀ। ਜਿਸਤੋਂ ਬਾਅਦ ਮੌਕੇ 'ਤੇ ਸਰਕਾਰ ਦੇ ਨੁਮਾਇੰਦਿਆਂ ਨੇ ਆਕੇ ਲੋਕਾਂ ਨੂੰ ਭਰੋਸਾ ਦਿਵਾਇਆ ਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਲੋੜ ਅਨੁਸਾਰ ਇਨ੍ਹਾਂ ਇਲਾਕਿਆਂ 'ਚ 12 ਪੁਲੀਆਂ ਦਾ ਪ੍ਰਸਤਾਵ ਬਣਾ ਕੇ ਉੱਤੇ ਦੇ ਵਿਭਾਗ ਨੂੰ ਭੇਜ ਦਿੱਤਾ ਗਿਆ ਜਿਸਦਾ ਅਨੁਮਾਨ 35 ਕਰੋੜ 94 ਲੱਖ ਦੇ ਨੇੜੇ ਬਣਦਾ ਪਿਆ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਸਤੇ ਕੀ ਕਾਰਵਾਈ ਕਰਦੀ ਹੈ। -PTC News