Thu, Nov 28, 2024
Whatsapp

ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ

Reported by:  PTC News Desk  Edited by:  Riya Bawa -- June 25th 2022 01:55 PM
ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ

ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ

ਸੰਗਰੂਰ: ਭਾਰਤੀ ਚੋਣ ਕਮਿਸ਼ਨ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਵਿਖੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋ ਬਾਅਦ ਇਨ੍ਹਾਂ ਵੋਟਾਂ ਦੀ ਗਿਣਤੀ 26 ਜੂਨ ਨੂੰ ਸਵੇਰੇ 8 ਵਜੇ ਤੋਂ ਆਰੰਭ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ 99-ਲਹਿਰਾ ਦਾ ਗਿਣਤੀ ਕੇਂਦਰ ਜ਼ਮੀਨੀ ਮੰਜਿ਼ਲ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਮਾਤਾ ਗੁਜਰੀ ਬਲਾਕ, ਬਰੜਵਾਲ ਧੂਰੀ ਵਿਖੇ, 100- ਦਿੜ੍ਹਬਾ ਦਾ ਗਿਣਤੀ ਕੇਂਦਰ ਮਾਤਾ ਗੁਜਰੀ ਕਾਲਜ (ਰੂਮ ਨੰਬਰ ਕੇ.ਜੀ ਮਗਨੋਲੀਆ) ਪਹਿਲੀ ਮੰਜਿ਼ਲ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਵਿਖੇ, 101- ਸੁਨਾਮ ਦਾ ਗਿਣਤੀ ਕੇਂਦਰ 10 ਲ਼ 1 ਕਾਮਰਸ, ਰੂਮ ਨੰਬਰ 1 ਤੇ 2, 102-ਭਦੌੜ ਦਾ ਗਿਣਤੀ ਕੇਂਦਰ ਬੀ-ਫਾਰਮੇੇਸੀ ਬਲਾਕ, ਦੂਜੀ ਮੰਜਿ਼ਲ, ਐਸ.ਡੀ. ਕਾਲਜ ਬਰਨਾਲਾ, 103- ਬਰਨਾਲਾ ਦਾ ਗਿਣਤੀ ਕੇਂਦਰ ਐਸ.ਡੀ ਕਾਲਜ ਆਫ਼ ਐਜੂਕੇਸ਼ਨ (ਬੀ ਐਡ ਹਾਲ) ਬਰਨਾਲਾ, 104- ਮਹਿਲ ਕਲਾਂ ਦਾ ਗਿਣਤੀ ਕੇਂਦਰ ਐਸ.ਡੀ ਕਾਲਜ ਬਰਨਾਲਾ ਬਰਾਂਚ ਡਾ. ਰਘੂਬੀਰ ਪਰਕਾਸ਼ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਪਹਿਲੀ ਮੰਜਿ਼ਲ ਬਰਨਾਲਾ, 105-ਮਲੇਰਕੋਟਲਾ ਦਾ ਗਿਣਤੀ ਕੇਂਦਰ ਦੇਸ਼ ਭਗਤ ਪਾਲੀਟੈਕਨਿਕ ਕੇਂਦਰ ਦੀ ਜ਼ਮੀਨੀ ਮੰਜਿ਼ਲ, 107-ਧੂਰੀ ਦਾ ਗਿਣਤੀ ਕੇਂਦਰ ਜ਼ਮੀਨੀ ਮੰਜਿ਼ਲ, ਗਰਲਜ਼ ਕਾਲਜ, ਦੇਸ਼ ਭਗਤ ਕਾਲਜ, ਬਰੜਵਾਲ ਧੂਰੀ ਅਤੇ 108-ਸੰਗਰੂਰ ਦਾ ਗਿਣਤੀ ਕੇਂਦਰ ਪਹਿਲੀ ਮੰਜਿ਼ਲ, ਮੈਨੇਜਮੈਂਟ ਬਲਾਕ, ਦੇਸ਼ਭਗਤ ਕਾਲਜ ਬਰੜਵਾਲ ਧੂਰੀ ਵਿਖੇ ਬਣਾਇਆ ਗਿਆ ਹੈ।  ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਉਨ੍ਹਾਂ ਦੱਸਿਆ ਕਿ ਈ.ਵੀ.ਐਮ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਲਈ ਹਰੇਕ ਗਿਣਤੀ ਕੇਂਦਰ ਵਿਖੇ 14 ਕਾਊਂਟਿੰਗ ਟੇਬਲ ਲਗਾਏ ਗਏ ਹਨ ਜਦਕਿ ਪੋਸਟਲ/ਈਟੀਪੀਬੀਐਸ ਬੈਲਟ ਪੇਪਰਾਂ ਦੀ ਗਿਣਤੀ ਕਾਨਫਰੰਸ ਹਾਲ, ਪਹਿਲੀ ਮੰਜਿ਼ਲ, ਕਾਮਰਸ ਬਲਾਕ, ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਬਣਾਏ ਕਾਊਟਿੰਗ ਸੈਂਟਰ ਵਿਖੇ ਹੋਵੇਗੀ ਜਿਸ ਲਈ 4 ਕਾਊਂਟਿੰਗ ਟੇਬਲ ਲਗਾਏ ਗਏ ਹਨ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਅਸੈਂਬਲੀ ਸੈਗਮੈਂਟ ਵਾਈਜ਼ ਲਗਾਏ ਗਏ ਹਰੇਕ ਟੇਬਲ `ਤੇ ਇੱਕ ਇੱਕ ਕਾਊਂਟਿੰਗ ਏਜੰਟ ਨਿਯੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਊਂਟਿੰਗ ਏਜੰਟਾਂ ਦੀ ਨਿਯੁਕਤੀ ਕਰਵਾਉਣ ਸਬੰਧੀ ਫਾਰਮ ਨੰਬਰ 18 ਭਰ ਕੇ (ਇਨ੍ਹਾਂ ਫਾਰਮਾਂ `ਤੇ ਨਿਯੁਕਤ ਕੀਤੇ ਜਾਣ ਵਾਲੇ ਕਾਊਂਟਿੰਗ ਏਜੰਟਾਂ ਦੀਆਂ ਕੁਲ ਦੋ ਦੋ ਟਿਕਟ ਸਾਈਜ਼ ਤਾਜ਼ੀਆਂ ਖਿਚਵਾਈਆਂ ਹੋਈਆਂ ਫੋਟੋਆਂ ਲਗਾ ਕੇ) ਹਰ ਪਾਸਿਓ ਮੁਕੰਮਲ ਕਰਕੇ ਸਬੰਧਤ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਵਾਇਆ ਜਾਣਾ ਹੈ ਤਾਂ ਜੋ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਵੱਲੋ ਨਿਯੁਕਤ ਕੀਤੇ ਜਾਣ ਵਾਲੇ ਗਿਣਤੀ ਏਜੰਟਾਂ ਨੂੰ ਐਂਟਰੀ ਪਾਸ ਜਾਰੀ ਕੀਤੇ ਜਾ ਸਕਣ। ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ ਇਹ ਵੀ ਪੜ੍ਹੋ: ਸਾਵਧਾਨ! ਬੱਚਿਆਂ ਨੂੰ ਗਲਤੀ ਨਾਲ ਵੀ ਨਾ ਦਿਓ ਇਹ ਖਾਣ-ਪੀਣ ਵਾਲੀਆਂ ਇਹ ਚੀਜ਼ਾਂ, ਹੋ ਸਕਦਾ ਵੱਡਾ ਨੁਕਸਾਨ ਉਨ੍ਹਾਂ ਦੱਸਿਆ ਕਿ ਬਗੈਰ ਐਂਟਰੀ ਪਾਸ ਕੋਈ ਵੀ ਵਿਅਕਤੀ ਗਿਣਤੀ ਕੇਂਦਰ ਵਿਖੇ ਦਾਖਲ ਨਹੀਂ ਹੋ ਸਕੇਗਾ। ਈ.ਵੀ.ਐਮ ਵੋਟਿੰਗ ਮਸ਼ੀਨਾਂ ਦੀਆਂ ਵੋਟਾਂ ਦੇ ਗਿਣਤੀ ਕੇਂਦਰਾਂ ਲਈ ਕਾਊਂਟਿੰਗ ਏਜੰਟ ਦੇ ਐਂਟਰੀ ਪਾਸ ਅਸੈਂਬਲੀ ਸੈਗਮੈਂਟ ਦੇ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਜਾਰੀ ਕੀਤੇ ਜਾਣੇ ਹਨ ਅਤੇ ਪੋਸਟਲ ਬੈਲਟ ਪੇਪਰਾਂ ਦੇ ਗਿਣਤੀ ਕੇਂਦਰ ਦੀ ਐਂਟਰੀ ਲਈ ਕਾਊਂਟਿੰਗ ਏਜੰਟਾਂ ਦੇ ਐਂਟਰੀ ਪਾਸ ਜਿ਼ਲ੍ਹਾ ਚੋਣ ਦਫ਼ਤਰ/ਤਹਿਸੀਲਦਾਰ ਚੋਣ ਦਫ਼ਤਰ ਵੱਲੋ ਜਾਰੀ ਕੀਤੇ ਜਾਣੇ ਹਨ। ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋ ਨਿਯੁਕਤ ਕੀਤੇ ਜਾਣ ਵਾਲੇ ਕਾਊਂਟਿੰਗ ਏਜੰਟਾਂ ਦੇ ਪਾਸ ਸਬੰਧਤ ਦਫਤਰ ਨਾਲ ਤਾਲਮੇਲ ਕਰਕੇ ਸਮੇਂ ਸਿਰ ਜਾਰੀ ਕਰਵਾ ਲਏ ਜਾਣ ਤਾਂ ਜ਼ੋ ਮੌਕੇ `ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਪੇਸ਼ ਆ ਸਕੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ 26 ਜੂਨ ਦਿਨ ਐਤਵਾਰ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਕਰਨ ਤੋਂ ਅੱਧਾ ਘੰਟਾ ਪਹਿਲਾਂ (ਸਵੇਰੇ 7.30 ਵਜੇ) ਸਮੂਹ ਅਸੈਂਬਲੀ ਸੈਗਮੈਂਟਾਂ ਦੇ ਈ.ਵੀ.ਐਮ ਸਟਰੌਂਗ ਰੂਮ ਖੋਲ੍ਹੇ ਜਾਣੇ ਹਨ ਅਤੇ ਇਸ ਉਪਰੰਤ ਠੀਕ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਣੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਗਿਣਤੀ ਕੇਂਦਰ ਦੇ ਅੰਦਰ ਮੋਬਾਇਲ ਫੋਨ ਜਾਂ ਕਿਸੇ ਵੀ ਤਰ੍ਹਾਂ ਦੀ ਇਲੈਕਟਰੋਨਿਕ ਡਿਵਾਈਸ ਲਿਜਾਉਣਾ ਸਖ਼ਤ ਮਨ੍ਹਾ ਹੈ। -PTC News


Top News view more...

Latest News view more...

PTC NETWORK